ਮਾਜਰੀ, 5 ਜੁਲਾਈ- ਮੁੱਲਾਂਪੁਰ ਮਹਾਂਵੀਰ ਰੈਸਲਿੰਗ ਕੁਸਤੀ ਅਖਾੜੇ ਵਿਖੇ ਸੂਫੀ ਗਾਇਕ ਜੱਸਾ ਫਤਿਹਪੁਰੀਆਂ ਵਲੋ ਪਹਿਲਵਾਨਾਂ ਦਾ ਅਖਾੜੇ ਵਿਚ ਪਹੁੰਚਣ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਤੇ ਸੂਫੀ ਗਾਇਕ ਜੱਸਾ ਫਤਿਹਪੁਰੀਆਂ ਨੇ ਆਖਿਆ ਕਿ ਮੁੱਲਾਂਪੁਰ ਅਖਾੜੇ ਦੇ ਪਹਿਲਵਾਨ ਪੰਜਾਬ ਹਰਿਆਣਾ ਹਿਮਾਚਲ ਤੇ ਹੋਰਨਾਂ ਸਟੇਟਾਂ ਵਿਚ ਵੀ ਅਖਾੜੇ ਦਾ ਨਾਮ ਰੋਸਨ ਕਰ ਚੁਕੇ ਹਨ।ਉਹਨਾਂ ਵਲੋ ਵੀ ਇਲਾਕੇ ਦੇ ਬੱਚਿਆਂ ਨੂੰ ਵੱਧ ਤੋ ਵੱਧ ਅਖਾੜੇ ਵਿਚ ਪਹੁੰਚਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਅਖਾੜੇ ਵਿਚ ਬੱਚਿਆਂ ਨੂੰ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਬੱਚੇ ਅਖਾੜੇ ਦਾ ਨਾਮ ਹੋਰਨਾਂ ਸਟੇਟਾਂ ਵਿਚ ਜਾ ਕੇ ਰੋਸਨ ਕਰਨ।ਇਸ ਮੌਕੇ ਤੇ ਵਿਨੋਦ ਸਰਮਾ ਉਰਫ ਗੋਲੂ ਸੰਚਾਲਕ ਅਖਾੜੇ ਵਲੋ ਸੂਫੀ ਗਾਇਕ ਜੱਸਾ ਫਤਿਹਪੁਰੀਆਂ ਦਾ ਤਹਿ ਦਿਲੋ ਧੰਨਵਾਦ ਕਰਦਿਆਂ ਹੋਇਆ Îਵਿਸੇਸ ਤੌਰ ਤੇ ਸਨਮਾਨ ਕੀਤਾ ਗਿਆ।