May 28, 2026 2:08 am

ਸੀਟੀ ਗਰੁੱਪ ਵਿਖੇ ਈਸੀਬੀਸੀ ‘ਤੇ ਪੇਡਾ ਵੱਲੋਂ 2 ਦਿਨਾ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ

ਜਲੰਧਰ, 27 ਜੂਨ (ਪੰਜਾਬ ਟਾਇਮਜ਼ ਬਿਊਰੋ)- ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮਕਸੂਦਾਂ ਕੈਂਪਸ ਵਿਖੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਅਤੇ ਬਿਉਰੋ ਆਫ਼ ਐਨਰਜੀ ਐਫਿਸ਼ੈਂਸੀ (ਬੀਈਈ) ਦੇ ਸਹਿਯੋਗ ਨਾਲ ਐਨਰਜੀ ਕਨਜ਼ਰਵੇਟਿਵ ਬਿਲਡਿੰਗ ਕੋਡ (ਈਸੀਬੀਸੀ) 2017 ‘ਤੇ ਦੋ ਦਿਨਾਂ ਟ੍ਰੇਨਿੰਗ ਪ੍ਰੋਗਗਾਮ ਆਯੋਜਿਤ ਕਰਵਾਇਆ ਗਿਆ। ਐਨਰਜੀ ਕਨਜ਼ਰਵੇਟਿਵ ਬਿਲਡਿੰਗ ਕੋਡ (ਈਸੀਬੀਸੀ) ਨੂੰ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ), ਈਐੱਲਉ ਗ੍ਰੀਨ ਬਿਲਡਿੰਗਸ ਐਂਡ ਇੰਨਫ੍ਰਾਸਟਕਚਰ ਕੰਸਲਟੇਂਟ ਵੱਲੋਂ ਪੰਜਾਬ ਦੇ ਅਰਬਨ ਲੋਕਲ ਬੋਡਿਸ, ਡਿਪਾਰਟਮੇਂਟ ਆਫ ਆਰਕੀਟੈਕਚਰ ਐਂਡ ਟਾਉਨ ਪਲਾਨਿੰਗ, ਇੰਮਪ੍ਰਓਵਮੈਂਟ ਟ੍ਰਸਟਸ, ਬਿਲਡਰਸ, ਡਿਵੇਲਪਰਸ ਆਦਿ ਕਈ ਦੇ ਲਾਗੂ ਕੀਤਾ ਗਿਆ। ਪੇਡਾ ਅਫ਼ਸਰ ਨੇ ਸੰਬੋਧਿਤ ਕਰਦੇ ਕਿਹਾ ਕਿ ਐਨਰਜੀ ਕਨਜ਼ਰਵੇਟਿਵ ਬਿਲਡਿੰਗ ਕੋਡ (ਈਸੀਬੀਸੀ) ਨੂੰ ਲਾਗੂ ਕਰਨ ਦੀ ਸਲਾਹ ਦਿੱਤੀ ਅਤੇ ਬਿਲਡਿੰਗਸ ਨੂੰ ਐਨਰਜੀ ਐਫਿਸ਼ੈਂਟ ਬਣਾਉਣ ਲਈ ਕਿਹਾ, ਇਸ ਨਾਲ ਬਿਲਡਿੰਗਸ ਵਿੱਚ 30 ਤੋਂ 40 ਫੀਸਦੀ ਇਲੈਕਟ੍ਰਿਕਲ ਡਿਮਾਂਡ ਨਤੀਜੇ ਤੌਰ ‘ਤੇ ਘੱਤ ਜਾਵੇਗਾ। ਉਨ੍ਹਾਂ ਕਿਹਾ ਕਿ 1 ਬਿਲਿਅਨ ਐੱਮ2 ਕਮਰਸ਼ਿਅਲ ਬਿਲਡਿੰਗ ਬਣਾਉਣ ਵਿੱਚ ਸਮਾਂ ਲੱਗੇਗਾ, ਜਿਸ ਨਾਲ ਵਧੇਰੀ ਊਰਜਾ ਦੀ ਖਪਤ ਹੋਵੇਗੀ। ਈਐਲਏ ਗ੍ਰੀਨ ਬਿਲਡਿੰਗਸ ਐਂਡ ਇੰਨਫ੍ਰਾਸਟਕਚਰ ਕੰਸਲਟੈਂਟ ਦੇ ਮੈਂਬਰ ਨਵੀਨ ਅਰੋੜਾ ਨੇ ਕਿਹਾ ਕਿ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ, ਕਿਉਂਕਿ ਕਿਸੇ ਵੀ ਕਮਰਸ਼ਿਅਲ ਬਿਲਡਿੰਗ ਨੂੰ ਬਣਾਉਣ ਲਈ ਐਨਰਜੀ ਕਨਜ਼ਰਵੇਟਿਵ ਬਿਲਡਿੰਗ ਕੋਡ (ਈਸੀਬੀਸੀ) ਲਾਉਣਾ ਜ਼ਰੂਰੀ ਹੁੰਦਾ ਹੈ। ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਕਸੂਦਾਂ ਕੈਂਪਸ ਦੀ ਡਾਇਰੈਕਟਰ ਡਾ. ਜਸਦੀਪ ਕੌਰ ਧਾਮੀ ਅਤੇ ਡੀਨ ਅਕਾਦਮਿਕਸ ਡਾ. ਅਨੁਰਾਗ ਸ਼ਰਮਾ ਨੇ ਕਿਹਾ ਕਿ ਉਰਜਾ ਦੀ ਬੱਚਤ ਸਮੇਂ ਦੀ ਲੋੜ ਹੈ ਅਤੇ ਉਨ੍ਹਾਂ ਕਿਹਾ ਕਿ ਸਾਨੂੰ ਸਾਰੀਆਂ ਨੂੰ ਊਰਜਾ ਨੂੰ ਬਚਾਉਣ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ।

Send this to a friend