ਨੂਰਪੁਰ ਬੇਦੀ, 21 ਜੂਨ (ਐਮ.ਪੀ. ਸ਼ਰਮਾ)-ਕਾਹਨਪੁਰ ਖੂਹੀ ਤੋਂ ਸ਼੍ਰ੍ਰੀ ਆਨੰਦਪੁਰ ਸਾਹਿਬ ਮੁੱਖ ਸੜਕ ਦੀ ਉਸਾਰੀ ਸਬੰਧੀ ਪੰਜਾਬ ਸਰਕਾਰ ਦੀ ਬੇਰੁਖੀ ਨੂੰ ਲੈ ਕੇ ਲਗਾਤਾਰ ਬਹਾਨੇਬਾਜ਼ੀ ਤੇ ਡੰਗ ਟਪਾਊ ਪਹੁੰਚ ਦਾ ਸਹਾਰਾ ਲੈ ਕੇ ਅਲਾਟ ਹੋਏ ਫੰਡ ਨੂੰ ਖਰਚਣ ਤੋਂ ਪਾਸਾ ਵੱਟਣ ਵਿਰੁੱਧ ਅੱਜ ਇਲਾਕਾ ਸ਼ੰਘਰਸ਼ ਕਮੇਟੀ ਨੂਰਪੁਰ ਬੇਦੀ ਵੱਲੋਂ ਪ੍ਰਧਾਨ ਗੁਰਨਾਇਬ ਸਿੰਘ ਜੇਤੇਵਾਲ ਦੀ ਅਗਵਾਈ ਹੇਠ ਝੱਜ ਚੌਂਕ ਤੋਂ ਸ਼੍ਰੀ ਆਨੰਦਪੁਰ ਸਾਹਿਬ ਮੇਨ ਸੜਕ ਤੇ ਪੈਂਦੇ ਪਿੰਡ ਸੰਗਤਪੁਰ (ਨਜ਼ਦੀਕ ਸੰਤ ਮਹਿੰਤਰ ਸਿੰਘ ਹਰਖੋਵਾਲ ਪੁੱਲ) ਤੇ ਇਲਾਕੇ ਤੇ ਲੋਕਾਂ ਨੂੰ ਨਾਲ ਲੈ ਕੇ ਧਰਨਾ ਲਗਾਇਆ
ਗਿਆ ਅਤੇ ਦੋ ਘੰਟੇ ਤੋ ਵੱਧ ਆਵਾਜਾਈ ਜਾਮ ਕੀਤੀ ਗਈ। ਇਸ ਮੋਕੇ ਬੋਲਦਿਆ ਪ੍ਰਧਾਨ ਗੁਰਨਾਇਬ ਸਿੰਘ ਜੇਤੇਵਾਲ ਨੇ ਕਿਹਾ ਕਿ ਬੰਗਾ ਤੋਂ ਸ਼੍ਰੀ ਨੈਣਾ ਦੇਵੀ ਬਰਾਸਤਾ ਸ਼੍ਰੀ ਆਨੰਦਪੁਰ ਸਾਹਿਬ ਮੁੱਖ ਸੜਕ ਪਿਛਲੇ 10 ਸਾਲਾ ਤੋਂ ਵੱਧ ਸਮੇਂ ਤੋਂ ਖਾਸਤਾ ਹਾਲਤ ਵਿੱਚ ਹੈ ਜਿਥੇ ਹੁਣ ਤੱਕ ਸੈਕੜੇ ਤੋਂ ਵੱਧ ਲੋਕਾਂ ਦੀਆਂ ਸੜਕ ਹਾਦਸਿਆ ‘ਚ ਜਾਨਾਂ ਜਾ ਚੁੱਕੀਆਂ ਹਨ। ਅੱਜ ਇਸ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਡਾ ਦਵਿੰਦਰ ਬਜਾੜ, ਸੋਢੀ ਬਿਕਰਮ ਸਿੰਘ , ਗੁਰਨਾਇਬ ਸਿੰਘ ਜੇਤੇਵਾਲ, ਵਕੀਲ ਦਿਨੇਸ਼ ਚੱਢਾ, ਜ਼ੋਰਾਵਾਰ ਸਿੰਘ ਭਾਓੁਵਾਲ, ਰਣ ਬਹੁਦਰ ਸਿੰਘ ਰਾਣਾ ਅਗੰਮਪੁਰ, ਮੋਹਣ ਸਿੰਘ ਧਮਾਣਾ, ਹਰਪ੍ਰੀਤ ਸਿੰਘ ਕਾਹਲੋਂ, ਗੁਰਬਿੰਦਰ ਸਿੰਘ ਸਸਕੌਰ, ਰਾਮ ਕੁਮਾਰ ਮੁਕਾਰੀ, ਰਾਮਪਾਲ ਰਾਣ ਰਾਮਪੁਰ ਕਲ੍ਹਾ, ਅਸ਼ਵਨੀ ਚੱਢਾ, ਹਰਦਿਆਲ ਸਿੰਘ, ਅਮਰੀਕ ਸਿੰਘ, ਮਨਜੀਤ ਸਿੰਘ ਰਿੰਕਾ, ਬਲਜਿੰਦਰ ਸਿੰਘ ਡੂਮੇਵਾਲ, ਨਰਿੰਦਰ ਸਿੰਘ ਬ੍ਰਹਾਮਮਾਜਰਾ, ਛੋਟੂ ਰਾਮ, ਸੰਤੋਸ਼ ਸਿੰਘ ਅਸਮਾਨਪੁਰ, ਮਨਪ੍ਰੀਤ ਸਿੰਘ ਮੰਨੀ, ਗੁਰਦਿਆਲ ਸਿੰਘ ਭੱਗਲ, ਅਜੈਪੁਰੀ ਨੂਰਪੁਰ ਬੇਦੀ, ਗੁਰਚਰਨ ਸਿੰਘ ਖਾਲਸਾ, ਦੀਪਕ ਰਾਣਾ ਆਦਿ ਹਾਜ਼ਰ ਸਨ।