ਸ਼ੇਰਪੁਰ, 25 ਜੁਲਾਈ (ਹਰਜੀਤ ਕਾਤਿਲ)- ਪੁਲਿਸ ਜ਼ਿਲ੍ਹਾ ਸੰਗਰੂਰ ਦੇ ਐਸ.ਐਸ.ਪੀ ਡਾ. ਸੰਦੀਪ ਗਰਗ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸਬ ਡਵੀਜ਼ਨ ਧੂਰੀ ਦੇ ਡੀ. ਐੱਸ. ਪੀ. ਰਸ਼ਪਾਲ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸ਼ੇਰਪੁਰ ਦੇ ਥਾਣਾ ਮੁਖੀ ਰਮਨਦੀਪ ਸਿੰਘ ਦੀ ਅਗਵਾਈ ਵਿੱਚ ਏ.ਐੱਸ. ਆਈ. ਸ਼ਿਵ ਰਾਮ ਅਤੇ ਏ ਐੱਸ ਆਈ ਬਲਵਿੰਦਰ ਸਿੰਘ ਨੇ ਚੈਕਿੰਗ ਦੌਰਾਨ ਪਰਮਜੀਤ ਕੌਰ ਪਤਨੀ ਕਾਕਾ ਸਿੰਘ ਵਾਸੀ ਵਾਸੀ ਪੱਤੀ ਖ਼ਲੀਲ, ਸ਼ੇਰਪੁਰ ਤੋਂ 5 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕਰਨ ‘ ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਹੌਲਦਾਰ ਦਵਿੰਦਰ ਦਾਸ ਵੱਲੋਂ ਪੱਕੀ ਸੂਚਨਾ ਦੇ ਅਧਾਰ ਤੇ ਮਿੱਠੂ ਸਿੰਘ ਪੁੱਤਰ ਨੰਦ ਸਿੰਘ ਵਾਸੀ ਕਾਤਰੋਂ, ਮਹਿੰਦਰ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਸ਼ੇਰਪੁਰ ਤੋਂ 36 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਸਮੇਤ ਜੁਪੀਟਰ ਸਕੂਟੀ ਬਿਨਾ ਨੰਬਰ ਬਰਾਮਦ ਕੀਤੀ ਗਈ ਹੈ।ਇਸ ਮੌਕੇ ਏ ਐੱਸ ਆਈ ਸ਼ਿਵ ਰਾਮ, ਏ ਐੱਸ ਆਈ ਬਲਵਿੰਦਰ ਸਿੰਘ ,ਹੌਲਦਾਰ ਦਵਿੰਦਰ ਦਾਸ , ਮੁੱਖ ਮੁਨਸ਼ੀ ਹੌਲਦਾਰ ਰਾਜਵਿੰਦਰ ਸਿੰਘ , ਸਿਪਾਹੀ ਮਨਪ੍ਰੀਤ ਸਿੰਘ , ਮਹਿਲਾ ਕਾਂਸਟੇਬਲ ਸੁਰਿੰਦਰ ਕੌਰ, ਜਸਵੀਰ ਸਿੰਘ ਦਿਦਾਰਗੜ੍ਹ ਅਤੇ ਗੁਰਸੇਵਕ ਸਿੰਘ ਹਾਜ਼ਰ ਸਨ।