Skip to content
Independent perspectives. Global stories.
BREAKING

ਮੋਦੀ ਦੀ ਬੰਗਲਾਦੇਸ਼ੀਆਂ ਨੂੰ ਵਾਪਿਸ ਭੇਜਣ ਦੀ ਚੇਤਾਵਨੀ

Share this story

image ਸ਼੍ਰੀਰਾਮਪੁਰ, 28 ਅਪ੍ਰੈਲ (ਪੀ.ਟੀ.)- ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਚੇਤਾਵਨੀ ਦਿੱਤੀ ਹੈ ਕਿ ਰਾਜਗ ਦੇ ਸੱਤਾ ’ਚ ਆਉਣ ’ਤੇ ਬੰਗਲਾਦੇਸ਼ੀਆਂ ਨੂੰ ਵਾਪਸ ਭੇਜਿਆਂ ਜਾਵੇਗਾ। ਮੋਦੀ ਨੇ ਕਿਹਾ ਕਿ ਉਹ ਇਹ ਚੇਤਵਾਨੀ ਦੇਣਾ ਚਾਹੁੰਦੇ ਹਨ ਕਿ 16 ਮਈ ਤੋਂ ਬਾਅਦ ਇਨ੍ਹਾਂ ਬੰਗਲਾਦੇਸ਼ੀਆਂ ਨੂੰ ਉਨ੍ਹਾਂ ਦੇ ਬੋਰੀਆ ਬਿਸਤਰ ਸਮੇਤ ਸਰਹੱਦ ਪਾਰ ਭੇਜਿਆ ਜਾਵੇਗਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਵੋਟ ਬੈਂਕ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਨੇ ਚੋਣ ਰੈਲੀ ਦੌਰਾਨ ਮਮਤਾ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਵੋਟ ਬੈਂਕ ਦੀ ਸਿਆਸਤ ਲਈ ਬੰਗਲਾਦੇਸ਼ੀਆਂ ਲਈ ਪਲਕਾਂ ਵਿਛਾ ਰਹੀ ਹੈ।

WRITTEN BY