April 23, 2026 12:26 am

ਪਿੰਡ-ਪਿੰਡ ਪੁਲਿਸ ਦੀ ਤਲਾਸ਼ੀ ਮੁਹਿੰਮ ਦੌਰਾਨ ਵੱਡੀ ਤਦਾਦ ਵਿੱਚ ਭੁੱਕੀ, ਸ਼ਰਾਬ, ਲਾਹਣ ਬਰਾਮਦ

ਨਸ਼ਾ ਤਸਕਰ ਪੰਜਾਬ ਹਰਿਆਣਾ ਬਾਰਡਰ ਟੱਪਣ ਦੀ ਕੋਸ਼ਿਸ਼ ਨਾ ਕਰਨ : ਐੱਸ ਐੱਸ ਪੀ ਮਾਨਸਾ

ਬੁਢਲਾਡਾ, 25, ਜੁਲਾਈ(ਅਮਨ ਮਹਿਤਾ, ਅਮਿਤ ਜਿੰਦਲ)- ਮਾਨਸਾ ਜਿਲ੍ਹੇ ਅੰਦਰ ਨਸ਼ਿਆ ਦੇ ਖਿਲਾਫ ਐੱਸ ਐੱਸ ਪੀ ਡਾਕਟਰ ਨਰਿੰਦਰ ਭਾਰਗਵ ਵੱਲੋਂ ਸ਼ੁਰੂ ਕੀਤੀ ਗਈ ਪਿੰਡ ਪਿੰਡ ਘਰ ਘਰ ਛਾਪਾਮਾਰੀ ਮੁਹਿੰਮ ਅਧੀਨ ਵੱਡੀ ਸਫਲਤਾ ਹਾਸਲ ਕੀਤੀ ਹੈ। ਜਿਸ ਤਹਿਤ ਬੁਢਲਾਡਾ ਹਲਕੇ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਨੂੰ ਵੱਡੀ ਤਦਾਦ ਵਿੱਚ ਪੁਲਿਸ ਛਾਉਣੀਆਂ ਵਿੱਚ ਤਬਦੀਲ ਕਰਕੇ ਨਸ਼ਾ ਤਸਕਰਾਂ ਨੂੰ ਮੂੰਹ ਹਨੇਰੇ ਹੀ ਦਬੋਚਣ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਸ ਤਹਿਤ ਭੁੱਕੀ, ਚੂਰਾ ਪੋਸਤ, ਡੋਡੇ, 110 ਲੀਟਰ ਲਾਹਣ, 171 ਬੋਤਲਾਂ ਨਜਾਇਜ਼ ਸਰਾਬ, 30 ਕਿਲੋਂ ਚੂਰਾ ਪੋਸਤ ਸਮੇਤ 9 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ ਪੀ (ਨਾਰਕੋਟਿਕ ਸੈੱਲ) ਕੁਲਦੀਪ ਸਿੰਘ ਸੋਹੀ ਨੇ ਦੱਸਿਆ ਕਿ ਰਿਸਰਚ ਮੁਹਿੰਮ ਤਹਿਤ ਸੁਖਪਾਲ ਸਿੰਘ ਬੁਢਲਾਡਾ ਤੋਂ 15 ਕਿਲੋ ਭੁੱਕੀ ਚੁਰਾ ਪੋਸਤ, ਪਿੰਡ ਭਾਵਾ ਤੋਂ ਮਨਦੀਪ ਸਿੰਘ ਅਤੇ ਨਿਰਮਲ ਸਿੰਘ ਤੋਂ 11 ਕਿਲੋਂ ਭੁੱਕੀ ਚੂਰਾ ਪੋਸਤ, ਸੰਦੀਪ ਲੱਡੂ ਬੁਢਲਾਡਾ ਤੋਂ 46 ਬੋਤਲਾਂ ਨਜ਼ਾਇਜ਼ ਸਰਾਬ ਬਰਾਮਦ ਕੀਤੀ ਗਈ। ਪਿਲਸ ਸੂਤਰਾਂ ਅਨੁਸਾਰ ਸੋਨੂੰ ਰਾਮ ਬੁਢਲਾਡਾ ਤੋਂ 65 ਬੋਤਲਾਂ ਅਤੇ ਗੁਰਪ੍ਰੀਤ ਸਿੰਘ ਦੀਪਾ ਬੀਰੋਕੇ ਕਲਾ ਤੋਂ 30 ਲੀਟਰ ਲਾਹਣ, ਗੁਰਦੇਵ ਸਿੰਘ ਬੀਰੋਕੇ ਕਲਾ ਤੋਂ 40 ਲੀਟਰ ਲਾਹਣ, ਜੁਗਰਾਜ ਸਿੰਘ 40 ਲੀਟਰ, ਮਦਨ ਲਾਲ ਮੱਦੀ ਬੀਰੋਕੇ ਕਲਾ ਤੋਂ 60 ਬੋਤਲਾਂ ਠੇਕਾ ਸਰਾਬ ਨਜਾਇਜ਼, 66 ਪੈਕਟ ਸਲਫਾਸ ਗੋਲੀਆਂ, 360 ਪੈਕਟ ਚੂਹੇਮਾਰ ਦਵਾਈ ਬਰਾਮਦ ਕਰਕੇ ਮੁਕੱਦਮਾ ਦਰਜ ਕੀਤਾ ਹੈ। ਇਸ ਰਿਸਰਚ ਆਪਰੇਸ਼ਨ ਮੁਹਿੰਮ ਵਿੱਚ ਐੱਸ ਐੱਚ ਓ ਬਰੇਟਾ ਜਸਵਿੰਦਰ ਸਿੰਘ, ਐੱਸ ਐੱਚ ਓ ਸਦਰ ਜਸਵਿੰਦਰ ਕੋਰ, ਏ ਐੱਸ ਆਈ ਪਾਲਾ ਸਿੰਘ, ਏ ਐੱਸ ਆਈ ਦਰਸ਼ਨ ਸਿੰਘ, ਐਡੀਸ਼ਨਲ ਐੱਸ ਐੱਚ ਓ ਜਸਪਾਲ ਸਿੰਘ ਸਮਾਓ ਤੋਂ ਇਲਾਵਾ ਵੱਡੀ ਤਦਾਦ ਵਿੱਚ ਪੁਲਿਸ ਪਾਰਟੀ ਸ਼ਾਮਿਲ ਸੀ। ਵਰਣਨਯੋਗ ਹੈ ਕਿ ਮਾਨਸਾ ਜਿਲ੍ਹੇ ਵਿੱਚ ਡਾਕਟਰ ਨਰਿੰਦਰ ਭਾਰਗਵ ਨੂੰ ਬਤੌਰ ਐੱਸ ਐੱਸ ਪੀ ਚਾਰਜ ਸੰਭਾਲਣ ਉਪਰੰਤ ਨਸ਼ੇ ਦੇ ਸਮੱਗਲਰਾਂ ਨੂੰ ਭਾਜੜਾ ਪਈਆ ਹੋਈਆ ਹਨ ਉੱਥੇ ਪਿਲਸ ਵੱਲੋਂ ਸ਼ੁਰੂ ਕੀਤੀ ਗਈ ਤਲਾਸ਼ੀ ਮੁਹਿੰਮ ਕਾਰਨ ਵੀ ਸਮਾਜ ਵਿਰੋਧੀ ਅਨਸਰਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਪਿਲਸ ਵੱਲੋਂ ਸ਼ੁਰੂ ਕੀਤੀ ਗਈ ਨਸ਼ਿਆ ਦੇ ਵਿਰੁੱਧ ਮੁਹਿੰਮ ਤੇ ਤਸੱਲੀ ਪ੍ਰਗਟ ਕਰਦਿਆਂ ਇਲਾਕੇ ਦੇ ਬੁੱਧੀਜੀਵੀ ਲੋਕਾਂ ਨੇ ਖਾਸ ਤੌਰ ਤੇ ਐੱਸ ਐੱਸ ਪੀ ਮਾਨਸਾ ਦੇ ਕੰਮ ਦੀ ਸਲਾਘਾ ਕਰਦਿਆਂ ਕਿਹਾ ਕਿ ਡਾਕਟਰ ਭਾਰਗਵ ਦੀ ਪੁਲਿਸ ਮੁਲਾਜਮਾਂ ਨੂੰ ਹੱਲਾ ਸ਼ੇਰੀ ਕਾਰਨ ਪੁਲਿਸ ਕਰਮੀਆਂ ਦੇ ਹੋਸਲੇ ਬੁਲੰਦ ਨਜਰ ਆ ਰਹੇ ਹਨ। ਇਸ ਸੰਬੰਧੀ ਐੱਸ ਐੱਸ ਪੀ ਮਾਨਸਾ ਨਾਲ ਸੰਪਰਕ ਕਰਨ ਤੇ ਉਨ੍ਹਾ ਵਿਸ਼ੇਸ਼ ਤੌਰ ਤੇ ਹਰਿਆਣਾ ਸਰਾਬ ਅਤੇ ਹੋਰ ਨਸ਼ਾ ਤਸਕਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਪੰਜਾਬ ਹਰਿਆਣਾ ਬਾਰਡਰ ਦੀ ਹੱਦ ਲੱਗਣ ਨਹੀਂ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਨਸ਼ਾ ਤਸਕਰ ਹੁਣ ਆਪਣੇ ਇਹ ਕਾਰੋਬਾਰ ਬੰਦ ਕਰ ਦੇਣ, ਸਮਾਜ ਵਿਰੋਧੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Send this to a friend