June 27, 2026 12:44 am

55 ਕਿੱਲੋ ਚੂਰਾ ਪੋਸਤ ਅਤੇ 320 ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ

ਸ਼ਾਹਕੋਟ, 24 ਜੁਲਾਈ (ਸੁਰਿੰਦਰ ਸਿੰਘ ਖਾਲਸਾ)- ਡੀ.ਐਸ.ਪੀ ਸ਼ਾਹਕੋਟ ਪਿਆਰਾ ਸਿੰਘ ਦੀ ਅਗਵਾਈ ਹੇਠ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੇ 55 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਇੱਕ ਨੂੰ ਅਤੇ 320 ਨਸ਼ੀਲੀਆ ਗੋਲੀਆ ਨਾਲ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਦ ਕਿ 55 ਕਿਲੋ ਡੋਡਿਆ ਵਾਲੇ ਦਾ ਇਕ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ। ਡੀ.ਐਸ.ਪੀ ਦਫਤਰ ਸ਼ਾਹਕੋਟ ਵਿਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਡੀ.ਐਸ.ਪੀ ਸ਼ਾਹਕੋਟ ਨੇ ਕਿਹਾ ਕਿ ਐਸ.ਐਚ.ਓ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਸਲੈਚਾ ਪੁੱਲ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ। ਇਸੇ ਦੌਰਾਨ ਬਿਨਾ ਨੰਬਰੀ ਇੱਕ ਡਿਸਕਵਰ ਮੋਟਰਸਾਈਕਲ ਆਇਆ ਤਾਂ ਸ਼ੱਕ ‘ਤੇ ਆਧਾਰ ਰੋਕਿਆ ਗਿਆ ਤਾਂ ਉਸ ਕੋਲੋ ਦੋ ਬੋਰੇ ਚੂਰਾ ਪੋਸਤ ਜਿਨ੍ਹਾਂ ਦਾ ਵਜਨ 55 ਕਿਲੋਗ੍ਰਾਮ ਸੀ ਨੂੰ ਕਾਬੂ ਕੀਤਾ ਗਿਆ।ਜਦ ਕਿ ਇਸ ਦਾ ਇਕ ਸਾਥੀ ਮੌਕੇ ਤੋ ਫਰਾਰ ਹੋ ਗਿਆ। ਪੁੱਛਗਿੱਛ ਦੌਰਾਨ ਉਸ ਵਿਅਕਤੀ ਦੀ ਪਹਿਚਾਣ ਬੂਟਾ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੱਪਲੀ ਥਾਣਾ ਸ਼ਾਹਕੋਟ ਵਜੋ ਹੋਈ ਹੈ। ਇਸੇ ਤਰ੍ਹਾਂ ਹੀ ਸਬ ਇੰਸਪੈਕਟਰ ਭੁਪਿੰਦਰ ਸਿੰਘ ਚੌਕੀ ਇੰਚਾਰਜ ਤਲਵੰਡੀ ਸੰਘੇੜਾ ਨੇ ਪਿੰਡ ਟੁੱਟ ਸ਼ੇਰ ਤੋਂ ਅਮਨਦੀਪ ਗਿੱਲ ਪੁੱਤਰ ਸੋਹਣ ਲਾਲ ਵਾਸੀ ਕੋਟਲਾ ਸੂਰਜ ਮੱਲ ਨੂੰ 320 ਨਸ਼ੀਲੀਆਂ ਗੋਲੀਆ ਸਮੇਤ ਕਾਬੂ ਕੀਤਾ ਹੈ। ਐਸ.ਐਚ ਓ ਸ਼ਾਹਕੋਟ ਨੇ ਦੱਸਿਆ ਕਿ ਦੋਸ਼ੀ ਖਿਲਾਫ ਮੁਕੱਦਮਾ ਨੰਬਰ 155, 156 ਦਰਜ ਕਰਕੇ ਇਕ ਦਿਨ ਦਾ ਪੁਲਿਸ ਰਿਮਾਡ ਲਿਆ ਗਿਆ ਹੈ। ਕਥਿਤ ਦੋਸ਼ੀ ਪਾਸੋ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Send this to a friend