ਹੁਸ਼ਿਆਰਪੁਰ, 5 ਮਈ (ਪੀ.ਟੀ.)-ਹੁਸ਼ਿਆਰਪੁਰ ਲੋਕ ਸਭਾ ਖੇਤਰ ’ਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰ ਭਗਵਾਨ ਸਿੰਘ ਨੇ ਬਾਬਾ ਰਾਮਦੇਵ ਦਾ ਸਿਰ ਕੱਟ ਕੇ ਲਿਆਉਣ ਵਾਲੇ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਜ਼ਿਲਾ ਹੁਸ਼ਿਆਰਪੁਰ ਦੇ ਇਕ ਪਿੰਡ ’ਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਵਰਕਰਾਂ ਨੇ ਬਾਬਾ ਰਾਮਦੇਵ ਦੇ ਇਤਰਾਜ਼ਯੋਗ ਬਿਆਨ ’ਤੇ ਉਨ੍ਹਾਂ ਦਾ ਪੁਤਲਾ ਫੂਕਿਆ। ਭਗਵਾਨ ਸਿੰਘ ਨੇ ਇਕ ਇਤਰਾਜ਼ਯੋਗ ਬਿਆਨ ਦਿੰਦੇ ਹੋਏ ਬਾਬਾ ਰਾਮਦੇਵ ਦੇ ਸਿਰ ਦਾ 1 ਕਰੋੜ ਰੁਪਏ ਇਨਾਮ ਰੱਖ ਦਿੱਤਾ ਅਤੇ ਕਿਹਾ ਕਿ ਜੋ ਬਾਬਾ ਰਾਮਦੇਵ ਦਾ ਸਿਰ ਕੱਟ ਕੇ ਲਿਆਏਗਾ ਉਸ ਨੂੰ 1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਫਿਲਹਾਲ ਇਨ੍ਹਾਂ ਚੋਣਾਂ ’ਚ
ਜਿਵੇਂ ਇਤਰਾਜ਼ਯੋਗ ਬਿਆਨ ਦੇ ਕੇ ਚਰਚਾ ਹਾਸਲ ਕਾਰਨ ਵਾਲਿਆਂ ਦੀ ਤਾਂ ਜਿਵੇਂ ਹੋੜ ਲੱਗੀ ਹੋਵੇ। ਇਕ ਪਾਸੇ ਬਾਬਾ ਰਾਮਦੇਵ, ਰਾਹੁਲ ਗਾਂਧੀ ਦਲਿਤਾਂ ’ਤੇ ਬਿਆਨ ਦੇ ਕੇ ਬੁਰੇ ਫਸੇ ਹੋਏ ਹਨ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ੍ਯ ’ਚ ਹਰ ਰੋਜ਼ ਉਨ੍ਹਾਂ ਦੇ ਪੁਤਲੇ ਸਾੜੇ ਜਾ ਰਹੇ ਹਨ।