ਸੰਗਰੂਰ, 11ਜੂਨ (ਪਰਮਜੀਤ ਸਿੰਘ ਲੱਡਾ)- ਪਿਛਲੇ ਛੇ ਜੂਨ ਤੋਂ ਬੋਰਬੈੱਲ ਵਿੱਚ ਡਿੱਗਿਆ ਫ਼ਤਿਹ ਵੀਰ ਸਿੰਘ ਆਖ਼ਰ ਆਪਣੀ ਜਿੰਦਗੀ ਅਤੇ ਮੌਤ ਦੀ ਲੜਾਈ ਵਿੱਚ ਹਾਰ ਗਿਆ ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ, ਫਤਿਹਵੀਰ ਦੀ ਮੌਤ ਤੋਂ ਬਾਅਦ ਜਿੱਥੇ ਪ੍ਰਸ਼ਾਸਨਿਕ ਪ੍ਰਬੰਧਕ ਪ੍ਰਣਾਲੀ ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ ਉੱਥੇ ਆਮ ਲੋਕਾਂ ਵਿੱਚ ਫਤਹਿ ਵੀਰ ਦੀ ਮੌਤ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜ਼ਬਰਦਸਤ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਲੋਕਾਂ ਵੱਲੋਂ ਸੰਗਰੂਰ ਸੁਨਾਮ ਅਤੇ ਲਾਗਲੇ ਸ਼ਹਿਰਾਂ ਵਿੱਚ ਸੜਕਾਂ ਜਾਮ
ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ।ਜ਼ਿਕਰਯੋਗ ਹੈ ਕਿ ਪਿਛਲੀ ਛੇ ਜੂਨ ਨੂੰ ਫ਼ਤਿਹ ਵੀਰ ਸਿੰਘ ਆਪਣੇ ਘਰ ਦੇ ਨੇੜੇ ਹੀ ਪੁਰਾਣੇ ਬਣੇ ਇੱਕ ਬੋਰ ਵਿੱਚ ਜਾ ਡਿੱਗਿਆ ਜਿਸ ਤੋਂ ਬਾਅਦ ਉਸ ਨੂੰ ਬਾਹਰ ਕੱਢਣ ਦੀ ਕਵਾਇਦ ਸ਼ੁਰੂ ਹੋਈ ਪਰ ਇਸ ਕਵਾਇਦ ਵਿੱਚ ਪ੍ਰਸ਼ਾਸਨ ਵੱਲੋਂ ਕਿਸੇ ਵੀ ਸਪੈਸ਼ਲਿਸਟ ਟੀਮ ਜਾਂ ਆਰਮੀ ਦੀ ਸਹਾਇਤਾ ਨਾਲ ਲੈ ਕੇ ਆਮ ਲੋਕਾਂ ਦੀ ਸਹਾਇਤਾ ਨਾਲ ਇਸ ਕੰਮ ਨੂੰ ਅੰਜਾਮ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜੋ ਕਿ ਅੰਤ ਫੇਲ੍ਹ ਸਾਬਤ ਹੋਈਆਂ ਤੇ ਮਾਪਿਆਂ ਦਾ ਇੱਕ ਲਾਡਲਾ ਪੁੱਤ ਉਹਨਾਂ ਕੋਲੋਂ ਸਦਾ ਲਈ ਖੁੱਸ ਗਿਆ । ਅੱਜ ਜਿਵੇਂ ਹੀ ਫਤਹਿ ਦੀ ਮੌਤ ਦੀ ਖਬਰ ਆਈ ਤਾਂ ਲੋਕਾਂ ਵਿੱਚ ਗੁੱਸੇ ਦੀ ਜਬਰਦਸਤ ਲਹਿਰ ਖੜੀ ਹੋ ਗਈ ਤੋਂ ਲੋਕਾਂ ਨੇ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਦੋਸ ਲਾ?ੇ ਕਿ ਸਰਕਾਰੀ ਤੰਤਰ ਦੀ ਨਲਾਇਕੀ ਅਤੇ ਘਟੀਆ ਕਾਰਗੁਜ਼ਾਰੀ ਕਾਰਨ ਹੀ ਬੱਚੇ ਦੀ ਮੌਤ ਹੋਈ ਹੈ ਤੇ ਜਿੰਮੇਵਾਰ ਪ੍ਰਸ਼ਾਸਨ ਅਧਿਕਾਰੀਆਂ ਖਿਲਾਫ਼ ਕਤਲ ਦਾ ਪਰਚਾ ਦਰਜ ਕੀਤਾ ਜਾਵੇ । ਪ੍ਰਦਰਸ਼ਨਕਾਰੀਆਂ ਦੋਸ ਲਾਇਆ ਕਿ ਪ੍ਰਸ਼ਾਸਨ ਵੱਲੋਂ ਫਤਿਹ ਵੀਰ ਨੂੰ ਬਾਹਰ ਕੱਢਣ ਵਿੱਚ ਕੀਤੀ ਗਈ ਲਾਪਰਵਾਹੀ ਦੇ ਨਾਲ ਨਾਲ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ , ਲੋਕਾਂ ਦੋਸ ਲਾਇਆ ਕਿ ਬੱਚੇ ਨੂੰ ਤਕਨੀਕੀ ਢੰਗ ਨਾਲ ਬਾਹਰ ਕੱਢਣ ਬਜਾਇ ਗੈਰ ਮਨੁੱਖੀ ਤਰੀਕੇ ਨਾਲ ਬਾਹਰ ਕੱਢਿਆ ਗਿਆ ਹੈ ਤੇ ਅਪਣੀ ਕਰਤੂਤ ਤੇ ਪਰਦਾ ਪਾਉਣ ਲਈ ਲੋਕਾਂ ਅਤੇ ਬੱਚੇ ਦੇ ਮਾਪਿਆਂ ਨੂੰ ਬੇਵਕੂਫ ਬਣਾਇਆ ਗਿਆ । ਪ੍ਰਦਰਸ਼ਨਕਾਰੀਆਂ ਵੱਲੋਂ ਜਿੰਮੇਵਾਰ ਪ੍ਰਸ਼ਾਸਕੀ ਅਧਿਕਾਰੀਆਂ ਖਿਲਾਫ਼ ਸਖਤ ਕੰਨੂਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਨਸਾਫ ਪ੍ਰਾਪਤੀ ਲਈ 12 ਜੂਨ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਫਤਿਹਵੀਰ ਦੀ ਮੌਤ ਤੋਂ ਬਾਅਦ ਜਨਤਾ ਵਿੱਚ ਰੋਸ ਲਹਿਰ ਪ੍ਰਚੰਡ-ਥਾਂ-ਥਾਂ ਸੜਕਾਂ ਜਾਮ ਅਤੇ ਰੋਸ ਪ੍ਰਦਰਸ਼ਨ



