April 22, 2026 2:32 pm

ਉੱਤਰੀ ਰਾਜਾਂ ਦੇ ਪੁਲਿਸ ਮੁੱਖੀ ਗੈਂਗਸਟਰ ਕਾਰਵਾਈਆਂ ਤੇ ਨਸ਼ਾ ਤਸਕਰੀ ਰੋਕਣ ਲਈ ਹੋਏ ਇੱਕਜੁੱਟ

ਚੰਡੀਗੜ੍ਹ, 17 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਅੱਜ ਇਥੇ ਸੱਤ ਉੱਤਰੀ ਰਾਜਾਂ ਦੇ ਪੁਲਿਸ ਮੁਖੀਆਂ ਦੀ ਸਾਂਝੀ ਮੀਟਿੰਗ ਦੌਰਾਨ ਇਸ ਖਿੱਤੇ ਵਿੱਚ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਲਈ ਸਾਂਝੀ ਰਣਨੀਤੀ ਉਲੀਕਣ ਤੋਂ ਇਲਾਵਾ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਸਬੰਧੀ ਆਪਸ ਵਿੱਚ ਸੂਚਨਾਵਾਂ ਦੇ ਵਟਾਂਦਰੇ ਲਈ ਸਮੂਹ ਅਧਿਕਾਰੀ ਇੱਕ ਸਾਂਝਾ ਪੁਲਿਸ ਤੇ ਡਰੱਗ ਸਕੱਤਰੇਤ ਸਥਾਪਤ ਕਰਨ ਲਈ ਸਹਿਮਤ ਹੋਏ।ਉੱਤਰ ਖੇਤਰੀ ਪੁਲਿਸ ਤਾਲਮੇਲ ਕਮੇਟੀ ਦੀ ਇਹ ਮੀਟਿੰਗ ਡੀ.ਜੀ.ਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਵੱਲੋਂ ਸੱਦੀ ਗਈ ਸੀ ਜਿਸ ਵਿੱਚ ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਉੱਤਰਾਖੰਡ, ਰਾਜਸਥਾਨ ਅਤੇ ਨਵੀਂ ਦਿੱਲੀ ਦੇ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਿਲ ਸਨ।

Send this to a friend