June 1, 2026 12:20 pm

ਇਸ ਸਾਲ ਨਹੀਂ ਹੋਵੇਗਾ ਵਿਸ਼ਵ ਕਬ¤ਡੀ ਕ¤ਪ!

index ਜਲੰਧਰ, 3 ਮਈ (ਪੀ.ਟੀ.)- ਪੰਜਾਬ ਸਰਕਾਰ ਵ¤ਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਵਰਲਡ ਕਬ¤ਡੀ ਕ¤ਪ ਇਸ ਸਾਲ ਨਹੀਂ ਹੋਵੇਗਾ। ਦਰਅਸਲ ਇਸ ਵਾਰ ਸਰਕਾਰ ਕੁਝ ਹੋਰ ਸੋਚ ਰਹੀ ਹੈ। ਉਸ ਦਾ ਇਰਾਦਾ ਇਸ ਸਾਲ ਵਰਲਡ ਕਬ¤ਡੀ ਕ¤ਪ ਦੀ ਬਜਾਏ ਕਬ¤ਡੀ ਲੀਗ ਕਰਾਉਣ ਦਾ ਹੈ। ਜਿਵੇਂ ਕ੍ਰਿਕਟ ‘ਚ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐ¤ਲ) ਮਸ਼ਹੂਰ ਹੈ ਤਿਵੇਂ ਪੰਜਾਬ ਸਰਕਾਰ ਵੀ ਕਬ¤ਡੀ ਦੀ ਲੀਗ ਸ਼ੁਰੂ ਕਰਨ ’ਤੇ ਵਿਚਾਰਾਂ ਕਰ ਰਹੀ ਹੈ।ਇਹ ਲੀਗ ਪਾਕਿਸਤਾਨ ਨਾਲ ਮਿਲ ਕੇ ਕਰਾਈ ਜਾਵੇਗੀ ਅਤੇ ਇਸ ਦੇ ਲਈ ਪੰਜਾਬ ਸਰਕਾਰ ਨੇ ਇਕ ਪ੍ਰਾਈਵੇਟ ਕੰਪਨੀ ਨਾਲ ਰਾਬਤਾ ਕਾਇਮ ਕੀਤਾ ਹੈ। ਪਾਕਿਸਤਾਨ ਪੰਜਾਬ ਅਤੇ ਭਾਰਤੀ ਪੰਜਾਬ ਸਰਕਾਰਾਂ ਵਿਚਾਲੇ ਸਭ ਕੁਝ ਤੈਅ ਹੋ ਚੁ¤ਕਾ ਹੈ ਅਤੇ ਇਸ ਲੀਗ ਦੇ ਅ¤ਧੇ ਮੈਚ ਪਾਕਿਸਤਾਨ ’ਚ ਅਤੇ ਅ¤ਧੇ ਭਾਰਤ ’ਚ ਖੇਡੇ ਜਾਣਗੇ। ਜਿਹੜੀ ਪ੍ਰਾਈਵੇਟ ਕੰਪਨੀ ਨਾਲ ਸੰਪਰਕ ਕੀਤਾ ਗਿਆ ਹੈ ਉਹ ਕਬ¤ਡੀ ਕ¤ਪ ਅਤੇ ਲੀਗ ਨੂੰ ਸਪਾਂਸਰ ਕਰੇਗੀ।

ਇਸ ਬਾਰੇ ਪੰਜਾਬ ਦੇ ਸਿ¤ਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਸ ਵਾਰ ਸਾਡੀ ਯੋਜਨਾ ਲੀਗ ਕਰਾਉਣ ਦੀ ਹੀ ਹੈ। ਇਸ ਦੇ ਬਾਰੇ ਆਖ਼ਰੀ ਫੈਸਲਾ ਜਲਦ ਹੀ ਲੈ ਲਿਆ ਜਾਵੇਗਾ। ਅਸੀਂ ਚਾਹੁੰਦੇ ਹਾਂ ਕਿ ਇਕ ਸਾਲ ਕਬ¤ਡੀ ਕ¤ਪ ਹੋਵੇ ਅਤੇ ਇਕ ਸਾਲ ਲੀਗ ਕਰਵਾਈ ਜਾਵੇ। ਗੌਰਤਲਬ ਹੈ ਕਿ ਸਰਕਾਰ ਨੇ ਇਹ ਯੋਜਨਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਬਣਾ ਲਈ ਸੀ ਪਰ ਇਸ ਦਾ ਖੁਲਾਸਾ ਨਹੀਂ ਕੀਤਾ ਸੀ।

Send this to a friend