ਜਲੰਧਰ, 5 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਐਲਪੀਯੂ ਦੇ ਅਡੀਸ਼ਨਲ ਡਾਇਰੈਕਟਰ ਸ਼੍ਰੀ ਅਮਨ ਮਿੱਤਲ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲਂੋ ਪੇਸ਼ ਕੀਤਾ ਗਿਆ ਬਜਟ ਸਿੱਖਿਆ ਦੇ ਸੰਦਰਭ ‘ਚ ਇੱਕ ਪ੍ਰਗਤੀਸ਼ੀਲ ਬਜਟ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਵਿਸ਼ਵ ਲੈਵਲ ‘ਤੇ ਉÎÎੱਚ ਸਿੱਖਿਆ ਲਈ 400 ਕਰੋੜ ਰੁਪਏ ਵੰਡਣ ਦਾ ਪ੍ਰਸਤਾਵ ਨਿਸ਼ਚਿਤ ਤੌਰ ‘ਤੇ ਜਿਆਦਾ ਭਾਰਤੀ ਸਿੱਖਿਆ ਸੰਸਥਾਨਾਂ ਨੂੰ ਅੰਤਰ-ਰਾਸ਼ਟਰੀ ਰੈਂਕਿੰਗ ‘ਤੇ ਪ੍ਰਦਰਸ਼ਿਤ ਕਰਨ ‘ਚ ਕਾਬਿਲ ਹੋਵੇਗਾ। ਉਨ੍ਹਾਂ ਨੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਭਾਰਤ ਨੂੰ ਇੱਕ ਸਰਵੋਤਮ ਸਿੱਖਿਆ ਸਥਾਨ ਬਨਾਉਣ ਲਈ ‘ਸਟੱਡੀ ਇਨ ਇੰਡੀਆ’ ਯੋਜਨਾ ਨੂੰ ਮਜ਼ਬੂਤ ਕਰਨ ‘ਤੇ
ਧਿਆਨ ਕੇਂਦਰਿਤ ਕਰਨ ਵਾਲੀ ਸਰਕਾਰ ਦਾ ਸਵਾਗਤ ਕੀਤਾ। ਸ਼੍ਰੀ ਮਿੱਤਲ ਨੇ ਜ਼ਿਕਰ ਕੀਤਾ ਕਿ ਇਹ ਨਿਸ਼ਚਿਤ ਤੌਰ ‘ਤੇ ਭਾਰਤ ਲਈ ਤਕਸ਼ਿਲਾ ਅਤੇ ਨਾਲੰਦਾ ਦੇ ਆਪਣੇ ਗੁਆਚੇ ਹੋਏ ਗੌਰਵ ਨੂੰ ਦੋਬਾਰਾ ਪ੍ਰਾਪਤ ਕਰਨ ਦਾ ਸਮੇਂ ਹੈ। ਅਸੀਂ ਸਿੱਖਿਆ ਦੇ ਖੇਤਰ ‘ਚ ਗਲੋਬਲ ਲੀਡਰਜ਼ ਹੋਇਆ ਕਰਦੇ ਸੀ ਅਤੇ ਹੁਣ ਅਸੀਂ ਸਰਕਾਰ ਦੇ ਇਸ ਸਮਰਥਨ ਨਾਲ ਹੋਰ ਵੀ ਅੱਗੇ ਵੱਧ ਸਕਦੇ ਹਾਂ।