ਲਗਾਤਾਰ ਪੈ ਰਹੇ ਮੀਂਹ ਕਾਰਨ ਆਮ ਜਨ-ਜੀਵਨ ਨੂੰ ਕਰਨਾ ਪੈ ਰਿਹਾ ਭਾਰੀ ਦਿੱਕਤਾਂ ਦਾ ਸਾਹਮਣਾ

ਸ੍ਰੀ ਚਮਕੌਰ ਸਾਹਿਬ, 14 ਜੁਲਾਈ (ਅਮਰਜੀਤ ਸਿੰਘ ਕਲਸੀ)- ਪਿਛਲੇ ਕਈ ਦਿਨਾਂ ਤੋ ਲਗਾਤਾਰ ਪੈ ਰਹੇ ਮੀਂਹ ਕਾਰਨ ਨੇੜਲੇ ਕਸਬੇ ਬੇਲਾ ਵਿੱਚ ਪੁਲ ਟੁੱਟਣ ਕਾਰਨ ਸੂਏ ‘ਤੇ ਬਣਾਏ ਆਰਜ਼ੀ ਰਸਤੇ ਵਿੱਚ ਬਰਸਾਤੀ ਪਾਣੀ ਭਰਨ ਕਰਕੇ ਆਵਾਜਾਈ ਵਿੱਚ ਰੁਕਾਵਟ ਆ ਰਹੀ ਹੈ। ਇਥੇ ਜਿਕਰਯੋਗ ਹੈ ਕਿ ਇਸ ਸੂਏ ਦੇ ਦੋ ਸਾਲ ਪਹਿਲਾ ਟੁੱਟ ਚੁੱਕੇ ਪੁਲ ਦੇ ਨਵੇ ਸਿਰੇ ਤੋ ਨਿਰਮਾਣ ਦਾ ਕੰਮ ਜਨਵਰੀ ਮਹੀਨੇ ਵਿੱਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਨੀਂਹ ਪੱਥਰ ਰੱਖ ਕੇ ਕੀਤਾ ਗਿਆ ਸੀ। ਜਿਸ ਨੂੰ ਕਿ 9 ਮਹੀਨਿਆ ਵਿੱਚ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ ਸੀ। ਪਰ 6 ਮਹੀਨੇ ਪੂਰੇ ਹੋਣ ਤੋ ਬਾਅਦ ਵੀ ਪੁਲ ਖੜ੍ਹਾਂ ਕਰਨ ਲਈ ਬਣਾਏ ਜਾਣ ਵਾਲੇ ਪਿੱਲਰ ਵੀ ਪੂਰੇ ਨਹੀ ਹੋਏ ,ਜਿਸ ਕਾਰਨ ਆਮ ਜਨ-ਜੀਵਨ ਨੂੰ ਭਾਰੀ ਅਸਿਵਧਾ ਅਤੇ ਦਿੱਕਤਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਬਿਲਕੁੱਲ ਇਸ ਤਰ੍ਹਾ ਦੇ ਹੀ ਹਲਾਤ ਅਨਾਜ ਮੰਡੀ ਸ਼੍ਰੀ ਚਮਕੌਰ ਸਾਹਿਬ,ਭੂਰੜੇ ਰੋਡ ,ਮੇਨ ਬਜਾਰ ਦੀ ਸੀਵਰੇਜ ਵਿੱਚ ਪਈ ਖਾਰ ਅਤੇ ਸ਼ਹਿਰ ਦੇ ਵਿੱਚ ਵਗਦੇ ਨਾਲੇ ਦਾ ਵੀ ਹੈ। ਜਿਸ ਦੀ ਕਿ ਸਮੇ ਨਾਲ ਸਫਾਈ ਨਾ ਹੋਣ ਕਾਰਨ ਇਲਾਕੇ ਅਤੇ ਲੋਕਾ ਦੇ ਘਰਾਂ ਵਿੱਚ ਗੰਦੇ ਪਾਣੀ ਦੇ ਭਰ ਜਾਣ ਕਾਰਨ ਬਿਮਾਰੀਆ ਦਾ ਡਰ ਵੀ ਬਣਿਆ ਹੋਇਆ ਹੈ।

Send this to a friend