April 23, 2026 2:03 am

ਸਕੂਲਾਂ ‘ਚ ਪੜ੍ਹਦੇ ਸਿੱਖ ਬੱਚਿਆਂ ਨੂੰ ਉਨ੍ਹਾਂ ਦੀ ਦਸਤਾਰ ਅਤੇ ਕਕਾਰਾਂ ‘ਤੇ ਅਧਿਆਪਕਾਂ ਵੱਲੋਂ ਕਿੰਤੂ ਪ੍ਰੰਤੂ ਕੀਤੇ ਜਾਣ ਦਾ ਲਿਆ ਗੰਭੀਰ ਨੋਟਿਸ

ਅੰਮ੍ਰਿਤਸਰ, 25 ਜੁਲਾਈ (ਦਵਾਰਕਾ ਨਾਥ ਰਾਣਾ)- ਇਲਾਕਾ ਛੇਹਰਟਾ, ਅੰਮ੍ਰਿਤਸਰ ਦੀਆਂ ਧਾਰਮਿਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਦੀ ਇਕੱਤਰਤਾ ਹੋਈ ਜਿਸ ਵਿੱਚ ਇਲਾਕੇ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਸਿੱਖ ਬੱਚਿਆਂ ਨੂੰ ਉਨ੍ਹਾਂ ਦੀ ਦਸਤਾਰ ਅਤੇ ਧਾਰਮਿਕ ਕਕਾਰਾਂ ਕੜਾ, ਕਿਰਪਾਨ ਉਪਰ ਅਧਿਆਪਕਾਂ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਸਿੱਖ ਬੱਚਿਆਂ ਨੂੰ ਉਨ੍ਹਾਂ ਦੀ ਦਸਤਾਰ ਅਤੇ ਧਾਰਮਿਕ ਕਕਾਰਾਂ ਕੜਾ, ਕਿਰਪਾਨ ਉਪਰ ਅਧਿਆਪਕਾਂ ਵੱਲੋਂ ਕਿੰਤੂ ਪ੍ਰੰਤੂ ਕੀਤੇ ਜਾਣ ਦਾ ਗੰਭੀਰ ਨੋਟਿਸ ਲਿਆ ਗਿਆ। ਇਕੱਤਰਤਾ ਦੇ ਬੁਲਾਰੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਪਿੱਛਲੇ ਦਿਨੀਂ ਇਲਾਕੇ ਦੇ ਮਸ਼ਹੂਰ ਗਰਲ ਸਕੂਲ ਦੀ ਟੀਚਰ ਵੱਲੋਂ ਦੋ ਸਕੀਆਂ ਭੈਣਾਂ ਜੋ ਸਿਰ ਤੇ ਕੇਸਕੀ ਸਜਾਉਂਦੀਆਂ ਸਨ ਨੂੰ ਲਗਾਤਾਰ ਲਗਾਤਾਰ ਪਰੇਸ਼ਾਨ ਕੀਤਾ ਤੇ ਦਸਤਾਰ ਉਤਾਰ ਕੇ ਆਉਣ ਲਈ ਮਜ਼ਬੂਰ ਕੀਤਾ ਗਿਆ ਅਤੇ ਬੱਚੀਆਂ ਨੇ ਅਖੀਰ ਆਪਣਾ ਸਕੂਲ ਬਦਲ ਲਿਆ।ਅੱਜ ਦੀ ਇਕੱਤਰਤਾ ਵੱਲੋਂ ਫੈਸਲਾ ਲਿਆ ਗਿਆ ਕਿ ਭਵਿੱਖ ਚ ਅਜਿਹੀ ਘਟਨਾ ਵਾਪਰਨ ਤੇ ਸਬੰਧਿਤ ਅਧਿਆਪਕ ਤੇ ਐਫ ਆਈ ਆਰ ਦਰਜ਼ ਕਾਰਵਾਈ ਜਾਵੇਗੀ ਅਤੇ ਨਾਲ ਹੀ ਜਥੇਬੰਦੀ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਿਆਨ ਦਵਾਉਣਾ ਚਾਹੁੰਦੀ ਹੈ ਕਿ ਸਾਰੇ ਜਿਲਿਆਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰਕੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਹੋਰਨਾਂ ਵਿਭਾਗਾਂ ਵਿੱਚ ਸਿੱਖੀ ਸਰੂਪ ਦਾ ਸਤਿਕਾਰ ਅਤੇ ਕਕਾਰਾਂ ਦੀ ਮਹਾਨਤਾ ਨੂੰ ਬਹਾਲ ਰੱਖੇ ਜਾਣ ਦਾ ਹੁਕਮ ਜਾਰੀ ਕਰੇ ਕਿਉਂ ਕਿ ਸਿੱਖ ਬਚਿਆਂ ਵਿੱਚ ਪਹਿਲਾਂ ਹੀ ਵੱਧ ਰਹੇ ਪਤਿਤ ਪੁਣੇ ਦਾ ਰੁਜ਼ਾਨ ਇੱਕ ਚਿੰਤਾ ਦਾ ਵਿਸ਼ਾ ਹੈ। ਅਜਿਹੇ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਵਾਪਰਨ ਤੇ ਜਥੇਬੰਦੀਆਂ ਵੱਲੋਂ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ। ਇਸ ਇਕੱਤਰਤਾ ਵਿੱਚ ਸ਼ਾਮਿਲ ਸਨ।

Send this to a friend