April 22, 2026 4:43 am

ਬਾਰਿਸ਼ ਦਾ ਪਾਣੀ ਆਉਣ ਕਾਰਨ ਕਿਸਾਨਾਂ ਦੀ ਕਰੀਬ 2 ਹਜ਼ਾਰ ਏਕੜ ਫ਼ਸਲ ਹੋਈ ਖਰਾਬ

ਨਾਭਾ, 19 ਜੁਲਾਈ (ਸਿਕੰਦਰ ਸਿੰਘ)- ਪੰਜਾਬ ਵਿਚ ਹੋ ਰਹੀ ਰੁਕ ਰੁਕ ਬਾਰਿਸ ਨੇ ਜਿੱਥੇ ਲੋਕਾ ਨੂੰ ਗਰਮੀ ਤੋ ਰਾਹਤ ਮਿਲੀ ਹੈ ਉੱਥੇ ਹੀ ਦੂਜੇ ਪਾਸੇ ਪਾਣੀ ਦੇ ਕਹਿਰ ਨੇ ਕਿਸਾਨਾ ਦੀ ਪੁੱਤਾ ਵਾਗ ਪਾਲੀ ਫਸਲ ਤਬਾਹ ਹੋ ਗਈ ਹੈ। ਨਾਭਾ ਹਲਕੇ ਦੇ ਦਰਜਨ ਦੇ ਕਰੀਬ ਪਿੰਡਾ ਵਿਚ ਕਿਸਾਨਾ ਦੀ 2 ਹਜਾਰ ਏਕੜ ਫਸਲ ਪਾਣੀ ਵਿਚ ਡੁੱਬ ਕੇ ਤਬਾਹ ਹੋ ਗਈ ਹੈ ਅਤੇ ਖੇਤਾ ਵਿਚ 5 ਫੁੱਟ ਦੇ ਕਰੀਬ ਪਾਣੀ ਆ ਗਿਆ ਹੈ ਅਤੇ ਪ੍ਰਸਾਸਨ ਵੱਲੋ ਪਾਣੀ ਨੂੰ ਕੱਢਣ ਲਈ ਕੋਈ ਪੁਖਤਾ ਇੰਤਜਾਮ ਨਾ ਕਰਨ ਤੇ ਪੰਜਾਬ ਸਰਕਾਰ ਅਤੇ ਪ੍ਰਸਾਸਨ ਖਿਲਾਫ ਨਾਅਰੇਬਾਜੀ ਕੀਤੀ।ਨਾਭਾ
ਬਲਾਕ ਦੇ ਪਿੰਡ ਬਿਰੜਵਾਲ, ਲੁਬਾਣਾ ਟੇਕੂ, ਲੁਬਾਣਾ ਕਰਮੂ, ਸਹੋਲੀ ਅਤੇ ਕਈ ਹੋਰ ਪਿੰਡਾ ਵਿਚ ਬਾਰਿਸ ਦਾ ਪਾਣੀ ਆਉਣ ਕਾਰਨ ਕਿਸਾਨਾ ਦੀ ਕਰੀਬ 2 ਹਜਾਰ ਏਕੜ ਝੋਨੇ ਦੀ ਫਸਲ ਵਿਚ ਖਰਾਬ ਹੋ ਚੁੱਕੀ ਹੈ ਅਤੇ ਪ੍ਰਸਾਸਨ ਵੱਲੋ ਬਰਸਾਤੀ ਨਾਲਿਆ ਦੀ ਸਫਾਈ ਨਾ ਹੋਣ ਕਾਰਨ ਕਿਸਾਨਾ ਨੇ ਪੰਜਾਬ ਸਰਕਾਰ ਨੂੰ ਜਿਮੇਵਾਰ ਠਹਿਰਾਇਆ ਹੈ। ਕਿਸਾਨਾ ਨੇ ਕਿਹਾ ਕਿ ਅਸੀ ਪ੍ਰਸਾਸਨ ਕੋਲ ਪਿੱਛਲੇ 10 ਦਿਨਾ ਤੋ ਚੱਕਰ ਲਗਾ ਰਹੇ ਹਾ ਅਤੇ ਪ੍ਰਸਾਸਨ ਸਾਡੀ ਗੱਲ ਸੁਣਨ ਨੂੰ ਤਿਆਰ ਹੀ ਨਹੀ ਅਤੇ ਸਾਡੀ ਫਸਲ ਤਬਾਹ ਹੋ ਚੁੱਕੀ ਹੈ ਅਤੇ ਜਿਹੜਾ ਵੀ ਪ੍ਰਸਾਸਨ ਅਧਿਕਾਰੀ ਮੋਕਾ ਵੇਖਣ ਆਉਦਾ ਹੈ ਉਸ ਨੂੰ ਮੰਤਰੀ ਦਾ ਫੋਨ ਆ ਜਾਦਾ ਹੈ ਅਤੇ ਅਸੀ ਕੀ ਕਰੀਏੋ ਅਤੇ ਅਸੀ ਹੁਣ ਅੱਕ ਕੇ ਚੱਕਾ ਜਾਮ ਕਰਾਗੇ।

Send this to a friend