ਪਦਮਸ਼੍ਰੀ ਡਾ. ਸੁਰਜੀਤ ਪਾਤਰ ਵੱਲੋਂ ਗੁਰਜਿੰਦਰ ਬਘਿਆੜੀ ਦਾ ਸਨਮਾਨ

ਝਬਾਲ, 29 ਮਈ (ਹਰਦੀਪ ਸਿੰਘ, ਜਤਿੰਦਰ ਸ਼ਰਮਾ)- ਕੇਂਦਰੀ ਪੰਜਾਬੀ ਲਖਿਕ ਸਭਾ, ਪੰਜਾਬੀ ਸਾਹਿਤ ਚੋਗਾਵਾਂ ਦੇ ਕਾਰਜਕਾਰਨੀ ਦੇ ਸੀਨੀਅਰ ਮੈਂਬਰ ਤੇ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਮੀਤ ਪ੍ਰਧਾਨ ਗੁਰਜਿੰਦਰ ਸਿੰਘ ਬਘਿਆੜੀ ਨੂੰ ਵਿਰਸਾ ਵਿਹਾਰ ਸੁਸਾਇਟੀ ਦੇ ਵਿਹੜੇ ‘ਚ ਹੋਏ ਸਾਹਿਤਕ ਸਮਾਗਮ ਦੌਰਾਨ ਉੱਘੇ ਨਾਮਵਰ ਸ਼ਾਇਰ ਪਦਮਸ਼੍ਰੀ ਡਾ. ਸੁਰਜੀਤ ਪਾਤਰ,ਅਕਾਦਮੀ ਦੇ ਕੌਮੀ ਪ੍ਰਧਾਮ ਰਮੇਸ਼ ਯਾਦਵ,ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ. ਭੁਪਿੰਦਰ ਸਿੰਘ ਸੰਧੂ, ਪ੍ਰਧਾਨ ਸ਼੍ਰੀ ਧਰਵਿੰਦਰ ਔਲਖ ਆਦਿ ਵਲੋਂ ਪੰਜਾਬੀ ਮਾਤ ਭਾਸ਼ਾ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਪਰਫੁੱਲਿਤ ਕਰਨ ਤੇ ਮਾਂ ਬੋਲੀ ਪੰਜਾਬੀ ‘ਚ ਕਵਿਤਾਵਾਂ, ਕਹਾਣੀਆਂ, ਲੇਖ ਪੰਜਾਬੀ ਦੇ ਵੱਖ-ਵੱਖ ਅਖਬਾਰਾਂ, ਰਸਾਲਿਆਂ, ਕਿਤਾਬਾਂ ਆਦਿ ਵਿੱਚ ਛਪਵਾ ਕੇ ਸਹਿਤ ਦੀ ਝੋਲੀ ‘ਚ ਪਾਉਣ ਬਦਲੇ ਗੁਰਜਿੰਦਰ ਸਿੰਘ ਬਘਿਆੜੀ ਨੂੰ ਪ੍ਰਭਾਵਸ਼ਾਲੀ ਸਮਾਗਮ ‘ਚ ਸਨਮਾਨ ਚ੍ਹਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਲੁਖਿਕਾ ਜਸਵਿੰਦਰ ਕੌਰ ਜੋਤੀ, ਰੀਤੂ ਵਾਸੂਦੇਵ, ਕਮਲ ਗਿੱਲ, ਗੁਰਬਾਜ਼ ਛੀਨਾ, ਜਸ਼ਨਦੀਪ ਸਿੰਘ ਜਸ਼ਨ, ਮਨਜਿੰਦਰ ਜੋਤੀ, ਕਰਮਜੀਤ ਜੱਸਲ, ਹਰਜੀਤ ਸਿੰਘ ਸਰਕਾਰੀਆ, ਅਜੀਤ ਨਬੀਪੁਰਡਾ. ਦੇਵਿੰਦਰ ਸਿਲਰੂਪ, ਗੁਰਵੇਲ ਸਿੰਘ ਅਚਿੰਤਕੋਟ, ਹਰਕੀਰਤ ਸਿੰਘ ਆਦਿ ਹਾਜ਼ਿਰ ਸਨ।

Send this to a friend