ਅੰਮ੍ਰਿਤਸਰ-ਠਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਨੂੰ ਰਾਮਦੇਵ ਵੱਲੋ ਆਪਣੇ ਪੈਰਾ ਵਿਚ ਰੱਖਕੇ ਗੁਰੂ ਸਾਹਿਬਾਨ ਅਤੇ ਸਿੱਖ ਕੌਮ ਦਾ ਵੱਡਾ ਅਪਮਾਨ ਕਰਕੇ ਬਜਰ ਗੁਸਤਾਖੀ ਕੀਤੀ ਹੈ। ਇਸ ਤੋ ਪਹਿਲੇ ਵੀ ਇਸ ਅਖੌਤੀ ਬਾਬੇ ਰਾਮਦੇਵ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਨਿਸ਼ਾਨਾਂ ਬਣਾਉਦੇ ਹੋਏ ਦਲਿਤ ਧੀਆਂ-ਭੈਣਾਂ ਨਾਲ ਹਨੀਮੂਨ ਮਨਾਉਣ ਦੀ ਬਿਆਨਬਾਜੀ ਕਰਕੇ ਸਮੱੁਚੇ ਰੰਘਰੇਟੇ ਭਰਾਵਾਂ, ਪਰਿਵਾਰਾਂ ਅਤੇ ਸਿੱਖੀ ਨਿਯਮਾਂ ਦਾ ਅਪਮਾਨ ਕੀਤਾ ਹੈ । ਅਜਿਹੇ ਸਿਰਫਿਰੇ ਨੂੰ ਉਦੋ ਤੱਕ ਮਾਫ਼ ਨਹੀਂ ਕੀਤਾ ਜਾ ਸਕਦਾ, ਜਦੋ ਤੱਕ ਇਹ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਇਕ ਨਿਮਾਣੇ ਇਨਸਾਨ ਦੀ ਤਰ੍ਹਾਂ ਪੇਸ਼ ਹੋ ਕੇ ਸਿੱਖ ਰਵਾਇਤਾਂ ਅਨੁਸਾਰ 501 ਰੁਪਏ ਦੀ ਦੇਗ ਕਰਵਾਉਦੇ ਹੋਏ ਆਪਣੀ ਭੁੱਲ ਬਖਸਾਉਣ ਅਤੇ ਮਾਫ਼ੀ ਮੰਗਣ ਦੇ ਅਮਲ ਨਹੀਂ ਕਰਦਾ।’’
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਖ਼ਤ ਸ਼ਬਦਾਂ ਵਿਚ ਰਾਮਦੇਵ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਗੋਬਿੰਦ ਸਿੰਘ ਜੀ ਦੀ ਫੋਟੋ ਨੂੰ ਪੈਰਾ ਵਿਚ ਰੱਖਣ ਅਤੇ ਦਲਿਤ ਵੀਰਾਂ ਦੀਆਂ ਧੀਆਂ-ਭੈਣਾਂ ਨੂੰ ਅਪਮਾਨਿਤ ਕਰਨ ਦੀ ਗਲਤੀ ਨੂੰ ਮਹਿਸੂਸ ਕਰਕੇ ਨਿਮਰਤਾ ਸਹਿਤ ਮਾਫ਼ੀ ਮੰਗਣ ਦਾ ਅਮਲ ਨਾ ਕੀਤਾ ਤਾਂ ਉਹ ਵੀ ਸਿੱਖ ਕੌਮ ਦੀਆਂ ਮਹਾਨ ਰਵਾਇਤਾ ਦਾ ਸਾਹਮਣਾ ਕਰਨ ਲਈ ਤਿਆਰ ਰਹੇ । ਇਸ ਲਈ ਰਾਮਦੇਵ ਲਈ ਇਹ ਬਿਹਤਰ ਹੋਵੇਗਾ ਕਿ ਉਹ ਆਪਣੇ ਤੋ ਹੋਈਆਂ ਬਜਰ ਗੁਸਤਾਖੀਆਂ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਖੁਦ ਹੀ ਪੇਸ਼ ਹੋ ਕੇ 501 ਰੁਪਏ ਦੀ ਦੇਗ ਕਰਵਾਉਦੇ ਹੋਏ ਸਮੱੁਚੀ ਸਿੱਖ ਕੌਮ ਅਤੇ ਇਨਸਾਨੀਅਤ ਤੋ ਮਾਫੀ ਮੰਗ ਲਵੇ ।