ਭੋਗਪੁਰ, 25 ਜੁਲਾਈ (ਹਰਨਾਮ ਸਿੰਘ ਮਿਨਹਾਸ)- ਕਸਬਾ ਭੋਗਪੁਰ ਚ ਬੀਤੀ ਰਾਤ ਪੱਖੇ ਨਾਲ ਫਾਹਾ ਲੈ ਕੇ 32 ਸਾਲਾਂ ਨੌਜਵਾਨ ਦੀ ਮੌਤ ਹੋ ਹੈ । ਮ੍ਰਿਤਕ ਦੀ ਪਛਾਣ ਮਨਦੀਪ ਸਿੰਘ ਪੁੱਤਰ ਮਥੁਰਾ ਦਾਸ ਪਿੰਡ ਲੁਹਾਰਾਂ (ਚਾਹੜਕੇ) ਥਾਣਾ ਭੋਗਪੁਰ ਵਜੋਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਨਦੀਪ ਸਿੰਘ ਆਪਣੇ ਚਾਚੇ ਮਨਜੀਤ ਸਿੰਘ ਕਾਨੂੰਗੋ ਤੇ ਪਿੰਡ ਰਾਸਤਗੋ ਦੇ ਕੁਲਵਿੰਦਰ ਸਿੰਘ ਕਾਨੂੰਗੋ ਦੇ ਮਾਡਰਨ ਟੈਂਟ ਤੇ ਬਿਸਤਰ ਭੰਡਾਰ ਉੱਪਰ ਕੰਮ ਕਰਦਾ ਸੀ। ਬੀਤੀ ਸ਼ਾਮ ਮ੍ਰਿਤਕ ਮਨਜੀਤ ਸਿੰਘ ਕੰਮ ਕਰਨ ਉਪਰੰਤ ਦੁਕਾਨ ਉੱਪਰ ਹੀ ਰੁੱਕ ਗਿਆ ਤੇ ਦੁਕਾਨ ‘ਚ ਹੋਰ ਕੋਈ ਨਾ ਹੋਣ ਕਰ ਕੇ ਦੁਕਾਨ ਦੀ ਪਹਿਲੀ ਮੰਜਿਲ ‘ਤੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ।ਦੁਕਾਨ ਮਾਲਕ ਮਨਜੀਤ ਸਿੰਘ ਕਾਨੂੰਗੋ ਦੀ ਭਤੀਜੀ ਤੇ ਬਲਕਾਰ ਸਿੰਘ ਦੀ ਲੜਕੀ ਦਾ 28 ਜੁਲਾਈ ਨੂੰ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਜਿਸ ਸਬੰਧੀ ਅੱਜ ਬਲਕਾਰ ਸਿੰਘ ਨੇ ਟੈਂਟ ਹਾਊਸ ‘ਤੇ ਆ ਕੇ ਦੇਖਿਆ ਤਾਂ ਮਨਦੀਪ ਸਿੰਘ ਦੀ ਪਹਿਲੀ ਮੰਜਿਲ ‘ਤੇ ਪੱਖੇ ਨਾਲ ਲਾਸ਼ ਲਟਕ ਰਹੀ ਸੀ।ਭੋਗਪੁਰ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।