ਮੁੱਖ ਮੰਤਰੀ ਹਰਿਆਣਾ ਨੇ ਨਗਰ ਪਰਿਸ਼ਦਾਂ ਤੇ ਨਗਰ ਨਿਗਮਾਂ ਲਈ ਤਿੰਨ ਦਿਨ ਦਾ ਸੈਸ਼ਨ ਬੁਲਾਉਣ ਨੂੰ ਪ੍ਰਵਾਨਗੀ ਦਿੱਤੀ

ਚੰਡੀਗੜ, 10 ਜੁਲਾਈ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਚਾਇਤੀ ਰਾਜ ਸੰਸਥਾਨਾਂ ਤੇ ਸਥਾਨਕ ਸਰਕਾਰਾਂ ਨੂੰ ਨੁਮਾਇੰਦਿਆਂ ਵੱਜੋਂ ਹੋਰ ਵੱਧ ਮਜ਼ਬੂਤ ਕਰਨ ਦੇ ਮੱਦੇਨਜ਼ਰ ਹਰਿਆਣਾ ਵਿਚ ਪਹਿਲੀ ਵਾਰ ਨਗਰ ਨਿਗਮਾਂ ਦੇ ਮੇਅਰ ਅਹੁੱਦੇ ਦੀ ਸਿੱਧੀ ਕਰਵਾਈ ਚੋਣਾਂ ਦੀ ਤਰਾਂ ਹੁਣ ਨਗਰ ਪਰਿਸ਼ਦਾਂ ਤੇ ਨਗਰ ਪਾਲਿਕਾਵਾਂ ਦੇ ਚੇਅਰਮੈਨਾਂ ਦੀ ਚੋਣ ਵੀ ਸਿੱਧੇ ਕਰਵਾਉਣ ਦਾ ਪ੍ਰਸਤਾਵ ਤਿਆਰ ਕੀਤਾ ਹੈ? ਇਸ ਤੋਂ ਇਲਾਵਾ, ਜਿਲਾ ਪਰਿਸ਼ਦਾਂ ਤੇ ਨਗਰ ਨਿਗਮ ਦੇ ਮੈਂਬਰਾਂ ਲਈ ਵਿਧਾਨ ਸਭਾ ਦੀ ਤਰਾਂ ਹਰ ਤਿੰਨ ਮਹੀਨੇ ਬਾਅਦ ਤਿੰਨ ਦਿਨ ਦਾ ਸੈਸ਼ਨ ਬੁਲਾਉਣ ਨੂੰ ਵੀ ਮੁੱਖ ਮੰਤਰੀ ਨੇ ਪ੍ਰਵਾਨਗੀ ਦਿੱਤੀ ਹੈ। ਇਹ ਜਾਣਕਾਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਅੱਜ ਇੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਦਿੱਤੀ।

Send this to a friend