ਨਵੀਂ ਦਿੱਲੀ, 28 ਅਪ੍ਰੈਲ (ਪੀ.ਟੀ.)-ਰੱਖਿਆ ਮੰਤਰਾਲੇ ਵਲੋਂ ਨਿਯੁਕਤੀਆਂ ਬਾਰੇ ਕੈਬਨਿਟ ਕਮੇਟੀ ਨੂੰ ਪ੍ਰਵਾਨਗੀ ਲਈ ਲੈਫਟੀਨੈਂਟ ਜਨਰਲ ਦਲਬੀਰ ਸਿੰਘ ਸੁਹਾਗ ਦੇ ਨਾਂਅ ਦੀ ਸਿਫਾਰਸ਼ ਕਰਨ ਨਾਲ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਸੁਹਾਗ ਨੂੰ ਛੇਤੀ ਹੀ ਫ਼ੌਜ ਦਾ ਅਗਲਾ ਮੁਖੀ ਨਿਯੁਕਤ ਕਰ ਸਕਦੀ ਹੈ। ਲੈਫਟੀਨੈਂਟ ਜਨਰਲ ਸੁਹਾਗ ਨੇ ਜਨਵਰੀ ਵਿਚ ਆਰਮੀ ਸਟਾਫ ਦੇ ਉਪ ਮੁਖੀ ਦਾ ਅਹੁਦਾ ਸੰਭਾਲਿਆ ਸੀ ਬਾਰੇ ਰਸਮੀ ਐਲਾਨ ਇਸੇ ਹਫਤੇ ਕੀਤੇ ਜਾਣ ਦੀ ਸੰਭਾਵਨਾ ਹੈ।
ਦਲਬੀਰ ਸਿੰਘ ਸੁਹਾਗ ਨੂੰ ਨਵੇਂ ਸੈਨਾ ਮੁਖੀ ਬਣਾਏ ਜਾਣ ਦੀ ਸੰਭਾਵਨਾ



