ਜਲੰਧਰ, 29 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਲੋਕ ਸਭਾ ਹਲਕਾ ਜਲੰਧਰ ’ਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਹੱਥ ਉ¤ਪਰ ਲੱਗ ਰਿਹਾ ਹੈ। 2009 ਦੀ ਚੋਣ ’ਚ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਸ੍ਰੀ ਮਹਿੰਦਰ ਸਿੰਘ ਕੇ.ਪੀ. ਜਿੱਤੇ ਸਨ। ਇਸ ਵਾਰ ਕਾਂਗਰਸ ਵੱਲੋਂ ਚੌਧਰੀ ਸੰਤੋਖ ਸਿੰਘ ਚੋਣ ਲੜ ਰਹੇ ਹਨ, ਜਦੋਂ ਕਿ ਅਕਾਲੀ-ਭਾਜਪਾ ਗਠਜੋੜ ਨੇ ਮੁਖ ਸੰਸਦੀ ਸਕੱਤਰ ਸ੍ਰੀ ਪਵਨ ਕੁਮਾਰ ਟੀਨੂੰ ਨੂੰ ਮੈਦਾਨ ’ਚ ਉਤਾਰਿਆ ਹੈ। ਅਕਾਲੀ-ਭਾਜਪਾ ਗਠਜੋੜ ਸ੍ਰੀ ਟੀਨੂੰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਬਹੁਤ ਜ਼ੋਰ ਲਾ ਰਿਹਾ ਹੈ। ਟੀਨੂੰ ਦੇ ਮੁਕਾਬਲੇ ਕਾਂਗਰਸ ਦੀ ਚੋਣ ਮੁਹਿੰਮ ਢਿੱਲੀ ਹੈ। ਜ਼ਿਲ੍ਹਾ ਅਕਾਲੀ ਜਥੇ ਦੇ ਪ੍ਰਧਾਨ ਅਤੇ ਪ੍ਰਮੁਖ ਆਗੂ ਜਥੇਦਾਰ ਗੁਰਚਰਨ ਸਿੰਘ ਚੰਨੀ ਦੀ ਅਗਵਾਈ ’ਚ ਸ੍ਰੀ ਟੀਨੂੰ ਦੀ ਚੋਣ ਮੁਹਿੰਮ ਬਹੁਤ ਸੁਚੱਜੇ ਢੰਗ ਨਾਲ ਚਲਾਈ
ਗਈ। ਜਥੇਦਾਰ ਚੰਨੀ ਦੇ ਕਾਰਨ ਅਕਾਲੀ ਦਲ ਅਤੇ ਭਾਜਪਾ ਦੇ ਸਾਰੇ ਨੇਤਾ ਅਤੇ ਵਰਕਰ ਇੱਕਜੁੱਟ ਹੋ ਕੇ ਸ੍ਰੀ ਟੀਨੂੰ ਦੀ ਜਿੱਤ ਲਈ ਕੰਮ ਕਰ ਰਹੇ ਹਨ ਜਦ ਕਿ ਕਾਂਗਰਸ ਬੁਰੀ ਤਰ੍ਹਾਂ ਧੜੇਬੰਦੀ ਦੀ ਸ਼ਿਕਾਰ ਹੈ। ਸ੍ਰੀ ਟੀਨੂੰ ਨੂੰ ਸ਼ਹਿਰਾਂ ਅਤੇ ਪਿੰਡਾਂ ’ਚ ਬਰਾਬਰ ਹੁੰਗਾਰਾ ਮਿਲ ਰਿਹਾ ਹੈ। ਅਕਾਲੀ ਨੇਤਾਵਾਂ ਦਾ ਦਾਅਵਾ ਹੈ ਕਿ ਸ੍ਰੀ ਟੀਨੂੰ ਵੱਡੇ ਫਰਕ ਨਾਲ ਇਸ ਸੀਟ ਤੋਂ ਜਿੱਤ ਦਰਜ ਕਰਨਗੇ।
ਜਲੰਧਰ ਲੋਕ ਸਭਾ ਹਲਕੇ ਦੇ ਅਧੀਨ ਆਉਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿੱਚ ਅਕਾਲੀ-ਭਾਜਪਾ ਗਠਜੋੜ ਦਾ ਨਾਂਅ ਗੂੰਜ ਰਿਹਾ ਹੈ ਅਤੇ ਹਰ ਘਰ ’ਚੋਂ ਇੱਕ ਹੀ ਆਵਾਜ਼ ਆ ਰਹੀ ਹੈ ਕਿ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਗੇ ਤੇ ਜਲੰਧਰ ਤੋਂ ਪਵਨ ਕੁਮਾਰ ਟੀਨੂੰ ਹੀ ਐ¤ਮ.ਪੀ. ਚੁਣੇ ਜਾਣਗੇ। ਲੋਕਾਂ ਨੂੰ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਹੈ ਕਿ 30 ਅਪ੍ਰੈਲ ਨੂੰ ਪੈਣ ਵਾਲੀਆਂ ਵੋਟਾਂ ਦੀ ਅਤੇ ਫਿਰ 16 ਮਈ ਨੂੰ ਨਤੀਜੇ ਆਉਣ ਦੀ। ਦਿਨ-ਰਾਤ ਇੱਕ ਕਰਕੇ ਪਵਨ ਟੀਨੂੰ ਦਾ ਚੋਣ ਪ੍ਰਚਾਰ ਚਲਾਉਣ ਵਾਲੇ ਵਿਧਾਇਕਾਂ ਭਗਤ ਚੂਨੀ ਲਾਲ (ਵੈਸਟ), ਅਜੀਤ ਸਿੰਘ ਕੋਹਾੜ (ਸ਼ਾਹਕੋਟ), ਸਰਵਣ ਸਿੰਘ ਫਿਲੌਰ (ਕਰਤਾਰਪੁਰ), ਅਵਿਨਾਸ਼ ਚੰਦਰ (ਫਿਲੌਰ), ਪ੍ਰਗਟ ਸਿੰਘ (ਜਲੰਧਰ ਕੈਂਟ), ਗੁਰਪ੍ਰਤਾਪ ਸਿੰਘ ਵਡਾਲਾ (ਨਕੋਦਰ), ਮਨੋਰੰਜਨ ਕਾਲੀਆ (ਕੇਂਦਰੀ ਹਲਕਾ), ਕੇ.ਡੀ. ਭੰਡਾਰੀ (ਨਾਰਥ) ਆਦਿ ਤੋਂ ਇਲਾਵਾ ਜ਼ਿਲ੍ਹਾ ਅਕਾਲੀ ਜਥਾ ਦੇ ਪ੍ਰਧਾਨ ਗੁਰਚਰਨ ਸਿੰਘ ਚੰਨੀ, ਭਾਜਪਾ ਦੇ ਸ਼ਹਿਰੀ ਪ੍ਰਧਾਨ ਸੁਭਾਸ਼ ਸੂਦ ਅਤੇ ਦਿਹਾਤੀ ਪ੍ਰਧਾਨ ਅਰੁਣ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਪਵਨ ਟੀਨੂੰ ਰਿਕਾਰਡ ਤੋੜ ਵੋਟਾਂ ਦੇ ਫਰਕ ਨਾਲ ਸੰਸਦ ਮੈਂਬਰ ਚੁਣੇ ਜਾਣਗੇ। ਉਹ ਸਾਰੇ ਆਗੂਆਂ ਤੇ ਵਰਕਰਾਂ ਨੂੰ ਵੀ ਇਕਜੁੱਟ ਕਰਨ ਵਿੱਚ ਪੂਰੇ ਸਫਲ ਰਹੇ। ਉਧਰ ਪਵਨ ਟੀਨੂੰ ਦੇ ਆਪਣੇ ਹਲਕੇ ਆਦਮਪੁਰ ਦੇ ਲੋਕਾਂ ਦਾ ਕਹਿਣਾ ਹੈ ਕਿ 20 ਹਜ਼ਾਰ ਵੋਟਾਂ ਦੇ ਫਰਕ ਨਾਲ ਉਨ੍ਹਾਂ ਨੇ ਪਵਨ ਟੀਨੂੰ ਇਥੋਂ ਵਿਧਾਇਕ ਬਣਾਇਆ ਸੀ ਪਰ ਹੁਣ ਉਨ੍ਹਾਂ ਨੂੰ ਹਲਕੇ ਤੋਂ 30 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਮਿਲੇਗੀ। ਇਸ ਤੋਂ ਇਲਾਵਾ ਹਰ ਧਰਮ ਦੇ ਲੋਕ ਅਤੇ ਸਮੁੱਚਾ ਨੌਜਵਾਨ ਵਰਗ ਵੀ ਉਨ੍ਹਾਂ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ। ਚੋਣ ਪ੍ਰਚਾਰ ਦੇ ਆਖਰੀ ਦਿਨ ਸ਼ਹਿਰ ਵਿੱਚ ਕੱਢੇ ਗਏ ਵਿਸ਼ਾਲ ਰੋਡ ਸ਼ੋਅ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕਰਕੇ ਪਵਨ ਟੀਨੂੰ ਦੀ ਜਿੱਤ ’ਤੇ ਆਪਣੀ ਆਖਰੀ ਮੋਹਰ ਲਗਾ ਦਿੱਤੀ।ਲੋਕ ਸਭਾ ਚੋਣ ਲਈ ਜਲੰਧਰ ਤੋਂ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਚੋਣ ਪ੍ਰਚਾਰ ਨੂੰ ਸਿਖਰਾਂ ’ਤੇ ਲਿਜਾਂਦੇ ਹੋਏ ਸੀਨੀਅਰ ਅਕਾਲੀ ਆਗੂਆਂ ਵੱਲੋਂ ਮੁਹੱਲਿਆਂ ’ਚ ਘਰ-ਘਰ ਜਾ ਕੇ ਟੀਨੂੰ ਲਈ ਵੋਟਾਂ ਮੰਗੀਆਂ ਗਈਆਂ? ਖੇਤਰ ਵਾਸੀਆਂ ਨੂੰ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਜਾਣੂ ਕਰਵਾਉਂਦੇ ਹੋਏ ਅਕਾਲੀ ਆਗੂਆਂ ਦਾ ਕਹਿਣਾ ਸੀ ਕਿ ਬਾਦਲ ਸਰਕਾਰ ਹਰ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉ¤ਚਾ ਚੁੱਕ ਰਹੀ ਹੈ ਅਤੇ ਨਰਿੰਦਰ ਮੋਦੀ ਦੀ ਅਗਵਾਈ ’ਚ ਸਰਕਾਰ ਬਣਦੇ ਹੀ ਸਮਾਜ ਵਿਰੋਧੀ ਕਾਂਗਰਸੀਆਂ ’ਤੇ ਸਿਕੰਜਾ ਕੱਸਿਆ ਜਾਵੇਗਾ। ਇਲਾਕੇ ਦੇ ਲੋਕਾਂ ਵ¤ਲੋਂ ਵਾਅਦਾ ਕੀਤਾ ਗਿਆ ਕਿ ਉਹ ਸ੍ਰੀ ਟੀਨੂੰ ਨੂੰ ਜਿਤਾਉਣ ਲਈ ਡੱਟਣਾ ਹੰਭਲਾ ਮਾਰਦੇ ਹੋਏ ਇੱਕ-ਇੱਕ ਵੋਟ ਉਨ੍ਹਾਂ ਨੂੰ ਪਾਉਣਗੇ।



