ਨਵੀਂ ਦਿੱਲੀ, 5 ਮਈ (ਪੀ.ਟੀ. ਬਿਊਰੋ)- ਦੇਸ਼ ਦੇ 7 ਰਾਜਾਂ ਦੀਆਂ 64 ਸੀਟਾਂ ਲਈ ਅੱਜ ਸ਼ਾਮ 6 ਵਜੇ ਚੋਣ ਪ੍ਰਚਾਰ ਰੁੱਕ ਜਾਵੇਗਾ। ਲੋਕਸਭਾ ਚੋਣ ਦੇ ਅੱਠਵੇਂ ਪੜਾਅ ਲਈ 7 ਮਈ ਨੂੰ ਮਤਦਾਨ ਹੋਵੇਗਾ। ਇਸ ’ਚ ਉੱਤਰ ਪ੍ਰਦੇਸ਼ ਦੀਆਂ 15 ਸੀਟਾਂ, ਬਿਹਾਰ ਦੀਆਂ 7 ਸੀਟਾਂ, ਆਂਧਰਾ ਪ੍ਰਦੇਸ਼ ਦੀਆਂ 25 ਸੀਟਾਂ, ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ, ਜੰਮੂ-ਕਸ਼ਮੀਰ ਦੀਆਂ 2 ਸੀਟਾਂ, ਉਤਰਾਖੰਡ ਦੀਆਂ 5 ਸੀਟਾਂ ਤੇ ਪੱਛਮੀਂ ਬੰਗਾਲ ਦੀਆਂ 6 ਸੀਟਾਂ ’ਤੇ ਮਤਦਾਨ ਹੋਵੇਗਾ।7 ਮਈ ਨੂੰ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੀਆਂ 175 ਵਿਧਾਨਸਭਾ ਸੀਟਾਂ ਦੇ ਨਾਲ ਹੀ ਬਿਹਾਰ, ਪੱਛਮੀਂ ਬੰਗਾਲ, ਹਿਮਾਚਲ ਤੇ ਯੂਪੀ ’ਚ ਵਿਧਾਨਸਭਾ ਦੀਆਂ ਉਪ ਚੋਣਾਂ ਵੀ ਹੋਣੀਆਂ ਹਨ। ਇਨ੍ਹਾਂ ਚੋਣ ’ਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਕਿਸਮਤ ਦਾ ਫੈਸਲਾ ਹੋਣਾ ਹੈ।