ਚੰਡੀਗੜ, 01 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਮੁੱਖ ਮੰਤਰੀ ਸੁਸਾਸ਼ਨ ਸਹਿਯੋਗੀਆਂ ਨੇ ਅਧਿਕਾਰੀਆਂ ਦੇ ਨਾਲ ਬਿਹਤਰ ਤਾਲਮੇਲ ਰੱਖਦੇ ਹੋਏ ਜਨ ਹਿਤੈਸ਼ੀ ਨੀਤੀਆਂ ਦੀ ਆਮ ਨਾਗਰਿਕ ਤਕ ਪਹੁੰਚ ਆਸਾਨ ਅਤੇ ਪਾਰਦਰਸ਼ੀ ਬਨਾਉਣ ਵਿਚ ਵਰਣਨਯੋਗ ਕੰਮ ਕੀਤਾ ਹੈ| ਇਸ ਲਈ ਨਾਗਰਿਕ ਹੁਣ ਇੰਨਾਂ ਸੇਵਾਵਾਂ ਦਾ ਵੱਧ ਚੜਕੇ ਲਾਭ ਚੁੱਕ ਰਹੇ ਹਨ|ਮੁੱਖ ਮੰਤਰੀ ਇੱਥੇ ਸੁਸਾਸ਼ਨ ਸਹਿਯੋਗੀਆਂ ਦੇ ਨਾਲ ਮੀਟਿੰਗ ਕਰ ਸਾਲ ਭਰ ਕੀਤੇ ਕੰਮਾਂ ਦੀ ਸਮੀਖਿਆ ਕਰ ਰਹੇ ਸਨ| ਉਨਾਂ ਨੇ ਕਿਹਾ ਕਿ ਸੁਸਾਸ਼ਨ ਸਹਿਯੋਗੀਆਂ ਨੇ ਸਰਕਾਰ ਦੀ 480 ਸੇਵਾਵਾਂ ਅਤੇ ਯੋਜਨਾਵਾਂ ਨੂੰ ਇਕ ਹੀ ਛੱਤ ਦੇ ਹੇਠਾਂ ਮਹੁਈਆ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਈ| ਇਸ ਦੇ ਲਈ ਟੀਮ ਨੇ ਸਰਕਾਰੀ ਤੰਤਰ ਅਤੇ ਵਿਵਸਥਾ ਵਿਚ ਬਦਲਾਅ ਲਿਆਉਣ ਦਾ ਕੰਮ ਕੀਤਾ ਹੈ| ਇਸ ਦਾ ਕ੍ਰੇਡਿਟ ਪ੍ਰੋਜੈਕਟ ਡਾਇਰੈਕਟਰ ਡਾ. ਰਾਕੇਸ਼ ਗੁਪਤਾ ਨੂੰ ਜਾਂਦਾ ਹੈ| ਇਸ ਦੇ ਲਈ ਉਹ ਤੇ ਸਾਰੇ ਸੁਸਾਸ਼ਨ ਸਹਿਯਯੌਗੀ ਵਧਾਈ ਦੇ ਪਾਤਰ ਹਨ| ਮੁੱਖ ਮੰਤਰੀ ਨੇ ਕਿਹਾ ਕਿ ਸੁਸਾਸ਼ਨ ਸਹਿਯੋਗੀ ਹਰਿਆਣਾ ਸਰਕਾਰ ਵਿਚ ਲਏ ਗਏ ਆਪਣੇ ਤਜਰਬਿਆਂ ਨੂੰ ਜੀਵਨ ਵਿਚ “ਤਾਰਣ ਅਤੇ ਅੱਗੇ ਵੱਧਣ| ਉਨਾਂ ਨੇ ਆਸ ਜਤਾਈ ਕਿ ਉਹ ਬੁਲੰਦ ਇਰਾਦਿਆਂ ਦੇ ਨਾਲ ਸਫ਼ਲਤਾ ਪਾਉਣ| ਉਨਾਂ ਨੇ ਕਿਹਾ ਕਿ ਹੁਣ ਸੁਸਾਸ਼ਨ ਸਹਿਯੋਗੀਆਂ ਦਾ ਇਹ ਤੀਸਰਾ ਬੈਚ ਸਪੰਨ ਹੋਇਆ ਹੈ ਅਤੇ ਜਲਦੀ ਹੀ ਚੌਥਾ ਬੈਚ ਕੰਮ ਕਰਨ ਲਈ ਜੁਲਾਈ ਮਹੀਨੈ ਵਿਚ ਆਵੇਗਾ| ਇਸ ਬੈਚ ਨਾਲ ਸਰਕਾਰੀ ਸਕੂਲਾਂ ਨੂੰ ਸੇਲਫ਼ ਫ਼ਾਇਨੈਂਸ ਦੀ ਦਿਸ਼ਾ ਵਿਚ ਕੰਮ ਸ਼ੁਰੂ ਕਰਵਾਇਆ ਜਾਵੇਗਾ ਤਾਂ ਜੋ ਸੂਬੇ ਵਿਚ ਸਿਖਿਆ ਦਾ ਪੱਧਰ ਹੋਰ ਵੱਧ ਬਿਹਤਰ ਹੋ ਸਕੇ| ਉਨਾਂ ਨੇ ਕਿਹਾ ਕਿ ਸੁਸਾਸ਼ਨ ਸਹਿਯੋਗੀਆਂ ਨੇ ਆਨਲਾਇਨ ਸਰਵਿਸ ਬੁੱਕ, ਰੋਡਵੇਜ ਡਿਪੋ ਨੂੰ ਘਾਟ ਤੋਂ ਕੱਢਣ, ਜਿਲਾ ਮਾਡਰਨ ਲਾਇਬ੍ਰੇਰੀ, ਹਰਿਆਣਾ 100/112 ‘ਤੇ ਵੀ ਵਿਸਥਾਰ ਨਾਲ ਕੰਮ ਕੀਤਾ| ਇਸ ਤੋਂ ਇਲਾਵਾ, ਸਿਹਤ ਸੇਵਾਵਾਂ, ਸੋਸ਼ਲ ਆਡਿਟ, ਠੋਸ ਕੂੜਾ ਪ੍ਰਬੰਧਨ ‘ਤੇ ਵੀ ਕੰਮ ਕਰ ਸਰਕਾਰ ਨੂੰ ਆਪਣੇ ਸੁਝਾਅ ਪੇਸ਼ ਕੀਤੇ| ਉਨਾਂ ਨੇ ਕਿਹਾ ਕਿ ਪੌਧਗਿਰੀ ਪ੍ਰੋਗ੍ਰਾਮ ਦੇ ਤਹਿਤ ਸਕੂਲੀ ਵਿਦਿਆਰਥੀਆਂ ਨੇ 21 ਲੱਖ ਪੌਧੇ ਲਗਾਏ| ਇਸ ਮਹੀਨੈ ਵੀ 15 ਜੁਲਾਈ ਤੋਂ ਪੌਧਾਗਿਰੀ ਪ੍ਰੋਗ੍ਰਾਮ ਲਾਂਚ ਕੀਤਾ ਜਾਵੇਗਾ, ਜਿਸ ਦੇ ਤਹਿਤ ਵੱਧ ਤੋਂ ਵੱਧ ਪੌਧੇ ਲਗਾ ਕੇ ਵਾਤਾਵਰਣ ਨੂੰ ਹਰਾ ਭਰਿਆ ਬਨਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾਵੇਗਾ| ਸੁਸਾਸ਼ਨ ਸਹਿਯੋਗੀਆਂ ਨੇ ਕਿਹਾ ਕਿ ਅੰਤੋਂਦੇਯ ਸਰਲ ਕੇਂਦਰ ਰਾਹੀਂ ਦਿੱਤੀ ਜਾਣ ਵਾਲੀ ਸੇਵਾਵਾਂ ਵਿਚ ਵਿਸ਼ੇਸ਼ ਤੌਰ ‘ਤੇ ਬਿਜਲੀ ਕਨੈਕਸ਼ਨ ਅਤੇ ਰਾਸ਼ਨ ਕਾਰਡ ਬਨਾਉਣ ਦੀ ਪ੍ਰਕ੍ਰਿਆ ਦਾ ਸਮੇਂ 100 ਦਿਨ ਤੋਂ ਘਟਾ ਕੇ 16 ਦਿਨ ਆ ਗਿਆ ਹੈ| ਇੰਨਾਂ ਸਕੀਮਾਂ ਅਤੇ ਯੋਜਨਾਵਾਂ ਨੇ ਅਧਿਕਾਰੀਆਂ ਦੇ ਜੀਵਨ ਨੂੰ ਵੀ ਸਰਲ ਬਣਾਇਆ ਹੈ| ਇੰਨਾਂ ਨੂੰ ਹੋਰ ਵੱਧ ਪ੍ਰਭਾਵੀ ਬਨਾਉਣ ਦਾ ਕੰਮ ਕੀਤਾ ਜਾਵੇਗਾ| ਇਸ ਤੋਂ ਇਲਾਵਾ, ਸਕਸ਼ਮ ਹਰਿਆਣਾ ਨਾਲ ਸਰਕਾਰੀ ਸਕੂਲਾਂ ‘ਤੇ ਭਰੋਸਾ ਵਧਿਆ ਹੈ ਅਤੇ ਸੈਕੇਂਡਰੀ ਬੋਰਡ ਦੀ ਕਲਾਸਾਂ ਦੇ ਪਰਿਣਾਮ ਵਿਚ ਵੀ ਸੁਧਾਰ ਆਇਆ ਹੈ| ਮੁੱਖ ਮੰਤਰੀ ਨੇ ਕਿਹਾ ਕਿ ਭੂਮੀ ਰਜਿਸਟ੍ਰੇਸ਼ਨ ਪ੍ਰੋਗ੍ਰਾਮ ਵਿਚ ਮੇਰੀ ਫ਼ਸਲ ਮੇਰਾ ਬਿਊਰਾ ਪ੍ਰੋਗ੍ਰਾਮ ਨੂੰ ਸ਼ਾਮਿਲ ਕੀਤਾ ਜਾਵੇ| ਇਸ ਦੇ ਤਹਿਤ 31 ਜੁਲਾਈ ਤਕ ਕਿਸਾਨ ਆਪਣੀ ਫ਼ਸਲ ਦਾ ਬਿਊਰਾ ਪੋਰਟਲ ‘ਤੇ ਅਪਲੋਡ ਕਰਣਗੇ| ਇਸ ਪ੍ਰੋਗ੍ਰਾਮ ਤੋਂ ਕਿਸਾਨਾਂ ਨੂੰ ਆਪਣੀ ਬੀਜੀ ਹੋਈ ਫ਼ਸਲ ਦਾ ਰਜਿਸਟ੍ਰੇਸ਼ਨ ਕਰਨਾ ਹੈ ਜਿਸ ਨਾਲ ਉਹ ਆਸਾਨੀ ਨਾਲ ਆਪਣੀ ਊਪਜ ਨੂੰ ਖਰੀਦ ਕੇਂਦਰਾਂ ‘ਤੇ ਵੇਚ ਕੇ ਸਰਕਾਰ ਵੱਲੋਂ ਨਿਰਧਾਰਿਤ ਦਾਮ ਪ੍ਰਾਪਤ ਕਰ ਸਕਣ| ਇਸ ਤੋਂ ਇਲਾਵਾ, ਦਸੰਬਰ ਮਹੀਨੇ ਵਿਚ ਖਾਲੀ ਥਾਂ ਦਾ ਵੀ ਰਜਿਸਟ੍ਰੇਸ਼ਨ ਕੀਤਾ ਜਾਣਾ ਹੈ| ਸੁਸਾਸ਼ਨ ਸਹਿਯੋਗੀਆਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਅਤੇ ਪੀ.ਪੀ.ਟੀ. ਰਾਹੀਂ ਸੇਵਾਵਾਂ ਅਤੇ ਯੋਜਨਾਵਾਂ ਦੀ ਜਾਣਕਾਰੀ ਦਿੱਤੀ| ਮੁੱਖ ਮੰਤਰੀ ਨੇ ਸੁਸਾਸ਼ਨ ਸਹਿਯੋਗੀਆਂ ਨੂੰ ਤਜਰਬਾ ਪ੍ਰਮਾਣ ਪੱਤਰ ਵੀ ਦਿੱਤੇ| ਪ੍ਰੋਜੈਕਟ ਡਾਇਰੈਕਝਰ ਡਾ. ਰਾਕੇਸ਼ ਗੁਪਤਾ ਨੇ ਕਿਹਾ ਕਿ ਸੁਸਾਸ਼ਨ ਸਹਿਯੋਗੀਆਂ ਨੂੰ ਚੌਥਾ ਬੈਚ ਸਿਹਤ ਸਿਖਿਆ, ਵਾਤਾਵਰਣ, ਖੇਤੀਬਾੜੀ, ਪੁਲਿਸ ਅਤੇ ਥਾ ਰਜਿਸਟ੍ਰੇਸ਼ਨ ਵਿਸ਼ੇਆਂ ਅਤੇ ਸੁਰੱਖਿਆ, ਸਿਹਤ ਅਤੇ ਸਿਖਿਆ ਖੇਤਰ ਨੂੰ ਪ੍ਰਭਾਵੀ ਢੰਗ ਨਾਲ, ਵਿਸ਼ੇਸ਼ ਤੌਰ ‘ਤੇ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਕੀਤੇ ਜਾਣ ਵਾਲੇ ਜਾਗ੍ਰਿਤੀ ਪ੍ਰੋਗ੍ਰਾਮ ਦੇ ਤਹਿਤ ਵੱਧ ਕੰਮ ਕਰਣਗੇ| ਜਾਗ੍ਰਿਤੀ ਮਿਸ਼ਨ ਪਿਛਲੇ ਸਾਲ ਸੂਬੇ ਦੇ ਰੋਹਤਕ ਅਤੇ ਝੱਜਰ ਜਿਲਿਆਂ ਵਿਚ ਲਾਗੂ ਕੀਤਾ ਗਿਆ, ਹੁਣ ਇਸ ਨੂੰ ਸਾਰੇ ਜਿਲਿਆ ਵਿਚ ਚਲਾਇਆ ਜਾਵੇਗਾ| ਇਸ ਤੋਂ ਇਲਾਵਾ, ਕਮਿਯੂਨੀਕੇਸ਼ਨ ਸਕਿਲ ਡਿਵੈਲਪਮੈਂਟ ਨੂੰ ਅਪਗ੍ਰੇਡ ਕਰਨ ‘ਤੇ ਵੀ ਵਿਸ਼ੇਸ਼ ਫ਼ੋਕਸ ਰੱਖਿਆ ਜਾਵੇਗਾ ਤਾਂ ਜੋ ਸੂਬੇ ਵਿਚ ਨੌਜੁਆਨਾਂ ਨੂੰ ਹਰ ਖੇਤਰ ਵਿਚ ਨਿਪੁੰਣ ਬਣਾਇਆ ਜਾ ਸਕੇ|