ਫ੍ਰੈਂਕਫਰਟ, 17 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਭਰ ਦੇ ਸਿੱਖ ਆਪਣੇ ਵੱਖਰੇ ਸਿੱਖ ਰਾਜ ਖਾਲਿਸਤਾਨ ਦੀ ਜੱਦੋ-ਜਹਿਦ ਕਰ ਰਹੇ ਹਨ ਪਰ ਭਾਰਤੀ ਹਕੂਮਤ ਆਪਣੇ ਹਰ ਤਰਾਂ ਦੇ ਹੱਥਕੰਡੇ ਵਰਤ ਸਿੱਖਾਂ ਦੇ ਅਕਸ ਨੂੰ ਧੁੰਦਲਾ ਕਰਨ ਜਾਂ ਬਦਨਾਮ ਕਰਨ ਦਾ ਕੋਈ ਵੀ ਮੌਕਾ ਨਹੀਂ ਖੁੰਝਣ ਦਿੰਦੀ। ਇਸੇ ਕੜੀ ਦੌਰਾਨ ਅਮਰੀਕਾ ਤੋਂ ਸਿੱਖ ਸੰਘਰਸ਼ ਦੀ ਕਨੂੰਨ ਤੌਰ ਤੇ ਲੜਾਈ ਲੜ ਰਹੀ ਸਿੱਖ ਫਾਰ ਜਸਟਿਸ ਨਾਮ ਦੀ ਸੰਸਥਾ ਤੇ ਭਾਰਤੀ ਹੁਕਮਰਾਨਾਂ ਨੇ ਜਿੱਥੇ ਭਾਰਤ ਚ ਪਾਬੰਦੀ ਲਾਈ ਹੈ। ਉੱਥੇ ਹੋਰਨਾਂ ਦੇਸ਼ਾਂ ਤੇ ਵੀ ਦਬਾਅ ਬਣਾ ਰਹੀ ਹੈ। ਇਸ ਨਾਦਰਸਾਹੀ ਫੁਰਮਾਨ ਤੇ ਤਿੱਖਾ ਪ੍ਰਤੀਕਰਮ ਕਰਦੀਆਂ ਜਰਮਨੀ ਦੀਆ ਪੰਥਕ ਜਥੇਬੰਦੀਆਂ ਸਿੱਖ ਫੈਡਰੇਸਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਬੱਬਰ ਖਾਲਸਾ ਜਰਮਨੀ ਜਥੇਦਾਰ ਭਾਈ ਰੇਸ਼ਮ ਸਿੰਘ ਬੱਬਰ, ਇੰਟਰਨੈਸਨਲ ਸਿੱਖ ਫੈਡਰੇਸਨ ਜਰਮਨੀ ਪ੍ਰਧਾਨ ਭਾਈ ਲਖਵਿੰਦਰ ਸਿੰਘ ਮੱਲ੍ਹੀ, ਸਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਪ੍ਰਧਾਨ ਭਾਈ ਸੋਹਣ ਸਿੰਘ ਕੰਗ ਨੇ ਸਾਂਝੇ ਰੂਪ ਪ੍ਰੈਸ ਨੋਟ ਜਾਰੀ ਕਰਦਿਆਂ ਇਸ ਹੁਕਮਾਂ ਦਾ ਤਿੱਖੇ ਸ਼ਬਦਾਂ ਚ ਅਲੋਚਨਾ ਕਰਦਿਆਂ ਕਿਹਾ ਹੈ ਕਿ ਭਾਰਤੀ ਹਕੂਮਤ ਦੀਆ ਇਸ ਤਰਾਂ ਦੀਆ ਵਕਤੀ ਪਾਬੰਦੀਆਂ ਖਾਲਿਸਤਾਨ ਦੀ ਹੋਂਦ ਨੂੰ ਨਹੀਂ ਰੋਕ ਸਕਣਗੀਆਂ। ਸਿੱਖਾਂ ਨੇ ਹਮੇਸਾ ਆਪਣੀਆਂ ਹੱਕੀ ਮੰਗਾ ਲਈ ਸਾਂਤਮਈ ਸੰਘਰਸ਼ ਨੂੰ ਤਰਜੀਹ ਦਿੱਤੀ ਹੈ ਪਰ ਭਾਰਤੀ ਹਕੂਮਤ ਸਿੱਖ ਨੌਜਵਾਨੀ ਦਾ ਕਤਲ ਕਰਨ ਜਾਂ ਜੇਲ੍ਹਾਂ ਚ ਡੱਕਣ ਲਈ ਨਿੱਤ ਨਵੇਂ ਹੱਥਕੰਡੇ ਵਰਤਦੀ ਆ ਰਹੀ ਹੈ। ਇੰਟਰਨੈਸਨਲ ਕਨੂੰਨ ਦੇ ਅਨੁਸਾਰ ਸੰਸਾਰ ਭਰ ਚ 2020 ਵਿੱਚ ਸਿੱਖਾਂ ਦੇ ਵੱਖਰੇ ਘਰ ਖਾਲਿਸਤਾਨ ਲਈ ਮਰਦਮਸ਼ੁਮਾਰੀ ਕਰਾਉਣ ਲਈ ਬਹੁਤ ਵੱਡੇ ਪੱਧਰ ਤੇ ਲਹਿਰ ਚਲਾ ਰਹੀ ਹੈ। ਜਿਸ ਦਾ ਸਿੱਖਾਂ ਵੱਲੋਂ ਭਰਮਾਂ ਹੁੰਗਾਰ ਮਿਲਣ ਕਾਰਨ ਭਾਰਤੀ ਹਕੂਮਤ ਬੁਖਲਾਅ ਗਈ ਹੈ। ਇਸ ਤਰਾਂ ਦੀਆ ਪਾਬੰਦੀਆਂ ਦੀ ਨਾਂ ਪ੍ਰਵਾਹ ਕਰਦਿਆਂ ਸਮੁੱਚੇ ਸੰਸਾਰ ਚ ਅਜਾਦੀ ਪਸੰਦ ਸਿੱਖਾਂ ਨੂੰ ਖਾਲਿਸਤਾਨ ਦੀ ਪਰਾਪਤੀ ਲਈ ਜੱਦੋ-ਜੱਦੋ-ਜਹਿਦ ਕਰਦੇ ਰਹਿਣ ਦੀ ਅਪੀਲ ਕਰਦੇ ਹਾਂ।