ਭਾਈ ਰੂਪਾ, 2 ਜੁਲਾਈ (ਜਜਵੀਰ ਜਲਾਲ)- ਪਿੰਡ ਜਲਾਲ ਦੇ ਕਿਸਾਨ ਸਵ: ਗੁਰਦੇਵ ਸਿੰਘ ਦੇ ਪੁੱਤਰ ਬੂਟਾ ਸਿੰਘ,ਨਿਰਮਲ ਸਿੰਘ ਦਾ ਪਿਛਲੇ ਕਈ ਸਾਲਾ ਤੋਂ ਕਿਸੇ ਨਾਲ ਜ਼ਮੀਨ ਦਾ ਰੌਲਾ ਚਲਦਾ ਆ ਰਿਹਾ ਸੀ ਉਹ ਪਿਛਲੇ ਕਾਫ਼ੀ ਟਾਈਮ ਤੋਂ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਢ ਰਹੇ ਸਨ ਪਰ ਅਫ਼ਸਰ ਉਨਾਂ੍ਹ ਦੀ ਕੋਈ ਵੀ ਗੱਲ ਨਹੀ ਸੁਣ ਰਹੇ ਸਨ। ਕਿਸਾਨ ਬੂਟਾ ਸਿੰਘ ਨੂੰ ਇਨਸਾਫ਼ ਲੈਣ ਲਈ ਮਜ਼ਬੂਰ ਹੋ ਕੇ ਪਾਣੀ ਵਾਲੀ ਟੈਂਕੀ ਤੇ ਚੜ੍ਹਨਾ ਪੈ ਗਿਆ।ਮੌਕੇ ਤੇ ਪਹੁੰਚੇ ਦਿਆਲਪੁਰਾ ਭਾਈ ਕਾ ਦੇ ਚੌਕੀ ਇੰਚਾਰਜ ਏਐਸਆਈ ਨਛੱਤਰ ਸਿੰਘ ਨੇ ਦੋਨਾਂ ਧਿਰਾ ਨੂੰ ਚੌਕੀ ਦਿਆਲਪੁਰਾ ਭਾਈਕਾ ਵਿਖੇ ਬੁਲਾ ਕੇ ਦੋਨਾਂ ਧਿਰਾ ਦੀ ਸਹਿਮਤੀ ਨਾਲ ਰੌਲੇ ਵਾਲੀ ਜ਼ਮੀਨ ਦੀ ਮਾਲ ਮਹਿਕਮੇ ਤੋਂ ਮਿਨਤੀ ਅਤੇ ਤਕਸੀਮ ਕਰਵਾਕੇ ਬਣਦੀ ਜ਼ਮੀਨ ਕਿਸਾਨ ਬੂਟਾ ਸਿੰਘ ਅਤੇ ਨਿਰਮਲ ਸਿੰਘ ਨੂੰ ਦਿਵਾਉਣ ਦਾ ਭਰੋਸਾ ਦਵਾਉਣ ਤੋਂ ਬਾਅਦ ਕਿਸਾਨ ਬੂਟਾ ਸਿੰਘ ਨੂੰ ਟੈਂਕੀ ਤੋਂ ਹੇਠਾਂ ਉਤਾਰ ਲਿਆ ਗਿਆ।