ਸ਼ਿਕਾਗੋ, 4 ਮਈ (ਪੀ.ਟੀ.)-ਸਟੇਟ ਆਫ ਇਲੀਨਾਏ ਦੀ ਅਸੈਂਬਲੀ ਲਈ ਚੋਣ ਲੜ ਰਹੀ ਸਿੱਖ ਬੀਬੀ ਲਾਡੀ ਸਿੰਘ ਨੇ ਇਸ ਅਹੁਦੇ ਲਈ ਮੁਢਲੀ ਚੋਣ ਵਿਚ ਜਿੱਤ ਪ੍ਰਾਪਤ ਕਰ ਲਈ ਹੈ। ਡੈਮੋਕਰੇਟਿਕ ਪਾਰਟੀ ਵੱਲੋਂ ਹੁਣ ਉਹ ਨਵੰਬਰ ਮਹੀਨੇ ਹੋ ਰਹੀਆਂ ਆਖਰੀ ਚੋਣਾਂ ਵਿਚ ਉਮੀਦਵਾਰ ਹੋਵੇਗੀ। ਸਿੱਖ ਭਾਈਚਾਰੇ ਨੇ ਸਮੁੱਚੇ ਭਾਰਤੀਆਂ ਅਤੇ ਏਸ਼ੀਅਨ ਨੂੰ ਅਪੀਲ ਕੀਤੀ ਹੈ ਕਿ ਨਵੰਬਰ ਮਹੀਨੇ ਵਿਚ ਹੋ ਰਹੀਆਂ ਚੋਣਾਂ ਵਿਚ ਉਹ ਤਨਦੇਹੀ ਨਾਲ ਲਾਡੀ ਸਿੰਘ ਨੂੰ ਜਿਤਾਉਣ ਲਈ ਸਹਿਯੋਗ ਦੇਣ। ਲਾਡੀ ਸਿੰਘ ਦਾ ਜਨਮ ਸ: ਦਰਸ਼ਨ ਸਿੰਘ ਦੇ ਘਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜਿਆਨ ਵਿਚ ਹੋਇਆ ਅਤੇ ਉਸ ਨੇ ਉੱਚ ਵਿੱਦਿਆ ਪਿੰਡ ਨੰਗਲ ਚੋਰਾਂ ਵਿਚ ਹਾਸਲ ਕੀਤੀ ਅਤੇ ਫਿਰ ਖ਼ਾਲਸਾ ਕਾਲਜ ਮਾਹਿਲਪੁਰ ਤੋਂ ਪੜ੍ਹਾਈ ਕੀਤੀ।