ਨਵੀਂ ਦਿੱਲੀ, 4 ਮਈ (ਪੀ.ਟੀ.)- 2ਜੀ ਸਪੈਕਟ੍ਰਮ ਘੋਟਾਲੇ ਮਾਮਲੇ ’ਚ ਦੋਸ਼ੀ ਸਾਬਕਾ ਦੂਰਸੰਚਾਰ ਮੰਤਰੀ ਏ.ਰਾਜਾ. ਨੇ ਕਿਹਾ ਕਿ ਜੇ ਉਨ੍ਹਾਂ ਕੋਲੋ ਗਲਤ ਤਰੀਕੇ ਨਾਲ ਕਮਾਇਆ ਗਿਆ ਧਨ ਮਿਲਦਾ ਹੈ ਤਾਂ ਉਹ ਪੂਰੀ ਜਿੰਦਗੀ ਕੈਦ ’ਚ ਗੁਜਾਰਨ ਨੂੰ ਤਿਆਰ ਹਨ। ਤਾਮਿਲਨਾਡੂ ’ਚ ਨੀਲਗਿਰੀ ਤੋਂ ਲੋਕਸਭਾ ਚੋਣ ਲੜ ਰਹੇ ਰਾਜਾ ਨੇ 2011 ’ਚ ਸੀ.ਬੀ.ਆਈ. ਦੇ ਹਵਾਲੇ ਤੋਂ ਇਕ ਅੰਗਰੇਜ਼ੀ ਅਖਬਾਰ ’ਚ ਪ੍ਰਕਾਸ਼ਿਤ ਖਬਰ ਦਾ ਉਲੇਖ ਕਰਦੇ ਹੋਏ ਇਹ ਟਿੱਪਣੀ ਕੀਤੀ। ਇਸ ਖ਼ਬਰ ਅਨੁਸਾਰ ਉਨ੍ਹਾਂ ਦੇ ਕੋਲ 3,000 ਕਰੋੜ ਰੁਪਏ ਹਨ।