ਚੰਡੀਗੜ, 08 ਜੁਲਾਈ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਕਿਸਾਨਾ ਨੂੰ ਬਾਜਾਰ ਦੀ ਮੰਗ ਅਨੁਰੂਪ ਆਪਣੇ ਫ਼ਸਲ ਚੱਕਰ, ਫ਼ਸਲ ਪ੍ਰਬੰਧਨ ਅਤੇ ਫ਼ਸਲ ਮਾਰਕਟਿੰਗ ਪ੍ਰਬੰਧਨ ਦੀ ਅਵਧਾਰਨਾ ਬਦਲਨੀ ਹੋਵੇਗੀ ਅਤੇ ਝੋਨਾ, ਕਣਕ ਦੇ ਫ਼ਸਲ ਚੱਕਰ ਤੋਂ ਹੱਟ ਕੇ ਸਵੈ ਨੁੰ ਬਾਗਬਾਨੀ ਦੇ ਵੱਲ ਮੋੜਨਾ ਹੋਵੇਗਾ ਤੇ ਬਾਗਬਾਨੀ ਫ਼ਸਲਾਂ ਦੀ ਸਰੱਖਿਅਤ ਖੇਤੀ ਮਾਡਲ ਨੂੰ ਅਪਨਾਉਣਾ ਹੋਵੇਗਾ| ਸ੍ਰੀ ਧਨਖੜ ਅੱਜ ਨਵੀਂ ਦਿੱਲੀ ਵਿਚ ਕਿਸਾਨਾਂ ਦੀ ਆਮਦਨ ਸਾਲ 2022 ਤਕ ਦੁਗਣੀ ਕਰਨ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਟੀਚੇ ਨੂੰ ਅੱਗੇ ਵਧਾਉਣ ਲਈ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਦੀ ਅਗਵਾਈ ਵਿਚ ਹੋਈ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਦੇ ਮੰਥਨ ਸ਼ੈਸ਼ਨ ਵਿਚ ਬੋਲ ਰਹੇ ਸਨ| ਸ੍ਰੀ ਧਨਖੜ ਨੇ ਕਿਹਾ ਹੈ ਕਿ ਪਿਛਲੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਵਿਚ ਹਰਿਆਣਾ ਵਿਚ ਕਿਸਾਨਾਂ ਦੀ ਬਿਹਤਰੀ ਲਈ ਜਿਨਾਂ ਕੰਮ ਹੋਇਆ ਹੈ ਉਨਾਂ ਪਹਿਲਾਂ ਕਦੀ ਨਹੀਂ ਹੋਇਆ| ਮੌਜੂਦਾ ਸਰਕਾਰ ਨੇ ਜੋਖਿਮ ਫ਼ਰੀ ਵਿਅਕਤੀ, ਜੋਖਿਮ ਫ਼ਰੀ ਪਸ਼ੂ ਤੇ ਜੋਖਿਮ ਫ਼ਰੀ ਪਿੰਡ ਬਨਾਉਣ ਦੇ ਵਿਜਨ ਦੇ ਨਾਲ ਯੋਜਨਾਵਾਂ ਤਿਆਰ ਕੀਤੀਆਂ ਹਨ| ਉਨਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਈ ਦੇ ਸਮੇਂ ਕਿਸਾਨ ਕ੍ਰੇਡਿਟ ਕਾਰਡ ਜਾਰੀ ਕਰਨ ਦੀ ਯੋਜਨਾ ਸ਼ੁਰੂ ਕੀਤੀ ਗਈ ਸੀ ਅਤੇ ਫ਼ਸਲੀ ਲੋਨ ਵਿਆਜ ਦਰ 18 ਫ਼ੀਸਦੀ ਤੋਂ ਘਟਾ ਕੇ ਦੋ ਫ਼ੀਸਦੀ ਤਕ ਲਿਆਈ ਗਈ ਅਤੇ ਹੁਣ ਕੇਂਦਰ ਤੇ ਸੂਬੇ ਵਿਚ ਮੌਜੂਦਾ ਸਰਕਾਰ ਨੇ ਫ਼ਸਲ ਲੋਨ ਵਿਆਜ ਨੂੰ ਜੀਰੋ ਫ਼ੀਸਦੀ ਕੀਤਾ ਹੈ| ਉਨਾਂ ਨੇ ਕਿਹਾ ਕਿ ਹਰਿਆਣਾ ਵਿਚ ਜਲਦੀ ਹੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਤਰਜ ‘ਤੇ ਮੁੱਖ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਲਾਗੂ ਕਰਨ ਦਾ ਪ੍ਰਸਤਾਵ ਹੈ| ਇਸ ਦੇ ਨਾਲ-ਨਾਲ ਅਸੀਂ ਮੰਡੀ ਸੁਧਾਰ ਵਿਚ ਕਾਫ਼ੀ ਅੱਗੇ ਵਧੇ ਹਾਂ| ਫ਼ਸਲ ਬੀਮਾ ਯੋਜਨਾ ਵਿਚ ਹਰਿਆਣਾ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਹੈ ਅਤੇ ਦੇਸ਼ ਵਿਚ ਅਵੱਲ ਸਥਾਨ ਹਾਸਲ ਕੀਤਾ ਹੈ| ਕਿਸਾਨਾਂ ਨੂੰ ਕਰੋੜਾਂ ਰੁਪਏ ਦੇ ਮੁਆਵਜੇ ਵੰਡ ਕੀਤੇ ਹਨ| ਖੇਤੀਬਾੜੀ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਕਿਸਾਨਾਂ ਦਾ ਰੂਝਾਨ ‘ਤੇ ਪਰਾਗਤ ਫ਼ਸਲਾਂ ਦੀ ਥਾ ਬਾਗਬਾਨੀ ਤੇ ਹੋਰ ਨਕਦੀ ਫ਼ਸਲਾਂ ਦੇ ਵੱਲ ਹੋਣ, ਇਸ ਦੇ ਲਈ ਕੌਮੀ ਰਾਜਧਾਨੀ ਖੇਤਰ ਵਿਚ ਪੈਰੀ-ਐਗਰੀਕਲਚਰ ਅਵਧਾਰਣਾ ਲਾਗੂ ਕਰਨ ਦਾ ਵੀ ਪ੍ਰਸਤਾਵ ਤਿਆਰ ਕੀਤਾ ਹੈ ਤਾਂ ਜੋ ਦਿੱਲੀ ਸਮੇਤ ਕੌਮੀ ਰਾਜਧਾਨੀ ਖੇਤਰ ਵਿਚ ਦੁੱਧ, ਫ਼ੱਲ-ਫ਼ੁੱਲ, ਸਬਜੀ, ਦਹੀ, ਅੰਡੇ ਤੇ ਹੋਰ ਡੇਅਰੀ ਉਤਪਾਦ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ| ਇਸ ਤੋਂ ਇਲਾਵਾ, ਜੈਵਿਕ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ| 140 ਪਿੰਡਾਂ ਨੂੰ ਜੈਵਿਕ ਪਿੰਡ ਐਲਾਨ ਕੀਤਾ ਗਿਆ ਹੈ ਤਾਂ ਜੋ ਕਿਸਾਨ ਸਮੂਹ ਰਾਹੀਂ ਆਪਣੇ ਉਤਪਾਦਾਂ ਦਾ ਬ੍ਰਾਂਡ ਬਣਾ ਕੇ ਖਪਤਕਾਰਾਂਤਕ ਪਹੁੰਚਾ ਸਕਣ| ਉਨਾਂ ਨੇ ਕਿਹਾ ਕਿ ਜਦੋਂ ਐਗਰੀ ਟੇਕ ਵਰਗੇ ਮੇਲੇ ਵਿਚ ਵੀ ਵੱਡੀ-ਵੱਡੀ ਕੰਪਨੀਆਂ ਦੇ ਮਾਲਿਕ ਸਵੈ ਸਟਾਲ ਲਗਾ ਕੇ ਆਪਣੇ ਉਤਪਾਦ ਵੇਚ ਰਹੇ ਹਨ ਤਾਂ ਕਿਸਾਨਾਂ ਨੂੰ ਬਾਜਾਰ ਵਿਚ ਨਾ ਬੈਠਨ ਦੀ ਆਪਣੀ ਸਮਾਜਿਕ ਮਾਨਸਿਕਤਾ ਬਦਲ ਕੇ ਵੇਚਨ ਦੀ ਕਲਾ ਸਿਖਣੀ ਹੀ ਹੋਵੇਗੀ| ਇਹ ਸਮੇਂ ਦੀ ਜਰੂਰਤ ਵੀ ਹੈ| ਉਨਾਂ ਨੇ ਦਸਿਆ ਕਿ ਹਰਿਆਣਾ ਵਿਚ ਐਗਰੋ ਬਿਜਨੈਸ ਸਕੂਲ ਖੋਲਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਸੂਚਨਾ ਤਕਨਾਲੋਜੀ ਦੇ ਬਦਲਦੇ ਰੂਪ ਦੇ ਅਨੁਰੂਪ ਕਿਸਾਨ ਵੀ ਬਾਜਾਰ ਦੇ ਕੰਮ ਸਿੱਖ ਕੇ ਆਪਣੇ ਉਤਪਾਦਾਂ ਨੂੰ ਸਿੱਧੇ ਖਪਤਕਾਰਾਂ ਨੂੰ ਵੇਚ ਸਕਣ| ਇਸ ਦਿਸ਼ਾ ਵਿਚ ਨਾਬਾਰਡ, ਬੈਕਿੰਗ ਵਿਵਸਥਾ ਦੇ ਨਾਲ-ਨਾਲ ਸਮਾਜ ਦੇ ਪ੍ਰਬੁੱਧ ਲੋਕਾਂ ਨੂੰ ਕਿਸਾਨਾਂ ਦੇ ਸਹਿਯੋਗ ਲਈ ਅੱਗੇ ਆਉਣਾ ਹੋਵੇਗਾ ਤਾਂ ਹੀ ਅਸੀਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2022 ਤਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਟੀਚੇ ਨੂੰ ਹਾਸਲ ਕਰ ਸਕਦੇ ਹਾਂ|