”ਬੀ.ਟੈੱਕ ਲੈ ਲਵੋ, ਐਮ.ਬੀ.ਏ. ਲੈ ਲਵੋ…”

ਵਿੱਦਿਅਕ ਸੰਸਥਾਵਾਂ ‘ਚ ਵਿਦਿਆਰਥੀਆਂ ਦਾ ਕਾਲ ਕਿਉਂ ਪਿਆ

ਸਮੁੱਚਾ ਭਾਰਤ ਜੋ ਕਿ ਵਿੱਦਿਆ ਪ੍ਰਣਾਲੀ ਲਈ ਦੁਨੀਆ ਭਰ ਵਿੱਚ ਮਸ਼ਹੂਰ ਸੀ ਅਤੇ ਨਾਲੰਦਾ ਅਤੇ ਤਕਸ਼ੀਲਾ ਵਰਗੀਆਂ ਉੱਚ ਦਰਜੇ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਵਿਦੇਸ਼ੋਂ ਵਿਦਿਆਰਥੀ ਸਿੱਖਿਆ ਲੈਣ ਆਇਆ ਕਰਦੇ ਸਨ।ਜਿੱਥੇ ਸਾਡੇ ਵੇਦਾਂ ਅਤੇ ਉਪਨਿਸ਼ਦਾਂ ਵਿੱਚ ਪਹਿਲੀਆਂ ਸਰਜਰੀ ਦੀਆਂ ਗੱਲਾਂ, ਮਹਾਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੀਵਨ ਫਲ਼ਸਫਾ, ਚਾਣਕਿਆ ਨੀਤੀ ਵਿੱਚ ਰਾਜਨੀਤੀ ਸ਼ਾਸਤਰ ਅਤੇ ਹੋਰ ਬਹੁਤ ਕੁੱਝ..। ਭਾਵ ਇਹ ਕਿ ਸਾਡਾ ਭਾਰਤ ਗਿਆਨ ਨਾਲ ਭਰਿਆ ਹੋਇਆ ਸੀ।ਤੇ ਅੱਜ ਇਸ ਗਿਆਨ ਨਾਲ ਭਰਪੂਰ ਮੁਲਕ ਨੂੰ ਕਿਸਦੀ ਨਜ਼ਰ ਲੱਗ ਗਈ..? ਪਹਿਲਾਂ ਇਸਨੂੰ ਅਫਗਾਨਾਂ ਨੇ ਲੁੱਟਿਆ, ਫੇਰ ਅੰਗਰੇਜ਼ਾਂ ਅਤੇ ਹੁਣ ਸਾਡੇ ਸਿਆਸਤਦਾਨ..।
ਕਿਸੇ ਨੂੰ ਕੋਈ ਪਰਵਾਹ ਨਹੀਂ।ਜਿਸਨੂੰ ਵਿੱਦਿਆ ਦਾ ਧੁਰਾ ਕਿਹਾ ਜਾਂਦਾ ਸੀ, ਉਸ ਵਿੱਚ ਹੀ ਅੱਜ ਵਿਦਿਆਰਥੀਆਂ ਦਾ ਕਾਲ ਪੈ ਰਿਹਾ ਹੈ।ਕੀ ਕਾਰਣ ਹੈ ਜੋ ਵਿਦਿਆਰਥੀ ਸਾਡਾ ਵਿੱਦਿਅਕ ਸਿਸਟਮ ਛੱਡ ਕੇ ਬਾਹਰ ਜਾ ਰਹੇ ਨੇ.? ਕੀ ਕਾਰਣ ਹੈ ਜੋ ਸਾਡੀਆਂ ਯੂਨੀਵਰਸੀਟੀਆਂ ਨੂੰ ਡਿਗਰੀਆਂ ਵੇਚਣੀਆਂ ਪੈ ਰਹੀਆਂ ਨੇ..? ਅੱਜ ਜੇ ਕਿਸੇ ਬੱਚੇ ਨਾਲ ਗੱਲ ਕਰੀਏ, ਤਾਂ ਉਹ ਵਿਦੇਸ਼ ਜਾਣ ਲਈ ਉਤਾਵਲਾ ਹੈ।ਬੱਚਿਆਂ ਦਾ ਇੰਜ ਦੇਸ਼ ਛੱਡ ਜਾਣਾ ਮਾੜੇ ਕਾਲ ਦਾ ਪ੍ਰਤੀਕ ਹੈ। ਤੇ ਜੇ ਸਾਡੇ ਰਾਜ ਪ੍ਰਬੰਧਕ ਗੰਭੀਰ ਨਾ ਹੋਏ, ਤਾਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗਾ।ਹੁਣ ਹੀ ਸਾਨੂੰ ਬੀ ਟੈਕ, ਐਮ ਬੀ ਏ ਵਰਗੀਆਂ ਡਿਗਰੀਆਂ ਸੱਦਾ ਦੇ ਦੇ ਕੇ ਵੇਚਣੀਆ ਪੈ ਰਹੀਆਂ ਨੇ, ਤਾਂ ਸੋਚੋ ਅੱਗੇ ਕੀ ਹੋਵੇਗਾ…।

-ਸੁਹਜਬੀਰ ਸਿੰਘ ਉੱਭਾ
ਸੁਹਜ ਵਿਲਾ, ਸਰਹਿੰਦ ਸ਼ਹਿਰ (ਪੰਜਾਬ)

Send this to a friend