May 26, 2026 9:24 am

176 ਹੈੱਡ ਕਾਂਸਟੇਬਲ ਬਣੇ ਏ.ਐਸ.ਆਈ.ਐਸ. ਐਸ.ਪੀ. ਨੇ ਲਗਾਏ ਤਰੱਕੀ ਦੇ ਸਟਾਰ

ਜਲੰਧਰ, 27 ਜੂਨ- ਐਸ.ਐਸ.ਪੀ.ਜਲੰਧਰ (ਦਿਹਾਤੀ) ਸ੍ਰੀ ਨਵਜੋਤ ਸਿੰਘ ਮਾਹਲ ਵਲੋਂ ਅੱਜ 176 ਹੈਡ ਕਾਂਸਟੇਬਲਾਂ ਨੂੰ ਤਰੱਕੀ ਪਿਛੋਂ ਏ.ਐਸ.ਆਈ ਬਣਨ ‘ਤੇ ਸਟਾਰ ਲਗਾਏ ਗਏ। ਅੱਜ ਇਥੇ ਸਧਾਰਨ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਐਸ.ਐਸ.ਪੀ. ਵੱਲੋਂ ਕਿਹਾ ਗਿਆ ਕਿ ਇਹ ਤਰੱਕੀ ਪਾਉਣ ਵਾਲੇ ਪੁਲਿਸ ਮੁਲਾਜ਼ਮਾਂ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿਉਂ ਜੋ ਸ਼ਾਨਦਾਰ ਸੇਵਾਵਾਂ ਦੇਣ ਬਦਲੇ ਪਿਛੋਂ ਉਨਾਂ ਨੂੰ ਪਦ ਉਨਤੀ ਦਿੱਤੀ ਗਈ ਹੈ। ਉਨ੍ਹਾਂ ਤਰੱਕੀ ਲੈਣ ਵਾਲੇ ਮੁਲਾਜ਼ਮਾਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਇਹ ਆਸ ਜਤਾਈ ਕਿ ਉਨਾਂ ਵਲੋਂ ਪੰਜਾਬ ਪੁਲਿਸ ਦੀਆਂ ਸ਼ਾਨਦਾਰ ਰਵਾਇਤਾਂ ਅਨੁਸਾਰ ਅਪਣੀ ਡਿਊਟੀ ਨਿਭਾਈ ਜਾਵੇਗੀ। ਉਨ੍ਹਾਂ ਕਿਹਾ ਕਿ ਤਰੱਕੀ ਲੈਣ ਵਾਲੇ ਮੁਲਾਜ਼ਮ ਆਪਣੀਆਂ ਸੇਵਾਵਾਂ ਨਾਲ ਇਕ ਨਵੀਂ ਮਿਸਾਲ ਪੇਸ਼ ਕਰਨ ਤਾਂ ਜੋ ਹੋਰ ਮੁਲਾਜ਼ਮ ਵੀ ਉਨਾਂ ਤੋਂ ਪ੍ਰੇਰਣਾ ਲੈ ਕੇ ਅਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਨਵੇਂ ਅਧਿਕਾਰੀ ਆਮ ਲੋਕਾਂ ਵਿਚ ਪੁਲਿਸ ਪ੍ਰਤੀ ਹੋਰ ਭਰੋਸਾ ਪੈਦਾ ਕਰਨ ਲਈ ਯਤਨ ਕਰਨ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਦੀ ਅਲਾਮਤ ਨੂੰ ਖ਼ਤਮ ਕਰਨ ਲਈ ਪੂਰੀ ਦ੍ਰਿੜਤਾ ਦੇ ਨਾਲ ਯਤਨ ਕੀਤੇ ਜਾਣ।

Send this to a friend