Skip to content
Independent perspectives. Global stories.
BREAKING

‘ਆਪ’ ਉਮੀਦਵਾਰ ਨੇ ਬਾਜਵਾ ਅਤੇ ਵਿਨੋਦ ਖੰਨਾ ਦੇ ਸਮੀਕਰਨ ਬਦਲੇ

Share this story

ਅੱਜ ਪੈਣ ਵਾਲੀਆਂ ਵੋਟਾਂ ਲਈ ਗੁਰਦਾਸਪੁਰ ਹਲਕੇ ਦੇ ਲੋਕਾਂ ’ਚ ਭਾਰੀ ਉਤਸ਼ਾਹ
image ਗੁਰਦਾਸਪੁਰ, 29 ਅਪ੍ਰੈਲ (ਅਵਤਾਰ ਸਿੰਘ ਬੋਪਾਰਾਏ, ਪਰਮਜੀਤ ਬਾਜਵਾ)-ਪੰਜਾਬ ਦੇ ਸਰਹੱਦੀ ਹਲਕਾ ਗੁਰਦਾਪੁਰ ਦੀ ਲੋਕ ਸਭਾ ਸੀਟ ਵਿਚ 9 ਵਿਧਾਨ ਸਭਾ ਹਲਕੇ ਆਉਂਦੇ ਹਨ ਨਵਾਂ ਜ਼ਿਲਾ ਬਣਿਆ ਪਠਾਨਕੋਟ ਦੇ ਤਿੰਨ ਵਿਧਾਨ ਸਭਾ ਹਲਕੇ ਪਠਾਨਕੋਟ, ਭੋਆ ਅਤੇ ਸੁਜਾਨਪੁਰ ਸ਼ਾਮਿਲ ਹਨ। ਜਿੰਨ੍ਹਾ ਦੀ ਅਗਾਂਹ ਦੀਆਂ ਹੱਦਾਂ ਜੰਮੂ ਕਸ਼ਮੀਰ ਨਾਲ ਲੱਗਦੀਆਂ ਹਨ ਅਤੇ ਦੂਜੇ ਪਾਸੇ ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ ਵੀ ਪਾਕਿਸਤਾਨ ਸਰਹੱਦ ਨਾਲ ਲੱਗਦਾ ਹੈ। ਇਸ ਹਲਕੇ ਦੇ ਕੁੱਲ ਪੰਦਰਾਂ ਲੱਖ 45 ਹਜਾਰ ਕੁੱਲ ਵੋਟਰ ਹਨ। ਜਿੰਨ੍ਹਾਂ ਵਿਚ 18 ਹਜਾਰ ਦੇ ਕਰੀਬ ਨਵੀਆਂ ਵੋਟਾਂ ਬਣੀਆਂ ਹਨ। ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵੋਟਰ ਜੋ ਕਿ ਕੱਲ੍ਹ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲਈ ਖੜੇ ਉਮੀਦਵਾਰਾਂ ਦੀ

ਕਿਸਮਤ ਦਾ ਫੈਸਲਾ ਕਰਨਗੇ ਦੀ ਕੁੱਲ ਗਿਣਤੀ 14 ਲੱਖ 72 ਹਜਾਰ 397 ਹੈ। ਜਿੰਨਾਂ ਵਿਚੋਂ 7 ਲੱਖ 67 ਹਜਾਰ 539 ਪੁਰਸ਼ ਵੋਟਰ ਅਤੇ 7 ਲੱਖ 4 ਹਜਾਰ 858 ਔਰਤ ਵੋਟਰ ਹਨ। ਇਨ੍ਹਾਂ ਵਿਚੋਂ ਸਰਕਾਰੀ ਮੁਲਾਜ਼ਮ ਵੋਟਰਾਂ ਦੀ ਕੁੱਲ ਗਿਣਤੀ 12 ਹਜਾਰ 167 ਹੈ ਜਿਹਨਾਂ ਵਿਚੋਂ 9 ਹਜਾਰ 110 ਪੁਰਸ਼ ਅਤੇ 3 ਹਜਾਰ 57 ਔਰਤਾਂ ਹਨ।  ਜ਼ਿਲ੍ਹੇ ‘ਚ ਕੁੱਲ 1006 ਪੋਲਿੰਗ ਸਟੇਸ਼ਨ ਲੋਕੇਸ਼ਨਾਂ ‘ਤੇ 1400 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨ੍ਹਾਂ ਵਿੱਚੋਂ 607 ਪੋਲਿੰਗ ਸਟੇਸ਼ਨ ਨਾਜੁਕ ਅਤੇ 297 ਅਤਿ-ਨਾਜੁਕ ਐਲਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਹਰ ਪੋਲਿੰਗ ਸਟੇਸ਼ਨ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ 4146 ਸੁਰੱਖਿਆ ਕਰਮਚਾਰੀ ਪੋਲਿੰਗ ਸਟੇਸ਼ਨਾਂ ‘ਤੇ ਸਖਤ ਨਿਗਰਾਨੀ ਰੱਖਣਗੇ ਤਾਂ ਜੋ ਸਾਰਾ ਚੋਣ ਅਮਲ ਸ਼ਾਤਮਈ ਅਤੇ ਨਿਰਪੱਖ ਮਾਹੌਲ ‘ਚ ਨੇਪਰੇ ਚੜ੍ਹ ਸਕੇ। ਚੋਣ ਕਮਿਸ਼ਨ ਵਲੋਂ ਚੋਣ ਨੂੰ ਮੁੱਖ ਰੱਖਦਿਆਂ ਉਚ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਇਹ ਲੋਕ ਸਭਾ ਚੋਣਾਂ ਅਮਨ-ਸਾਂਤੀ ਨਾਲ ਹੋ ਸਕਣ।  ਇਸ ਹਲਕੇ ਤੌਂ ਅਜਾਦ ਉਮੀਦਵਾਰਾਂ ਤੋਂ ਬਿਨਾਂ ਕਾਂਗਰਸ ਦੇ ਪਾਰਟੀ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ, ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸ਼੍ਰੀ ਵਿਨੋਦ ਖੰਨਾ, ਆਮ ਆਦਮੀ ਪਾਰਟੀ ਦੇ ਉਮੀਦਵਾਰ, ਸ. ਸੁੱਚਾ ਸਿੰਘ ਛੋਟੇਪੁਰ, ਬਸਪਾ ਸੁਖਵਿੰਦਰ ਸਿੰਘ ਸੁੱਖ ਘੁੰਮਾਣ, ਸੀ.ਪੀ.ਆਈ ਵਰਿੰਦਰ ਸਿੰਘ, ਸੀ.ਪੀ.ਆਈ. (ਐਮ.ਐਲ) ਅਤੇ ਸੀ.ਪੀ.ਆਈ ਦੇ ਸਾਂਝੇ ਉਮੀਦਵਾਰ ਕਾਮਰੇਡ ਗੁਰਮੀਤ ਸਿੰਘ ਬਖੱਤਪੁਰਾ, ਸਰਵਜਨ ਸਮਾਜ ਪਾਰਟੀ ਦੇ ਉਮੀਦਵਾਰ ਪੀਟਰ ਚੀਦਾ ਆਦਿ ਸ਼ਾਮਿਲ ਹਨ।
29 ਦੀ ਸ਼ਾਮ ਤੱਕ ਇਕਤਰ ਕੀਤੀ ਗਈ ਤਾਜ਼ਾ ਜਾਣਕਾਰੀ ਅਨੁਸਾਰ ਇਸ ਵੇਲੇ ਹਰ ਉਮੀਦਵਾਰ ਅੱਡੀ ਚੌਟੀ ਦਾ ਜ਼ੋਰ ਲਗਾ ਰਹੇ ਹਨ ਪਰ ਸੰਭਾਵੀ ਰੁੂਪ ਦਾ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਤਾਪ ਬਾਜਵਾ ਅਤੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਵਿਨੋਦ ਖੰਨਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਾਰ ਸ. ਸੁੱਚਾ ਸਿੰਘ ਛੋਟੇਪੁਰ ਵਿਚਾਲੇ ਬਣਿਆ ਨਜ਼ਰੀ ਆ ਰਿਹਾ ਹੈ। ਪਰ ਸਿਆਸੀ ਪੰਡਿਤਾਂ ਦੀ ਰਾਏ ਮੁਤਾਬਿਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪ੍ਰਤਾਪ ਸਿੰਘ ਬਾਜਵਾ ਅਤੇ ਵਿਨੋਦ ਖੰਨਾ ਦੀਆਂ ਵੋਟਾਂ ਨੂੰ ਕਾਫੀ ਖੌਰਾ ਲਗਾਇਆ ਹੈ। ਜਿਸ ਨਾਲ ਇਹ ਹੁਣ ਇਹ ਆਖਣ ਨੂੰ ਤਿਆਰ ਨਹੀਂ ਕਿ ਕਾਂਗਰਸ ਜਿੱਤੇਗੀ ਜਾਂ ਭਾਜਪਾ ਜਾਂ ਛੋਟੇਪੁਰ। ਇਸ ਸੀਟ ਤੋਂ ਵੋਟਾਂ ਪਾਉਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਮੁੱਖ ਤੌਰ ’ਤੇ ਪ੍ਰਤਾਪ ਬਾਜਵਾ ਵਿਨੋਦ ਖੰਨਾ, ਸੁੱਚਾ ਸਿੰਘ ਛੋਟੇਪੁਰ ਵਲੋਂ ਇਸ ਹਲਕੇ 9 ਹਲਕਿਆਂ ਵਿਚ ਕੱਢੇ ਗਏ ਰੋਡ ਸ਼ੋਅ ਇਕ ਦੂਜੇ ਨਾਲੋਂ ਘਟ ਨਹੀਂ ਸਨ। ਲੋਕਾਂ ਵਿਚ ਆਮ ਚਰਚਾ ਹੈ ਕਿ ਆਮ ਆਦਮੀ ਦੇ ਉਮੀਦਵਾਰ ਨੂੰ ਕਾਂਗਰਸ ਦੀਆਂ 60 ਪ੍ਰਤੀਸ਼ਤ ਅਤੇ ਅਕਾਲੀ-ਭਾਜਪਾ ਦੀਆਂ 40 ਪ੍ਰਤੀਸ਼ਤ ਵੋਟਾਂ ਨੂੰ ਖੋਰਾ ਲਗਾਇਆ ਹੈ। ਸਮੁੱਚੇ ਪੰਜਾਬ ਦੀਆਂ ਨਜ਼ਰਾ ਗੁਰਦਾਸਪੁਰ ਸੀਟ ’ਤੇ ਲੱਗੀਆਂ ਹੋਈਆਂ ਸਨ। ਕਿਉਂਕਿ ਇਥੋਂ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਤੇ ਸਾਬਕਾ ਐਮ.ਪੀ. ਪ੍ਰਤਾਪ ਸਿੰਘ ਬਾਜਵਾ ਮੁੜ ਚੋਣ ਮੈਦਾਨ ਵਿਚ ਉਤਰੇ ਸਨ। ਦੂਸਰੇ ਪਾਸੇ ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਅਰੁਣੇ ਜੇਤਲੀ ਦੇ ਮੁਕਾਬਲੇ ਚੋਣ ਲੜ ਰਹੇ ਹਨ। ਇਹਨਾਂ ਦੋਨਾਂ ਵਿਚੋਂ ਜਿਹੜਾ ਵੀ ਸੀਟ ਹਾਰ ਗਿਆ । ਉਸਦਾ ਆਉਣ ਸਮੇਂ ਵਿਚ ਕਾਂਗਰਸ ਪਾਰਟੀ ਵਿਚ ਭਵਿੱਖ ਧੁੰਦਲਾ ਹੋ ਕੇ ਰਹਿ ਜਾਵੇਗਾ। ਇਸੇ ਲਈ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਰਾਤ-ਦਿਨ ਇਕ ਕੀਤਾ ਹੋਇਆ ਹੈ ਅਤੇ ਰੁੱਸਿਆਂ ਨੂੰ ਮੰਨਾ ਕੇ ਆਪਣੀ ਚੋਣ ਮੁਹਿੰਮ ਚੋਣ ਮੈਦਾਨ ਵਿਚ ਖੜੀ ਕਰ ਦਿੱਤੀ ਹੈ। ਪਰ ਦੂਜੇ ਪਾਸੇ ਫਿਲਮੀ ਸਿਤਾਰੇ ਵਿਨੋਦ ਖੰਨਾ ਦੀ ਪਿੱਠ ’ਤੇ ਅਕਾਲੀ ਵਿਧਾਇਕ ਅਤੇ ਮੋਜੂਦਾ ਅਤੇ ਸਾਬਕਾ ਮੰਤਰੀ ਰਾਤ ਦਿਨ ਇਕ ਕਰਕੇ ਆਪਣੀ ਇੱਜਤ ਦਾ ਸਵਾਲ ਬਣਾਈ ਬੈਠੇ ਹਨ। ਪਿਛਲੀ ਵਾਰੀ ਪ੍ਰਤਾਪ ਸਿੰਘ ਬਾਜਵਾ 8400 ਵੋਟਾਂ ਨਾਲ ਜਿਤਿਆ ਸੀ। ਪਰ ਇਸ ਵਾਰੀ ਆਮ ਆਦਮੀ ਪਾਰਟੀ ਦੇ ਆਉਣ ਨਾਲ ਇਸ ਤਿਕੌਣਾ ਮੁਕਾਬਲੇ ਵਿਚਲ ਜੋ ਵੀ ਜਿਤੇਗਾ ਉਸਦੀ ਲੀਡ 10-20 ਹਜਾਰ ਦੇ ਨੇੜੇ ਹੋਣ ਦਾ ਅਨੁਮਾਨ ਹੈ। ਬਾਕੀ ਸਮਾਂ ਤਾਂ ਹੁਣ 16 ਮਈ ਨੂੰ ਹੀ ਵੇਖਣਗੇ ਪਰ ਇਸ ਲੋਕ ਸਭਾ ਗੁਰਦਾਸਪੁਰ ਨਤੀਜੇ ਦਾ ਸਿੱਧਾ ਅਸਰ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਦੇ ਭਵਿੱਖ ਦੇ ਪਵੇਗਾ।

WRITTEN BY