ਨਵੀਂ ਦਿੱਲੀ, 5 ਮਈ (ਪੀ.ਟੀ.)-ਸਮਾਜਵਾਦੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਭਾਜਪਾ ਨੇਤਾ ਅਮਿਤ ਸ਼ਾਹ ਦੇ ਉਸ ਬਿਆਨ ਦੀ ਸ਼ਿਕਾਇਤ ਕੀਤੀ ਹੈ ਜਿਸ ‘ਚ ਉਨ੍ਹਾਂ ਨੇ ਯੂਪੀ ਸਰਕਾਰ ’ਤੇ ਹਮਲਾ ਬੋਲਦੇ ਹੋਏ ਆਜਮਗੜ੍ਹ ਨੂੰ ਅੱਤਵਾਦੀ ਅੱਡਾ ਦੱਸਿਆ ਸੀ। ਅਮਿਤ ਸ਼ਾਹ ਦੇ ਇਸ ਬਿਆਨ ’ਤੇ ਵਿਵਾਦ ਹੋ ਰਿਹਾ ਹੈ। ਇੱਕ ਚੋਣ ਸਭਾ ’ਚ ਅਮਿਤ ਸ਼ਾਹ ਨੇ ਕਿਹਾ ਸੀ ਕਿ ਯੂਪੀ ’ਚ ਸਥਿਤ ਆਜਮਗੜ੍ਹ ਅੱਤਵਾਦੀਆਂ ਦਾ ਅੱਡਾ ਹੈ। ਅਮਿਤ ਸ਼ਾਹ ਨੇ ਐਸਪੀ ਤੇ ਬੀਐਸਪੀ ’ਤੇ ਹਮਲਾ ਬੋਲਦੇ ਹੋਏ ਕਿਹਾ ਕਿ ਕਦੇ ਸਪਾ, ਕਦੇ ਬਸਪਾ ਨੇ ਜਾਤ ਦੀ ਰਾਜਨੀਤੀ ਕਰਕੇ ਅਜਿਹਾ ਹਾਲ ਕਰ ਦਿੱਤਾ ਯੂਪੀ ਦਾ। ਮੁਲਾਇਮ ਸਿੰਘ ਦਾ ਸਾਮਾਜਵਾਦ ਪਰਿਵਾਰ ਤੱਕ ਸੀਮਿਤ ਰਹਿ ਗਿਆ ਹੈ। ਉਨ੍ਹਾਂ ਦਾ ਧਿਆਨ ਯੂਪੀ ਨੂੰ ਨਹੀਂ
ਪਰਿਵਾਰ ਨੂੰ ਅੱਗੇ ਵਧਾਉਣ ’ਚ ਹੈ। ਕਾਂਗਰਸ ਨੇ ਅਮਿਤ ਸ਼ਾਹ ਦੇ ਇਸ ਬਿਆਨ ’ਤੇ ਵਿਰੋਧ ਜਤਾਇਆ ਹੈ। ਕਾਂਗਰਸ ਨੇਤਾ ਦਿਗਵੀਜੈ ਸਿੰਘ ਨੇ ਸ਼ਾਹ ਤੇ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਦੋਵੇਂ ਨੇਤਾ ਵਿਕਾਸ ਦਾ ਮੁੱਦਾ ਛੱਡ ਕੇ ਸੰਪ੍ਰਦਾਇਕ ਚੋਣ ਪ੍ਰਚਾਰ ’ਤੇ ਉੱਤਰ ਆਏ ਹਨ।ਲੋਕ ਸਭਾ ਚੋਣ ਦੇ ਅੱਠਵੇਂ ਪੜਾਅ ਲਈ ਕੱਲ ਨੂੰ ਮਤਦਾਨ ਹੋਵੇਗਾ