ਪਿੰਡ ਰਾਮਨਗਰ ਛੰਨਾਂ ਵਿਖੇ ਪਿਛਲੇ ਕਈ ਦਿਨਾਂ ਤੋਂ ਚਲਦਾ ਜ਼ਮੀਨ ਦਾ ਰੇੜਕਾ ਖ਼ਤਮ

ਸ਼ੇਰਪੁਰ, 3 ਜੂਨ (ਹਰਜੀਤ ਕਾਤਿਲ)- ਬਲਾਕ ਸੇਰਪੁਰ ਦੇ ਪਿੰਡ ਰਾਮਨਗਰ ਛੰਨਾ ਵਿਖੇ ਇਕ ਜਮੀਨੀ ਵਿਵਾਦ ਨੂੰ ਲੈ ਕੇ ਪਿਛਲੇ ਤਿੰਨ ਦਿਨਾ ਤੋ ਪਾਣੀ ਵਾਲੀ ਟੈਂਕੀ ਤੇ ਚੜੀਆਂ ਸੁਖਦੀਪ ਕੌਰ ਤੇ ਮਨਤ੍ਰਿਪਤ ਕੌਰ ਦੋਵੇਂ (ਸਕੀਆਂ ਭੈਣਾ) ਜੋ ਆਪਣੀਆ ਭੂਆ ਵੱਲੋ ਉਹਨਾਂ ਦੇ ਪਿਤਾ ਸਿਵਦਿਆਲ ਸਿੰਘ ਦੀ ਗੈਰ ਮਰੂਸੀ ਜਮੀਨ ਤੇ ਧੱਕੇ ਨਾਲ ਕਬਜਾ ਕਰਨ ਦੀ ਨੀਅਤ ਨਾਲ ਜਮੀਨ ਵਾਹੁਣ ਨੂੰ ਲੈਕੇ ਝਗੜਾ ਹੋ ਗਿਆ ਸੀ, ਜਿਸ ਦੇ ਤਹਿਤ ਥਾਨਾ ਸੇਰਪੁਰ ਦੀ ਪੁਲਿਸ ਵੱਲੋ ਸਿਵਦਿਆਲ ਸਿੰਘ ਨੰਬਰਦਾਰ ਅਤੇ ਉਸ ਦੇ ਪੁੱਤਰ ਜਗਜੋਤ ਸਿੰਘ ਨੂੰ ਗ੍ਰਿਫਤਾਰ ਕਰਕੇ ਸੱਤ ਇਕਵੰਜਾ ਦਾ ਕੇਸ ਦਰਜ ਕਰ ਦਿੱਤਾ ਸੀ। ਆਪਣੇ ਪ੍ਰੀਵਾਰ ਨਾਲ ਹੋਈ ਧੱਕੇਸਾਹੀ ਅਤੇ ਇਨਸਾਫ ਲੈਣ ਲਈ ਦੋਵੇ ਬੱਚੀਆਂ ਅੱਤ ਦੀ ਪੈ ਰਹੀ ਗਰਮੀ ਵਿਚ ਪਿਛਲੇ
ਤਿੰਨ ਦਿਨਾ ਤੋ ਪਿੰਡ ਰਾਮ ਨਗਰ ਛੰਨਾ ਦੀ ਪਾਣੀ ਵਾਲੀ ਟੈਂਕੀ ਤੇ ਚੜੀਆਂ ਹੋਈਆਂ ਸਨ । ਪੀੜਤ ਪ੍ਰੀਵਾਰ ਨੂੰ ਇਨਸਾਫ ਦਿਵਾਉਣ ਲਈ ਸਮੂਹ ਨਗਰ ਨਿਵਾਸੀਆਂ ਤੋ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਬਲਾਕ ਪ੍ਰਧਾਨ ਬਲਵੰਤ ਸਿੰਘ ਛੰਨਾਂ ਦੀ ਅਗਵਾਈ ਵਿਚ ਪ੍ਰੀਵਾਰ ਦੀ ਹਮਾਇਤ ਤੇ ਮੁੱਢ ਤੋ ਹੀ ਟੈਂਕੀ ਥੱਲੇ ਧਰਨੇ ਤੇ ਬੈਠੀ ਹੋਈ ਸੀ। ਭਾਵੇ ਕਿ ਪਿਛਲੇ ਦਿਨਾ ਦੋਰਾਨ ਪ੍ਰੀਵਾਰ, ਕਿਸਾਨ ਯੂਨੀਅਨ ਅਤੇ ਪ੍ਰਸਾਸਨ ਵਿਚਕਾਰ ਜਮੀਨੀ ਮਾਮਲੇ ਨੂੰ ਲੈਕੇ ਕਈ ਮੀਟਿੰਗਾ ਕੀਤੀਆ ਗਈਆਂ ਸਨ ਪੰਤੂ ਸਾਰੀਆਂ ਹੀ ਮੀਟਿੰਗਾ ਬੇਸਿੱਟਾ ਰਹੀਆਂ । ਗੱਲ ਕਿਸੇ ਤਣ ਪੱਤਣ ਨਾ ਲੱਗਦੀ ਵੇਖ ਬੀਤੀ ਕੱਲ ਸਾਮ ਤੋ ਦੋਵੇ ਬੱਚੀਆਂ ਅਤੇ ਉਹਨਾ ਦਾ ਭਰਾ ਜਗਜੋਤ ਸਿੰਘ ਅਣਮਿੱਥੇ ਸਮੇ ਲਈ ਭੁੱਖ ਹੜਤਾਲ ਤੇ ਬੈਠ ਗਏ ਸਨ। ਇਹਨਾਂ ਦੇ ਸਮਰਥਨ ਵਿਚ ਕਾਂਗਰਸ ਦੇ ਜਿਲ੍ਹਾ ਜਨਰਲ ਸੈਕਟਰੀ ਮਨਜੀਤ ਸਿੰਘ ਭੱਠਲ ਅਤੇ ਕਿਸਾਨ ਆਗੂ ਬਲਵੰਤ ਸਿੰਘ ਛੰਨਾ ਵੀ ਉਹਨਾਂ ਨਾਲ ਭੁੱਖ ਹੜਤਾਲ ਤੇ ਬੈਠ ਗਏ ।ਸਥਿਤੀ ਦਿਨੋ – ਦਿਨ ਗੰਭੀਰ ਹੁੰਦੀ ਦੇਖ ਪ੍ਰਸਾਸਨ ਨੇ ਹਰਕਤ ਵਿਚ ਆਉਦਿਆਂ ਸਿੱਧੇ ਤੋਰ ਤੇ ਦੋਵੇ ਧਿਰਾ ਨਾਲ ਗੱਲ ਬਾਤ ਕਰਦਿਆਂ ਆਪਣੀ ਸੂਝਬੂਝ ਨਾਲ ਮਾਲ ਮਹਿਕਮੇ ਦੇ ਰਿਕਾਰਡ ਅਨੁਸਾਰ ਅਤੇ ਸ਼ਿਵਦਿਆਲ ਸਿੰਘ ਦੇ ਬਿਆਨਾਂ ਦੇ ਅਧਾਰ ‘ ਤੇ ਸਮੁੱਚੇ ਮਾਮਲੇ ਦੀ ਛਾਣਬੀਨ ਕਰਦਿਆਂ ਅੱਜ ਪਿੰਡ ਰਾਮਨਗਰ ਛੰਨਾ ਵਿਖੇ ਐਸ .ਪੀ ਸਪੈਸਲ ਮਨਜੀਤ ਸਿੰਘ ਬਰਾੜ ਮਲੇਰਕੋਟਲਾ, ਡੀ ਐਸ ਪੀ ਮੋਹਿਤ ਅਗਰਵਾਲ ਧੂਰੀ ,ਐਸ ਡੀ ਐਮ ਸਤਵੰਤ ਸਿੰਘ ਧੂਰੀ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਸੇਰਪੁਰ, ਇੰਸਪੈਕਟਰ ਗੁਰਭਜਨ ਸਿੰਘ ਗਿੱਲ ਸੰਦੋੜ ਅਤੇ ਏ ਐਸ ਆਈ ਗੁਰਦੇਵ ਸਿੰਘ ਦੀ ਸਮੁੱਚੀ ਟੀਮ ਨੇ ਦੋਵੇ ਧਿਰਾਂ ਨਾਲ ਗੱਲਬਾਤ ਕਰਕੇ ਇਹ ਫੈਸਲਾ ਕੀਤਾ ਕਿ ਸਿਵਦਿਆਲ ਸਿੰਘ ਦੀ ਗੈਰ ਮਰੂਸੀ ਜਮੀਨ ਤੇ ਧੱਕੇ ਨਾਲ ਕਬਜਾ ਕਰਨ ਆਏ ਲੋਕਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਵੇ ਧਿਰਾ ਪਹਿਲਾਂ ਦੀ ਤਰਾਂ ਆਪੋ ਆਪਣੀ ਜਮੀਨ ਤੇ ਹੀ ਖੇਤੀ ਕਰਨਗੇ ਅਤੇ ਇਕ ਦੂਸਰੇ ਦੀ ਜਮੀਨ ਵਿੱਚ ਦਖਲ ਅੰਦਾਜੀ ਨਹੀ ਕਰਨਗੇ ਦਾ ਫੈਸਲਾ ਕਰਦਿਆਂ ਭੁੱਖ ਹੜਤਾਲ ਤੇ ਬੈਠੀਆਂ ਦੋਵੇ ਬੱਚੀਆਂ ਸਮੇਤ ਆਗੂਆ ਨੂੰ ਜੂਸ ਪਿਲਾਕੇ ਐਸ ਪੀ ਸਪੈਸਲ ਮਨਜੀਤ ਸਿੰਘ ਵੱਲੋ ਭੁੱਖ ਹੜਤਾਲ ਖਤਮ ਕਰਵਾਕੇ ਮਾਮਲੇ ਦਾ ਨਿਪਟਾਰਾ ਕੀਤਾ ਗਿਆ। ਇਸ ਸਮੇਂ ਭਾਜਪਾ ਆਗੂ ਨਰਿੰਦਰ ਪਾਲ ਸਿੰਘ ਛੰਨਾਂ ਅਤੇ ਵੱਡੀ ਗਿਣਤੀ ਨਗਰ ਨਿਵਾਸੀ ਅਤੇ ਇਲਾਕੇ ਦੇ ਲੋਕ ਹਾਜ਼ਿਰ ਸਨ।

Send this to a friend