12 ਪੇਟੀ ਨਾਜਾਇਜ਼ ਸ਼ਰਾਬ ਸਮੇਤ ਤਸਕਰ ਕਾਬੂ

ਲੁਧਿਆਣਾ, 14 ਜੁਲਾਈ (ਜਸਪਾਲ ਅਰੋੜਾ)- ਸੀ ਆਈ ਏ 1 ਦੀ ਪੁਲਸ ਪਾਰਟੀ ਨੇ ਹੋਟਲ ਫਾਰਚੁਨ ਦੇ ਪਿੱਛੇ ਕਾਰ ਬਜ਼ਾਰ ਖਾਲੀ ਪਲਾਟ ਚ ਛਾਪੇਮਾਰੀ ਦੌਰਾਨ ਇਕ ਤਸਕਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 12 ਪੇਟੀਆ ਨਜਾਇਜ ਸ਼ਰਾਬ ਬਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਸੀ ਆਈ ਏ 1 ਇੰਚਾਰਜ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਹਨਾ ਦੇ ਏ ਐਸ ਆਈ ਰਣਜੀਤ ਸਿੰਘ ਨੂੰ ਗੁਪਤ ਸੁਚਨਾ ਮਿਲੀ ਕਿ ਹੋਟਲ ਫਾਰਚੂਨ ਦੇ ਪਿੱਛੇ ਕਾਰ ਬਜ਼ਾਰ ਖਾਲੀ ਪਲਾਟ ਵਿਚ ਇਕ ਨਸ਼ਾ ਤਸਕਰ ਭਾਰੀ ਮਾਤਰਾ ਵਿਚ ਸ਼ਰਾਬ ਤਸਕਰੀ ਕਰਕੇ ਲਿਆਇਆ ਹੈ ਓਹਨਾ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਖਾਲੀ ਪਲਾਟ ਵਿਚ ਛਾਪੇਮਾਰੀ ਕਰਕੇ ਇਕ ਨਸ਼ਾ ਤਸਕਰ ਨੂੰ 12 ਪੇਟੀ ਨਜਾਇਜ ਸ਼ਰਾਬ ਸਮੇਤ ਕਾਬੂ ਕਰ ਲਿਆ ਫੜੇ ਗਏ ਦੋਸ਼ੀ ਦੀ ਪਹਿਚਾਣ ਸ਼ਹੀਦ ਕਰਨੈਲ ਸਿੰਘ ਨਗਰ ਨਿਵਾਸੀ ਮੁਨੀਸ਼ ਰਾਏ ਉਰਫ ਟੋਨੀ ਵਜੋਂ ਹੋਈ ਪੁਲਸ ਟੀਮ ਨੂੰ ਜਾਂਚ ਦੌਰਾਨ ਪਤਾ ਚਲਿਆ ਕਿ ਫੜੇ ਗਏ ਦੋਸ਼ੀ ਤੇ ਪਹਿਲਾ ਕਰੀਬ 12 ਮੁਕੱਦਮੇ ਮਾਰਕੁੱਟ ਨਸ਼ਾ ਤਸਕਰੀ ਦੇ ਦਰਜਨ ਹਨ ਅਤੇ ਦੋਸ਼ੀ 7 , 8 , ਮਹੀਨੇ ਪਹਿਲਾਂ ਹੀ ਜੇਲ ਵਿਚੋਂ ਬਾਹਰ ਆਇਆ ਹੈ।

Send this to a friend