ਚੰਡੀਗੜ, 07 ਜੁਲਾਈ – ਹਰਿਆਣਾ ਦੀ ਸ਼ਹਿਰੀ ਸਥਾਨਕ ਸਰਕਾਰ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਕਵਿਤਾ ਜੈਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਾਨਸਿਕ ਤੇ ਸ਼ਰੀਰਿਕ ਰੂਪ ਤੋਂ ਕਮਜੋਰ ਬੱਚਿਆਂ ਤੇ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਿਲ ਕੀਤਾ ਜਾਵੇ| ਇਸ ਦਿਸ਼ਾ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਿਸ਼ੇਸ਼ ਪਹਿਲ ਕਰਦੇ ਹੋਏ ਅਨੋਖੀ ਸ਼ੁਰੂਆਤ ਕੀਤੀ ਹੈ| ਜਿਸ ਦੇ ਤਹਿਤ ਹੁਣ ਮਾਨਸਿਕ ਤੇ ਸ਼ਰੀਰਿਕ ਰੂਪ ਤੋਂ ਕਮਜੋਰ ਲੋਕਾਂ ਲਈ ਅਪਾਹਜ ਸ਼ਬਦ ਦੀ ਵਰਤੋ ਨਹੀਂ ਕੀਤੀ ਜਾਵੇਗੀ| ਸ਼ਹਿਰੀ ਸਥਾਨਕ ਸਰਮਾਰ ਮੰਤਰੀ ਐਤਵਾਰ ਨੂੰ ਸੋਨੀਪਤ ਵਿਚ ਇਕ ਸੰਸਥਾ ਦੇ ਸਾਲਾਨ ਉਤਸਵ ਵਿਚ ਮੌਜਦ ਲੋਕਾਂ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੀ ਸੀ| ਉਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਕਮਜੋਰ ਲੋਕਾਂ ਨੂੰ ਸਮਰੱਥ ਬਨਾਉਣ ਲਈ ਯਤਨਸ਼ੀਲ ਹੈ| ਇਸ ਦਿਸ਼ਾ ਵਿਚ ਕਮਜੋਰ ਮਿੱਤਰ ਰਾਜ ਬਣਾਏ ਜਾਣਗੇ, ਜਿਸ ਦੇ ਲਈ ਸ਼ੁਰੂਆਤ ਵਿਚ 18 ਰਾਜਾਂ ਨੂੰ ਇਕ ਪ੍ਰੋਜੈਕਟ ਵਜੋ ਚੁਣਿਆ ਗਿਆ ਹੈ| ਨਾਲ ਹੀ ਦੇਸ਼ ਦੇ 58 ਰਾਜਾਂ ਨੂੰ ਵੀ ਕਮਜੋਰ ਲੋਕਾਂ ਦੇ ਅਨੁਕੂਲ ਬਣਾਇਆ ਜਾਵੇਗਾ, ਜਿਸ ਵਿਚ ਹਰਿਆਣਾ ਦੇ ਫ਼ਰੀਦਾਬਾਦ ਤੇ ਗੁਰੂਗ੍ਰਾਮ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ| ਅਜਿਹੇ ਸ਼ਹਿਰਾਂ ਵਿਚ ਸਰਕਾਰੀ ਪੱਧਰ ‘ਤੇ ਕਮਜੋਰ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀ ਜਾਣਗੀਆਂ| ਅਜਿਹੇ ਸ਼ਹਿਰਾਂ ਵਿਚ ਸਰਕਾਰੀ ਬੱਸਾਂ ਵੀ ਲੋ-ਫ਼ਲੋਰ ਚਲਾਈਆਂ ਜਾਣਗੀਆਂ ਤਾਂ ਜੋ ਕਮਜੋਰ ਲੋਕਾਂ ਨੂੰ ਚੜਨ ਉਤਰਣ ਵਿਚ ਪਰੇਸ਼ਾਨੀ ਨਾ ਹੋਵੇ|ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਇਸ ਦਿਸ਼ਾ ਵਿਚ ਜਨ ਸਹਿਯੋਗ ਵਿਸ਼ੇਸ਼ ਰੂਪ ਤੋਂ ਅਪੇਸ਼ਿਤ ਹੈ ਤਾਂ ਜੋ ਕਮਜੋਰ ਲੋਕਾਂ ਦਾ ਜੀਵਨ ਸਰਲ ਬਣਾਇਆ ਜਾ ਸਕੇ| ਉਨਾਂ ਨੇ ਕੋਸ਼ਿਸ਼ ਸੰਸਥਾਂ ਦੀ ਵੀ ਪ੍ਰਸੰਸਾਂ ਕਰਦੇ ਹੋਏ ਕਿਹਾ ਕਿ ਸਮਾਜ ਦੇ ਅਜਿਹੇ ਵਰਗ ਲਈ ਸਮਰਪਿਤ ਭਾਵ ਦੇ ਨਾਲ ਕੰਮ ਕਰਨਾ ਪ੍ਰਸੰਸਾਂਯੋਗ ਹੈ| ਲੋਕ ਆਪਣੀ ਗਲ ਕਹਿਣ ਵਿਚ ਸਮਰਥ ਨਹੀਂ ਹੈ ਉਨਾਂ ਲੋਕਾਂ ਦੇ ਹਿੱਤ ਵਿਚ ਕੰਮ ਕਰਨਾ ਵੱਡੀ ਗਲ ਹੈ| ਉਨਾਂ ਨੇ ਕਿਹਾ ਕਿ ਸ਼ੁਰੂਆਤ ਵਿਚ ਉਨਾਂ ਦੇ ਕੋਲ ਸਮਾਜ ਭਲਾਈ ਵਿਭਾਗ ਸੀ, ਜਿਸ ਦੇ ਰਾਹੀਂ ਉਨਾਂ ਨੇ ਵੀ ਕਮਜੋਰ ਲੋਕਾਂ ਦੀ ਸੇਵਾ ਦਾ ਮੌਕਾ ਮਿਲਿਆ|ਇਸ ਦਤੋਂ ਪਹਿਲਾਂ, ਸ੍ਰੀਮਤੀ ਕਵਿਤਾ ਜੈਨ ਨੇ ਮੁੱਖ ਮਹਿਮਾਨ ਵਜੋ ਓਮ ਸ਼ਿਵ ਸੇਵਾ ਕਮੇਟੀ ਦੇ ਤੱਤਵਾਧਾਨ ਵਿਚ ਅਗਰਵਾਲ ਧਰਮਸ਼ਾਲਾ ਵਿਚ ਆਯੋਜਿਤ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ| ਉਨਾਂ ਨੇ ਖੂਨਦਾਨ ਕਰਨ ਵਾਲਿਆਂ ਦਾ ਹੌਸਲਾ ਅਫ਼ਜਾਈ ਕਮਰਦੇ ਹੋਏ ਕਿਹਾ ਕਿ ਸਵੇਛਾ ਨਾਲ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ| ਖੂਨਦਾਨ ਦਾ ਦੂਸਰਾ ਕੋਈ ਵਿਕਲਪ ਨਹੀਂ ਹੈ| ਵੱਖ-ਵੱਖ ਬੀਮਾਰੀਆਂ ਤੋਂ ਗ੍ਰਸਤ ਅਤੇ ਦੁਰਘਟਨਾਵਾਂ ਦੇ ਜਖਮੀਆਂ ਦੇ ਪ੍ਰਾਣਾ ਦੇ ਰੱਖਿਆ ਲਈ ਖੂਨ ਦੀ ਜਰੂਰਤ ਪੂਰੀ ਕਰਨ ਲਈ ਖੂਨਦਾਨ ਦੀ ਜਰੂਰਤ ਰਹਿੰਦੀ ਹੈ| ਖੂਨਦਾਨ ਨੂੰ ਦਾ ਮਹਾਦਾਨ ਦੀ ਸੰਗਿਆ ਦਿੱਤੀ ਗਈ ਹੈ, ਜਿਸ ਵਿਚ ਸੱਭ ਨੂੰ ਭਾਗ ਲੈਣਾ ਚਾਹੀਦਾ ਹੈ| ਇਸ ਤੋਂ ਇਲਾਵਾ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਨੇ ਵੱਖ-ਵੱਖ ਪ੍ਰੋਗ੍ਰਾਮਾਂ ਵਿਚ ਹਿੱਸਾ ਲਿਆ|