Skip to content
Independent perspectives. Global stories.
BREAKING

ਰਾਬਰਟ ਵਾਡਰਾ ਦੀ ਜਾਇਦਾਦ ਸਬੰਧੀ ਭਾਜਪਾ ਵੱਲੋਂ ਵੀਡੀਓ ਜਾਰੀ

Share this story

ਨਵੀਂ ਦਿੱਲੀ, 27 ਅਪ੍ਰੈਲ (ਪੀ.ਟੀ.)- ਲੋਕ ਸਭਾ ਚੋਣਾਂ ਦੇ ਇਸ ਦੰਗਲ ’ਚ ਕਾਂਗਰਸ ਅਤੇ ਭਾਜਪਾ ਇਕ ਦੂਸਰੇ ’ਤੇ ਲਗਾਤਾਰ ਦੋਸ਼ ਲਗਾ ਰਹੇ ਹਨ। ਭਾਜਪਾ ਨੇ ਲਗਾਤਾਰ ਰਾਬਰਟ ਵਾਡਰਾ ਨੂੰ ਲੈ ਕੇ ਕਾਂਗਰਸ ਨੂੰ ਪ੍ਰੇਸ਼ਾਨੀ ’ਚ ਪਾ ਰੱਖਿਆ ਹੈ। ਇਸੇ ਹੀ ਲੜੀ ‘ਚ ਭਾਜਪਾ ਨੇ ਅੱਜ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੇ ਵਿਕਾਸ ਮਾਡਲ ਨੂੰ ਲੈ ਕੇ ਵੀਡੀਓ ਜਾਰੀ ਕੀਤਾ ਹੈ। ਭਾਜਪਾ ਦੇ ਜਨਰਲ ਸਕੱਤਰ ਰਵੀ ਸ਼ੰਕਰ ਪ੍ਰਸਾਦ ਨੇ ਇਹ ਵੀਡੀਓ ਜਾਰੀ ਕੀਤਾ ਹੈ। ਭਾਜਪਾ ਨੇ ਪ੍ਰੈਸ ਕਾਨਫਰੰਸ ਕਰਕੇ ਜਮੀਨ ਘੁਟਾਲਿਆਂ ਦਾ ਦੋਸ਼ ਲਗਾਉਂਦੇ ਹੋਏ ਇਕ ਫਿਲਮ ਦਿਖਾਈ ਹੈ ਅਤੇ ਇਸ ਦੇ ਨਾਲ ਹੀ ਦਾਮਾਦ ਸ਼੍ਰੀ ਨਾਮ ਤੋਂ ਇਕ ਬੁਕਲੇਟ ਵੀ ਜਾਰੀ ਕੀਤੀ ਹੈ, ਜੋ ਵਾਡਰਾ ਦੀ ਜਾਇਦਾਦ ਨਾਲ ਸਬੰਧਤ ਹੈ। ਭਾਜਪਾ ਦੇ ਜਨਰਲ ਸਕੱਤਰ ਰਵੀ ਸ਼ੰਕਰ ਪ੍ਰਸਾਦ ਨੇ ਸਵਾਲ ਕੀਤਾ ਹੈ ਕਿ ਵਾਡਰਾ ਨੇ ਹਰਿਆਣਾ ਅਤੇ

ਰਾਜਸਥਾਨ ‘ਚ ਜਮੀਨਾਂ ਕਿਉਂ ਖਰੀਦੀਆਂ ? ਇਸ ਦੇ ਨਾਲ ਭਾਜਪਾ ਨੇ ਵਾਡਰਾ ਦੇ ਇਕਦਮ ਅਮੀਰ ਹੋਣ ਦਾ ਰਾਜ ਜਾਣਨ ਲਈ ਸੋਨੀਆਂ ਗਾਂਧੀ ਤੇ ਰਾਹੁਲ ਗਾਂਧੀ ਸਮੇਤ ਕਈ ਹੋਰ ਕਾਂਗਰਸੀ ਅਗੂਆਂ ਨੂੰ ਪ੍ਰਸ਼ਨ ਕੀਤੇ ਹਨ। ਹੁਣ ਦੇਖਣਾ ਹੈ ਕਿ ਕਾਂਗਰਸ ਪਾਰਟੀ ਭਾਜਪਾ ਦੇ ਇਸ ਵੱਡੇ ਹਮਲੇ ਦਾ ਜਵਾਬ ਕਿਸ ਤਰ੍ਹਾਂ ਦਿੰਦੀ ਹੈ।

WRITTEN BY