Skip to content
Independent perspectives. Global stories.
BREAKING

ਛਿੰਨਾਂ ਦੀ ਅਗਵਾਈ ਹੇਠ ਅੱਧੀ ਦਰਜਨ ਅਕਾਲੀ ਆਗੂ ਪਰਿਵਾਰਾਂ ਸਮੇਤ ਕਾਂਗਰਸ ਵਿਚ ਸ਼ਾਮਿਲ

Share this story

ਸਨੌਰ/ਪਟਿਆਲਾ, 28 ਅਪ੍ਰੈਲ (ਅਰਵਿੰਦਰ ਸਿੰਘ)-ਵਿਧਾਨ ਸਭਾ ਹਲਕਾ ਸਨੌਰ ਦੇ ਪਿੰਡ ਜਗਤਪੁਰਾ ਵਿਖੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਚੋਣ ਪ੍ਰਚਾਰ ਲਈ ਇਕ ਇਕੱਠ ਗੁਰਪਿੰਦਰ ਸਿੰਘ ਛਿੰਨਾ ਪ੍ਰਧਾਨ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਗਰਸ ਹਲਕਾ ਸਨੌਰ ਵਲੋਂ ਕਰਵਾਇਆ ਗਿਆ। ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਪਿੰਡ ਦੇ ਪਤਵੰਤੇ ਸੱਜਣ ਪੁੱਜੇ। ਇਸ ਮੌਕੇ ਪਿੰਡ ਜਗਤਪੁਰਾ ਵਿਖੇ ਹਲਕਾ ਸਨੌਰ ਦੇ ਐੱਮ.ਐੱਲ.ਏ. ਲਾਲ ਸਿੰਘ ਪੁੱਜੇ । ਵੱਖ-ਵੱਖ ਬੁਲਾਰਿਆਂ  ਵਲੋਂ ਇਸ ਇਕੱਠ ਨੂੰ ਸੰਬੋਧਨ ਕੀਤਾ ਗਿਆ। ਇਸ ਮੋਕੇ ਇਕੱਠ ਨੂੰ ਸੰਬੋਧਨ ਕਰਦਿਆਂ ਲਾਲ ਸਿੰਘ ਨੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਉਹਨਾਂ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਤੋ ਜਾਣੁੂ ਕਰਵਾਇਆ ਅਤੇ ਕਿਹਾ ਕਿ ਆਂਉਣ ਵਾਲੀ 30 ਅਪ੍ਰੇੈਲ ਨੂੰ ਕਾਂਗਰਸ ਪਾਰਟੀ ਹਲਕਾ ਪਟਿਆਲਾ ਦੀ ਉਮੀਦਵਾਰ ਪ੍ਰਨੀਤ ਕੌਰ ਨੂੰ ਵੱਧ ਤੋ ਵੱਧ ਵੋਟਾਂ

ਪਾ ਕੇ ਜਿਤਾਓ। ਇਸ ਮੌਕੇ ਗੁਰਪਿੰਦਰ ਸਿੰਘ ਛਿੰਨਾ ਪ੍ਰਧਾਨ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਹਲਕਾ ਸਨੌਰ ਦੇ ਯਤਨਾਂ ਸਦਕਾ ਪਿੰਡ ਜਗਤਪੁਰਾ ਦੇ ਅੱਧੀ ਦਰਜਨ ਅਕਾਲੀ ਆਗੂ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਵਿਚ ਸਾਮਿਲ ਹੋਏ । ਜਿਨ੍ਹਾਂ ਨੂੰ ਲਾਲ ਸਿੰਘ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹਰਭਜਨ ਸਿੰਘ ਕਾਹਲੋਂ, ਬਲਵੀਰ ਸਿੰਘ ਭਿੰਡਰ, ਰਘੁਬੀਰ ਸਿੰਘ ਰਘੂ ਅਤੇ ਹੋਰ ਆਗੂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ। ਪਿੰਡ ਜਗਤਪੁਰਾ ਦੇ ਪੰਡਤਾਂ ਦੀ ਪੰਡਤ ਬਰਾਦਾਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਸਾਡਾ ਪਰਿਵਾਰ ਹੈ ਅਤੇ ਅਸੀਂ ਪਾਰਟੀ ਦੀ ਜਿੱਤ ਲਈ ਜੋ ਵੀ ਲਾਲ ਸਿੰਘ ਵਲੋਂ ਜੋ ਵੀ ਡਿਊਟੀ ਲਗਾਈ ਜਾਵੇਗੀ ਅਸੀ ਉਥੇ ਖੜ੍ਹਾਂਗੇ ਅਤੇ ਪਿੰਡ ਦੀ ਇਕ ਇਕ ਵੋਟ ਕਾਂਗਰਸ ਕਾਰਟੀ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਪੁਆਈ ਜਾਵੇਗੀ। ਇਸ ਮੌਕੇ ਗੁਰਪਿੰਦਰ ਸਿੰਘ ਛਿੰਨਾਂ ਨੇ ਇਕੱਠ ਵਿਚ ਪੁੱਜੇ ਸਾਰੇ ਪੰਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ੍ਯਇਸ ਮੋਕੇ ਪ੍ਰਦੀਪ ਖੱਤਰੀਵਾਲਾ, ਰਾਜ ਕੁਮਾਰ, ਰੇਸ਼ਮ ਸਿੰਘ ਗਰੇਵਾਲ, ਇੰਦਰਜੀਤ ਸਿੰਘ ਚੰਦੀ, ਮਲੂਕ ਸਿੰਘ ਵਿਰਕ, ਭੁਪਿੰਦਰ ਸਿੰਘ, ਗੁਰਮੇਜ ਸਿੰਘ, ਬਲਕਾਰ ਸਿੰਘ ਭਿੰਡਰ, ਪੂਰਣ ਸਿੰਘ, ਜਗਜੀਤ ਸਿੰਘ, ਪੰਡਤ ਗੋਵਧਨ, ਗੁੱਲੂ ਪੰਡਤ ਅਤੇ ਸੈਕੜੇ ਦੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।

WRITTEN BY