ਮੋਟੀਵੇਟਰ ਧਰਨਾ 16ਵੇ ਤੇ ਭੁੱਖ ਹੜਤਾਲ 6ਵੇਂ ਦਿਨ ‘ਚ ਦਾਖਲ

ਕੁੱਪ ਕਲਾਂ, 12 ਜੁਲਾਈ (ਅੰਮ੍ਰਿਤ ਪੰਧੇਰ)- ਪਿੰਡ ਭੋਗੀਵਾਲ ਦੀ ਪਾਣੀ ਵਾਲੀ ਟੈਂਕੀ ਤੇ ਧਰਨਾ ਲਾਈ ਬੈਠੇ ਮੋਟੀਵੇਟਰਾਂ ਦਾ ਧਰਨਾਂ ਅੱਜ 16ਵੇ ਤੇ ਭੁੱਖ ਹੜਤਾਲ 6ਵੇ ਦਿਨ ‘ਚ ਦਾਖਲ ਹੋ ਗਿਆ ਹੈ। ਮੋਟੀਵੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਸੋਢੀ ਨੇ ਦੱਸਿਆ ਕਿ ਜਿਥੇ ਪਿੰਡਾਂ ਵਿਚ ਜਾ ਕੇ ਭੀਖ ਮੰਗਣ ਦਾ ਸਿਲਸਲਾ ਲਗਾਤਾਰ ਜਾਰੀ ਹੈ, ਓਥੇ ਹੀ ਬੀਤੀ ਰਾਤ ਸਵਰਗੀ ਸਵਰਨ ਸਿੰਘ ਅਤੇ ਕਮਲਜੀਤ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਸਮੂਹ ਮੋਟੀਵੇਟਰਾਂ ਵਲੋਂ ਕੈਂਡਲ ਮਾਰਚ ਕੱਢਿਆ ਗਿਆ। ਅੱਗੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਨੇ ਦੱਸਿਆ ਕਿ ਸੁਰਜੀਤ ਸਿੰਘ ਦੀ ਕੱਲ ਇਕ ਕਾਰ ਹਾਦਸੇ ‘ਚ ਮੌਤ ਹੋ ਗਈ ਅਤੇ ਕਰਮਜੀਤ ਸਿੰਘ ਵੀ ਪਹਿਲਾ ਇਸ ਦੁਨੀਆਂ ਤੋਂ ਅਲਵਿਦਾ ਆਖ ਗਏ ਸਨ ਜਿਨ੍ਹਾਂ ਦੇ ਸੰਘਰਸ਼ ਨੂੰ ਅਸੀ ਕਦੇ ਵੀ ਭੁਲਾ ਨਹੀਂ ਸਕਦੇ।ਮ੍ਰਿਤਕ ਮੋਟੀਵੇਟਰਾਂ ਦੇ ਪਰਿਵਾਰ ਬਾਰੇ ਗੱਲ ਕਰਦੇ ਹੋਏ ਓਹਨਾ ਨੇ ਕਿਹਾ ਕਿ ਦੋਵੇ ਨੌਜਵਾਨ ਮੋਟੀਵੇਟਰ ਇੱਕਲੇ-ਇੱਕਲੇ ਕੰਮ ਕਰਨ ਵਾਲੇ ਸਨ ਜੋ ਆਪਣੇ ਪਿੱਛੇ ਦੋ ਛੋਟੇ-ਛੋਟੇ ਬੱਚੇ,ਪਤਨੀ ਅਤੇ ਬਿਰਧ ਮਾਤਾ ਪਿਤਾ ਨੂੰ ਸਦਾ ਲਈ ਵਿਛੋੜਾ ਦੇ ਗਏ। ਮੋਟੀਵੇਟਰਾਂ ਵਲੋਂ ਸਰਕਾਰ ਤੇ ਦੋਸ਼ ਲਗਾਏ ਗਏ ਕਿ ਸਰਕਾਰ ਵਲੋਂ ਓਹਨਾ ਦੀਆਂ ਮੰਗਾਂ ਤੇ ਵਿਚਾਰ ਕਰਨ ਦੀ ਵਜਾਏ ਨਜਾਇਜ ਤੰਗ ਪਰੇਸ਼ਾਨ ਕਰਨ ਦੀਆ ਕੋਸ਼ਿਸਾ ਕੀਤੀਆਂ ਜਾ ਰਹੀਆਂ ਹਨ,ਬੀਤੀ ਰਾਤ ਬਾਰੇ ਗੱਲ ਕਰਦੇ ਹੋਏ ਓਨਾ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀਆ ਵਲੋਂ ਓਨਾ ਨੂੰ ਨਜਾਇਜ਼ ਤੰਗ ਪਰੇਸ਼ਾਨ ਕਰਨ ਕੋਸ਼ਿਸ਼ ਕੀਤੀ ਗਈ। ਦੂਜੇ ਪਾਸੇ ਡਿਪਟੀ ਅਮਰਗੜ੍ਹ ਸੁਬੇਘ ਸਿੰਘ,ਐਸ.ਪੀ. ਮਲੇਰਕੋਟਲਾ ਮਨਜੀਤ ਸਿੰਘ ਬਰਾੜ ਅਤੇ ਥਾਣਾ ਸਦਾਰ ਮੁਖੀ ਸੰਜੀਵ ਕਪੂਰ ਵਲੋਂ ਵੀ ਮੋਟੀਵੇਟਰਾਂ ਨੂੰ ਦੱਸਿਆ ਗਿਆ ਕਿ ਉਹਨਾਂ ਦਾ ਮਸਲਾ ਸਰਕਾਰ ਦੇ ਧਿਆਨ ‘ਚ ਲਿਆਂਦਾ ਜਾ ਚੁੱਕਾ ਹੈ ਅਤੇ ਜਲਦ ਹੀ ਕੋਈ ਨਾ ਕੋਈ ਹੱਲ ਨਿੱਕਲ ਆਵੇਗਾ ਓਨਾ ਵਲੋਂ ਮੋਟੀਵੇਟਰਾਂ ਨੂੰ ਧਰਨਾ ਸਮਾਪਤ ਕਰਨ ਲਈ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾ ਕਿ ਪੁਲਿਸ ਅਤੇ ਪ੍ਰਸ਼ਾਸਨ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਸਕੇ ਜੋ ਕਿ ਓਹਨਾ ਵਲੋਂ ਲਗਾਏ ਗਏ ਧਰਨੇ ਕਾਰਨ ਰੁਕਿਆ ਹੋਇਆ ਹੈ, ਪਰ ਇਸ ਦੇ ਬਾਵਜੂਦ ਵੀ ਮੋਟੀਵੇਟਰਾਂ ਵਲੋਂ ਆਪਣੀਆਂ ਮੰਗਾ ਮਨਵਾਉਣ ਲਈ ਧਰਨਾ ਜਾਰੀ ਹੈ।

Send this to a friend