ਸ਼੍ਰੀਨਗਰ, 27 ਅਪ੍ਰੈਲ (ਪੀ.ਟੀ.)-ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਫਾਰੁਖ ਅਬਦੁਲਾ ਦੀ ਰੈਲੀ ਦੇ ਕੋਲ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਹੈ। ਇਹ ਹਮਲਾ ਉਸ ਵਕਤ ਕੀਤਾ ਗਿਆ ਜਦੋਂ ਫਾਰੁਖ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਧਮਾਕੇ ਤੋਂ ਬਾਅਦ ਮਚੀ ਭਗਦੜ ’ਚ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਦਹਿਸ਼ਤਗਰਦਾਂ ਨੇ ਰੈਲੀ ਦੇ ਨੇੜੇ ਗ੍ਰੇਨੇਡ ਸੁੱਟਿਆ ਜੋ ਇਕ ਦੀਵਾਰ ’ਤੇ ਜਾ ਕੇ ਲੱਗਾ। ਇਸ ਧਮਾਕੇ ’ਚ ਕਿਸੇ ਦੇ ਵੀ ਮਾਰੇ ਜਾਣ ਦੀ ਅਜੇ ਤੱਕ ਕੋਈ ਖ਼ਬਰ ਨਹੀਂ ਹੈ। ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।



