ਅਪਰਾਧਾਂ ‘ਤੇ ਰੋਕ ਲਗਾਉਣ ਲਈ ਪੂਰੇ ਦੇਸ਼ ਵਿਚ ਕੇਂਦਰ ਸਰਕਾਰ ਵੱਲੋਂ ਡਾਇਲ 112 ਜਾਰੀ ਕੀਤਾ

ਚੰਡੀਗੜ, 07 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਪੂਰਣ ਰੂਪ ਤੋਂ ਦਰੁਸਤ ਹੈ, ਅਪਰਾਧਾਂ ‘ਤੇ ਰੋਕ ਲਗਾਉਣ ਲਈ ਹਰਿਆਣਾ ਪੁਲਿਸ ਪੂਰੀ ਤਰਾ ਸਮਰੱਥ ਹੈ| ਹਰਿਆਣਾ ਸਰਕਾਰ ਵੱਲੋਂ ਅਪਰਾਧਾਂ ਦੀ ਸੂਚਨਾ ਲਈ ਡਾਇਲ 100 ਜਾਰੀ ਕੀਤਾ ਗਿਆ ਸੀ, ਹੁਣ ਪੂਰੇ ਦੇਸ਼ ਵਿਚ ਕੇਂਦਰ ਸਰਕਾਰ ਵੱਲੋਂ ਡਾਇਲ 112 ਜਾਰੀ ਕੀਤਾ ਗਿਆ ਹੈ| ਸਰਕਾਰ ਦੀ ਇਸ ਯੋਜਨਾ ਨਾਲ ਅਪਰਾਧਾਂ ਅਤੇ ਅਪਰਾਧੀਆਂ ‘ਤੇ ਸ਼ਿਕੰਜਾ ਕਸਿਆ ਜਾ ਸਕੇਗਾ| ਮੁੱਖ ਮੰਤਰੀ ਅੱਜ ਕਰਨਾਲ ਵਿਚ ਪੱਤਰਕਾਰਾਂ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ| ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਰੈਸਟ ਹਾਊਸ ਵਿਚ ਹੀ ਹਰਿਆਣਾ ਦੇ ਪੁਲਿਸ ਮਹਾਨਿਦੇਸ਼ਕ ਮਨੋਜ ਯਾਦਵ, ਆਈ.ਜੀ. ਯੋਗੇਂਦਰ ਨੇਹਰਾ ਤੇ ਪੁਲਿਸ ਸੁਪਰਡੈਂਟ ਸੁਰੇਂਦਰ ਭੋਰਿਆ ਨਾਲ ਮੀਟਿੰਗ ਕਰ ਕੇ ਡਾਕਟਰ ਰਾਜੀਵ ਗੁਪਤਾ ਦੇ ਮਡਰ ਦੀ ਘਟਨਾ ਦੀ ਜਾਣਕਾਰੀ ਲਈ ਅਤੇ ਇਸ ਮਾਮਲੇ ਵਿਚ ਆਰੋਪੀਆਂ ਨੂੰ ਜਲਦੀ ਗਿਰਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ| ਮੁੱਖ ਮੰਤਰੀ ਨੇ ਪੱਤਰਕਾਰਾਂ ਦੇ ਸੁਆਲਾਂ ਦੇ ਜਵਾਬ ਵਿਚ ਕਿਹਾ ਕਿ ਡਾਕਟਰ ਰਾਜੀਵ ਗੁਪਤਾ ਦੀ ਹੱਤਿਆ ‘ਤੇ ਡੂੰਘਾ ਦੁੱਖ ਹੈ| ਇਸ ਘਟਨਾ ਦੇ ਪਿੱਛੇ ਕੀ ਮਾਮਲਾ ਹੈ, ਇਸ ਦੇ ਲਈ ਉਹ ਆਪ ਪਿਛਲੀ ਰਾਤ ਤੋਂ ਹੀ ਪੁਲਿਸ ਅਧਿਕਾਰੀਆਂ ਦੇ ਸੰਪਰਕ ਵਿਚ ਹਨ| ਉਨਾਂ ਨੇ ਕਿਹਾ ਕਿ ਉਨਾ ਨੂੰ ਡੀ.ਜੀ.ਪੀ. ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਪੂਰੀ ਘਟਨਾ ਦਾ ਪਰਦਾਫ਼ਾਸ਼ ਕੀਤਾ ਜਾਵੇਗਾ| ਮੁੱਖ ਮੰਤਰੀ ਨੇ ਦਸਿਆ ਕਿ ਪੁਲਿਸ ਨੇ ਕੁੱਝ ਲੋਕਾਂ ਨੂੰ ਸ਼ੱਕ ਦੇ ਆਧਾਰ ‘ਤੇ ਪੁੱਛਗਿਛ ਲਈ ਹਿਰਾਸਤ ਵਿਚ ਲਿਆ ਹੈ| ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਦਸਿਆ ਕਿ ਹਰਿਆਣਾ ਵਿਚ ਕਾਨੂੰਨ ਵਿਵਸਥਾ ਦਰੁਸਤ ਹੈ, ਅਜਿਹੀ ਘਟਨਾਵਾਂ ਨਾ ਹੋਣ, ਇਸ ਦੇ ਲਈ ਪੁਲਿਸ ਨੂੰ ਸਖਤ ਨਿਰਦੇਸ਼ ਦਿੱਤੇ ਹਨ, ਪਰ ਪਹਿਲਾਂ ਦੇ ਮੁਕਾਬਲੇ ਹੁਣ ਚੋਰੀ, ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਕਮੀ ਆਈ ਹੈ| ਮੁੱਖ ਮੰਤਰੀ ਨੇ ਦਸਿਆ ਕਿ ਸੂਬੇ ਵਿਚ ਪੁਲਿਸ ਬਲ ਦੀ ਗਿਣਤੀ ਨੂੰ ਵਧਾਉਣ ਲਈ ਨਵੀਂ ਭਰਤੀਆਂ ਕੀਤੀਆਂ ਹਨ ਅਤੇ ਪੁਲਿਸ ਨੂੰ ਆਧੁਨਿਕ ਸਮੱਗਰੀ ਵੀ ਦਿੱਤੀ ਗਈ ਹੈ| ਉਨਾਂ ਨੇ ਕਿਹਾ ਕਿ ਕਿਸੇ ਵੀ ਕੀਮਤ ‘ਤੇ ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ਵਿਗੜਨ ਨਹੀਂ ਦਿੱਤਾ ਜਾਵੇਗਾ| ਉਨਾਂ ਨੇ ਕਿਹਾ ਕਿ ਆਮ ਜਨਤਾ ਪੁਲਿਸ ਨੂੰ ਅਪਰਾਧਾਂ ਦੀ ਜਾਣਕਾਰੀ ਦੇ ਸਕਣ, ਇਸ ਦੇ ਲਈ ਹਰਿਆਣਾ ਸਰਕਾਰ ਵੱਲੋਂ ਡਾਇਲ 100 ਸ਼ੁਰੂ ਕੀਤਾ ਸੀ, ਇਸ ਨੰਬਰ ‘ਤੇ ਲੋਕਾਂ ਨੇ ਜਾਣਕਾਰੀ ਦੇਣੀ ਸ਼ੁਰੂ ਕੀਤੀ ਸੀ, ਪਰ ਕੁੱਝ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਸਾਰੇ ਦੇਸ਼ ਲਈ ਡਾਇਲ 112 ਸ਼ੁਰੂ ਕੀਤਾ ਹੈ, ਹੋਣ ਕੋਈ ਵੀ ਵਿਅਕਤੀ ਡਾਇਲ 112 ਕਰ ਕੇ ਅਪਰਾਧ ਹੋਣ ਦੀ ਸੂਚਨਾ ਦੇ ਸਕਦਾ ਹੈ, ਇਸ ਦੇ ਲਈ ਸੂਬਾ ਸਰਕਾਰ ਵੱਲੋਂ ਵੱਖ ਤੋਂ ਫ਼ੋਰਸ ਤੇ ਸਮੱਗਰੀ ਵਰਗੀ ਸਹੂਲਤਾਂ ਮਹੁਈਆ ਕਰਵਾਏਗੀ|ਇਸ ਮੌਕੇ ‘ਤੇ ਡੀ.ਜੀ.ਪੀ. ਮਨੋਜ ਯਾਦਵ, ਘਰੌਂਡਾ ਦੇ ਵਿਧਾਇਕ ਹਰਵਿੰਦਰ ਕਲਿਆਨ ਵੀ ਮੌਜੂਦ ਸਨ|

Send this to a friend