April 21, 2026 11:39 pm

ਸਾਬਕਾ ਮੰਤਰੀ ਮਲੂਕਾ ਵੱਲੋਂ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ

ਭਗਤਾ ਭਾਈ ਕਾ, 18 ਜੁਲਾਈ (ਸਵਰਨ ਸਿੰਘ ਭਗਤਾ)- ਦੇਸ਼ ਦੇ ਨਾਲ ਨਾਲ ਪੰਜਾਬ ਵਿਚ ਵੀ ਇਸ ਵਾਰ ਮੀਂਹ ਨਾਲ ਭਾਰੀ ਨੁਕਸਾਨ ਹੋਣ ਦੀਆਂ ਖਬਰਾ ਸਾਹਮਣੇ ਆ ਰਹੀਆਂ ਹਨ ਪੰਜਾਬ ਦੇ ਕਈ ਸਹਿਰਾ ਵਿਚ ਹੜ ਵਰਗੇ ਹਾਲਾਤ ਬਣੇ ਹੋਏ ਹਨ ਜਿੱਥੇ ਸਹਿਰਾ ਵਿਚ ਮੀਹ ਨਾਲ ਭਾਰੀ ਨੁਕਸਾਨ ਹੋਇਆ ਹੈ ਉਥੇ ਹੀ ਪਿੰਡਾਂ ਵਿਚ ਪਹਿਲਾ ਤੋ ਹੀ ਆਰਥਿਕ ਮੰਦੀ ਦੇ ਸਿਕਾਰ ਕਿਸਾਨਾਂ ਦੀਆਂ ਝੋਨੇ ਅਤੇ ਨਰਮੇ ਦੀਆਂ ਫਸਲਾਂ ਪਾਣੀ ਵਿਚ ਡੁੱਬਣ ਨਾਲ ਨੁਕਸਾਨੀਆ ਗਈਆ ਹਨ ਇਨਾਂ ਸਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪ੍ਰੈੱਸ ਬਿਆਨ ਰਾਹੀ ਕੀਤਾ। ਸਾਬਕਾ ਮੰਤਰੀ ਮਲੂਕਾ ਨੇ ਕਿਸਾਨਾਂ ਦੇ ਹੋਏ ਨੁਕਸਾਨ ਲਈ ਸਰਕਾਰ ਵੱਲੋਂ ਤੁਰੰਤ ਮੁਆਵਜੇ ਦੀ ਮੰਗ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਜੱਥੇਦਾਰ ਸਤਨਾਮ ਸਿੰਘ ਭਾਈਰੂਪਾ, ਹਰਿੰਦਰ ਹਿੰਦਾ, ਸਤਪਾਲ ਗਰਗ, ਨਰੇਸ ਸੀ.ਏ, ਗਗਨਦੀਪ ਗਰੇਵਾਲ, ਰਾਕੇਸ ਗੋਇਲ, ਜਗਮੋਹਨ ਲਾਲ ਭਗਤਾ, ਮਨਜੀਤ ਧੁੰਨਾ, ਜਸਵੰਤ ਭਾਈਰੂਪਾ, ਹੈਪੀ ਬਾਂਸਲ, ਹਰਜੀਤ ਸਿੰਘ ਮਲੂਕਾ ਤੇ ਮੀਡੀਆ ਇੰਚਾਰਜ ਰਤਨ ਸਰਮਾਂ ਮਲੂਕਾ ਆਦਿ ਹਾਜਰ ਸਨ।

Send this to a friend