ਸ੍ਰੀਨਗਰ, 6 ਮਈ (ਪੀ.ਟੀ.)- ਕਸ਼ਮੀਰ ਦੀ ਬਾਰਾਮੂਲਾ ਲੋਕ ਸਭਾ ਸੀਟ ਦੇ ਰਫਿਆਬਾਦ ਇਲਾਕੇ ‘ਚ ਕੱਲ੍ਹ ਹੋਣ ਜਾ ਰਹੀਆਂ ਵੋਟਾਂ ਲਈ ਇਕ ਸਰਕਾਰੀ ਸਕੂਲ ‘ਚ ਮਤਦਾਨ ਕੇਂਦਰ ਸਥਾਪਿਤ ਕੀਤਾ ਗਿਆ ਹੈ ਤੇ ਅੱਜ ਉਥੇ ਅਣਪਛਾਤੇ ਵਿਅਕਤੀਆਂ ਨੇ ਇਕ ਪੈਟਰੋਲ ਬੰਬ ਸੁੱਟਿਆ। ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਬਾਰਾਮੂਲਾ ਜ਼ਿਲ੍ਹੇ ਦੇ ਰਫਿਆਬਾਦ ਇਲਾਕੇ ’ਚ ਵਾਟਰਗਾਮ ਸਥਿਤ ਇਕ ਸਰਕਾਰੀ ਸਕੂਲ ’ਚ ਪੈਟਰੋਲ ਬੰਬ ਸੁੱਟਿਆ ਗਿਆ ਜਿਸ ਨਾਲ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ।