ਨਥਾਨਾ, 28 ਮਈ (ਗੁਰਮੀਤ ਸਿੰਘ, ਚਰਨਜੀਤ ਸਿੱਧੂ)- ਅੱਜ ਸੀਨੀਅਰ ਸੰਕੈਡਰੀ ਸਕੂਲ (ਲੜਕੀਆਂ)ਨਥਾਣਾ ਵਿਖੇ ਸਮਾਜਿਕ ਸਿੱਖਿਆ ਮੇਲਾ ਲਗਾਇਆ ਗਿਆ,ਇਹ ਮੇਲਾ ਸਕੂਲ ਪ੍ਰਿੰਸੀਪਲ ਪ੍ਰਦੀਪ ਕੁਮਾਰ, ਮੈਡਮ ਮੰਜ਼ੂ ਅੱਤਰੀ,ਮੈਡਮ ਦਰਸ਼ਨ ਕੌਰ ਅਤੇ ਮੈਡਮ ਨਵਜੋਤ ਕੌਰ ਦੀ ਅਗਵਾਈ ਵਿੱਚ ਲਗਾਇਆ ਗਿਆ,ਇਸ ਮੇਲੇ ਦੇ ਮੁੱਖ ਮਹਿਮਾਨ ਸਮਾਜਸੇਵੀ ਹਰਿੰਦਰ ਸਿੰਘ ਦਰਵੇਸ਼ ਅਤੇ ਭਾਜਪਾ ਮੰਡਲ ਨਥਾਣਾ ਦੇ ਪ੍ਰਧਾਨ ਹਰਿੰਦਰਜੀਤ ਸਿੰਘ ਨਾਮੀ ਐਮ.ਸੀ. ਸਨ।ਜਿਹਨਾ ਨੇ ਸਕੂਲ ਵਿਦਿਆਰਥੀਆਂ ਵੱਲ ਸਮਾਜਿਕ ਵਿਸ਼ੇ ਨਾਲ ਸੰਬੰਧਿਤ ਚਾਰਟ ਅਤੇ ਹੋਰ ਸਮੱਗਰੀ ਤਿਆਰ ਕੀਤੀ ਗਈ ਸੀ।ਜਿਸ ਨੂੰ ਦੇਖ ਕੇ ਐਮ.ਸੀ.ਨਾਮੀ ਅਤੇ ਦਰਵੇਸ਼ ਨੇ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ,ਇਸ ਮੌਕੇ ਸਕੂਲ ਪ੍ਰਿੰਸੀਪਲ ਪ੍ਰਦੀਪ ਕੁਮਾਰ ਨੇ ਵਿਦਿਆਰਥੀਆ ਨੂੰ ਸਮਾਜਿਕ ਸਿੱਖਿਆ ਬਾਰੇ ਜਾਣਕਾਰੀ ਦਿੱਤੀ ਅਤੇ ਪਹੁੰਚੇ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀ ਹੋਰ ਵਿਸ਼ਿਆ ਜਿਵੇ ਸਾਇੰਸ, ਹਿਸਾਬ ਜਿਹੇ ਵਿਸ਼ਿਆ ਦੇ ਵੀ ਮੇਲੇ ਲਗਾਉਦੇ ਰਿਹਾ ਕਰਾਗੇ ਤਾਂ ਜੋ ਸਾਰੇ ਵਿਦਿਆਰਥੀਆਂ ਦੀ ਆਪਣੇ-ਆਪਣੇ ਵਿਸ਼ਿਆ ਵਿੱਚ ਦਿਲਚਸਪੀ ਬਣੀ ਰਹੇ।