Skip to content
Independent perspectives. Global stories.
BREAKING

ਰਸੋਈ ਗੈਸ ਸੰਬੰਧੀ ਪੈਟਰੋਲੀਅਮ ਮੰਤਰਾਲੇ ਵੱਲੋਂ ਨਵੇਂ ਹੁਕਮ

Share this story

ਨਵੀਂ ਦਿੱਲੀ, 27 ਅਪ੍ਰੈਲ (ਪੀ.ਟੀ.)-ਭਾਰਤੀ ਪੈਟਰੋਲੀਅਮ ਅਤੇ ਗੈਸ ਮੰਤਰਾਲੇ ਨੇ ਰਸੋਈ ਗੈਸ ਸੰਚਾਲਕਾਂ ਦੀ ਮੁਸੀਬਤ ਹੋਰ ਵਧਾ ਦਿੱਤੀ ਹੈ। ਪਹਿਲਾਂ ਹੀ ਗੈਸ ਉਪਭੋਗਤਾ ਗੈਸ ਸਿਲੰਡਰ ਲਈ ਵੱਖ-ਵੱਖ ਮੁਸੀਬਤਾਂ ਝੱਲ ਰਹੇ ਸਨ। ਹੁਣ ਨਵਾਂ ਫੁਰਮਾਨ ਜਾਰੀ ਹੋ ਗਿਆ ਹੈ, ਜਿਸ ਨੇ ਉਪਭੋਗਤਾਵਾਂ ਨੂੰ ਹੋਰ ਪਰੇਸ਼ਾਨ ਕਰ ਦਿੱਤਾ ਹੈ। ਇਸ ਫੁਰਮਾਨ ਅਧੀਨ ਉਪਭੋਗਤਾਵਾਂ ਨੂੰ ਸਾਲ ’ਚ 9 ਸਿਲੰਡਰਾਂ ਦੀ ਬਜਾਏ 12 ਸਿਲੰਡਰ ਤਾਂ ਮਿਲ ਜਾਣਗੇ ਪਰ ਹਰ ਮਹੀਨੇ ਉਪਭੋਗਤਾਵਾਂ ਨੂੰ ਇਕ ਹੀ ਸਿਲੰਡਰ ਮਿਲੇਗਾ। ਮਤਲਬ ਜੇਕਰ ਇਕ ਸਿਲੰਡਰ ਖਤਮ ਹੋ ਗਿਆ ਤਾਂ ਦੂਜਾ ਸਿਲੰਡਰ ਨਹੀਂ ਮਿਲੇਗਾ। ਪਹਿਲਾਂ ਹਰ 20 ਦਿਨਾਂ ਬਾਅਦ ਉਪਭੋਗਤਾ ਨਵਾਂ ਗੈਸ ਸਿਲੰਡਰ ਬੁੱਕ ਕਰਾ ਸਕਦਾ ਸੀ ਪਰ ਹੁਣ ਅਜਿਹਾ ਨਹੀਂ ਹੈ। ਹੁਣ ਇਕ ਮਹੀਨੇ ‘ਚ ਇਕ ਹੀ ਸਿਲੰਡਰ ਅਲਾਟ ਕੀਤਾ ਜਾਵੇਗਾ। ਜੇਕਰ ਦੂਜਾ ਸਿਲੰਡਰ ਚਾਹੀਦਾ ਹੈ ਤਾਂ ਉਪਭੋਗਤਾਵਾਂ ਨੂੰ ਇਕ ਹੋਰ ਪਰੇਸ਼ਾਨੀ ਤੋਂ ਗੁਜ਼ਰਨਾ ਪਵੇਗਾ। ਉਪਭੋਗਤਾਵਾਂ

ਨੂੰ ਲਿਖਤੀ ਤੌਰ ‘ਤੇ ਅਰਜ਼ੀ ਗੈਸ ਏਜੰਸੀ ਨੂੰ ਦੇਣੀ ਪਵੇਗੀ ਕਿ ਉਨ੍ਹਾਂ ਨੂੰ ਦੂਜਾ ਸਿਲੰਡਰ ਕਿਉਂ ਚਾਹੀਦਾ ਹੈ। ਏਜੰਸੀ ਸੰਚਾਲਕ ਅਰਜ਼ੀ ਨੂੰ ਇਸ ਲਈ ਗਠਿਤ ਕੀਤੀ ਇਕ ਸਪੈਸ਼ਲ ਕਮੇਟੀ ਕੋਲ ਭੇਜੇਗਾ। ਇਸ ਤੋਂ ਬਾਅਦ ਹੀ ਜੇਕਰ ਕਮੇਟੀ ਉਚਿਤ ਸਮਝੇਗੀ ਤਾਂ ਦੂਜਾ ਸਿਲੰਡਰ ਮਿਲ ਸਕੇਗਾ।

WRITTEN BY