June 1, 2026 11:26 am

ਨਾਭਾ ਦੇ ਦੋ ਚੋਣ ਬੂਥਾਂ ’ਚ ਪਈਆਂ ਮੁੜ ਵੋਟਾਂ

image ਨਾਭਾ, 3 ਮਈ (ਪੀ.ਟੀ.)-ਅ¤ਜ ਨਾਭਾ ਦੇ ਪਿੰਡ ਦੋਦਾ ’ਚ ਸਰਕਾਰੀ ਸਕੂਲ (ਲੜਕੇ) ’ਚ ਸਥਾਪਤ ਬੂਥ ਨੰ: 90 ਅਤੇ ਨਾਭਾ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਸਥਾਪਿਤ ਬੂਥ ਨੰ: 140 ‘ਚ ਪੁਲਿਸ ਪ੍ਰਸ਼ਾਸਨ ਤੇ ਵੀਡੀਓਗ੍ਰਾਫੀ ਅਧੀਨ ਸਖ਼ਤ ਸੁਰ¤ਖਿਆ ਇੰਤਜ਼ਾਮ ਤਹਿਤ ਵੋਟਾਂ ਪਈਆਂ। ਕੰਮ ਵਾਲਾ ਦਿਨ ਤੇ ਸਖ਼ਤ ਗਰਮੀ ਹੋਣ ਕਾਰਨ ਵੋਟਰਾਂ ’ਚ ਉਤਸ਼ਾਹ ਦੀ ਕਮੀ ਦੇਖਣ ਨੂੰ ਮਿਲੀ। ਦੁਪਹਿਰ ਤ¤ਕ ਲਗਭਗ 47% ਪੋਲਿੰਗ ਦਰਜ ਕੀਤੀ ਗਈ। ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਪ੍ਰਨੀਤ ਕੌਰ ਨੇ ਦੋਵਾਂ ਬੂਥਾਂ ਦਾ ਦੌਰਾ ਕੀਤਾ। ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ 16 ਮਈ ਨੂੰ ਆਉਣ ਵਾਲੇ ਚੋਣ ਨਤੀਜੇ ਉਨ੍ਹਾਂ ਦੇ ਹ¤ਕ ‘ਚ ਹੋਣਗੇ।

Send this to a friend