ਸ਼ਹਿਰ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ!

ਸ਼੍ਰੀ ਮਾਛੀਵਾੜਾ ਸਾਹਿਬ 28 ਮਈ- ਇਤਿਹਾਸਿਕ ਸ਼ਹਿਰ ਮਾਛੀਵਾੜਾ ਦੇ ਵਸਨੀਕ ਵਾਟਰ ਸਪਲਾਈ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਕਾਰਨ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ ।ਸ਼ਹਿਰ ਵਿੱਚ ਕਈ ਥਾਂਵਾ ਤੇ ਵਿਭਾਗ ਦੀਆ ਵਾਟਰ ਸਪਲਾਈ ਲਾਇਨਾ ਕਾਫੀ ਦਿਨਾ ਤੋਂ ਲੀਕ ਹਨ ਤੇ ਇਨਾ ਦਾ ਪਾਣੀ ਨਾਲੀਆ ਵਿੱਚ ਇਕਮਿਕ ਹੋ ਰਿਹਾ ਹੈ ਜਿਹੜਾ ਕਿ ਵਾਟਰ ਸਪਲਾਈ ਬੰਦ ਹੋਣ ਤੇ ਪਾਇਪਾ ਵਿੱਚ ਚਲਿਆ ਜਾਂਦਾ ਹੈ ਜਿਹੜਾ ਕਿ ਫਿਰ ਦੋਬਾਰਾ ਵਾਟਰ ਸਪਲਾਈ ਚਾਲੂ ਹੋਣ ਤੇ ਲੋਕਾਂ ਦੇ ਘਰਾ ਵਿੱਚ ਚਲਾ ਜਾਂਦਾ ਹੈ । ਅਜਿਹਾ ਹੀ ਅੱਜ ਦੁਸਹਿਰਾ ਗਰਾਊਂਡ ਨੇੜੇ ਦੇਖਣ ਨੂੰ ਮਿਲਿਆ ਜਿੱਥੇ ਕਿ ਪਾਣੀ ਲੀਕ ਹੋ ਕੇ ਸੜਕ ਵਿਚਕਾਰ ਇਕੱਠਾ ਹੋਇਆ ਖੜ੍ਹਾ ਸੀ ਕਿ ਜਿਹੜਾ ਕਈ ਮਹੀਨਿਆ ਤੋ ਲੀਕ ਹੋ ਰਿਹਾ ਹੈ ਜਿਸ ਕਾਰਨ ਉੱਥੋ ਸੜਕ ਵੀ ਟੁੱਟ ਗਈ ਤੇ ਰਾਂਹਗੀਰਾ ਨੂੰ ਵੀ ਪਾਣੀ ਖੜ੍ਹਾ ਹੋਣ ਕਾਰਨ ਲੰਘਣ ਵਿੱਚ ਦਿੱਕਤ ਆ ਰਹੀ ਹੈ ਅਜਿਹੀ ਹੀ ਹਾਲਤ ਸ਼ਹਿਰ ਦੇ ਹੋਰ ਕਈਸਥਾਨਾ ਦੀ ਦੱਸੀ ਜਾ ਰਹੀ ਹੈ । ਇਸ ਸਬੰਧੀ ਗੱਲ ਕਰਨ ਤੇ ਵਿਭਾਗ ਨਾਲ ਜੁੜੇ ਮੁਲਾਜ਼ਮ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਸੀਵਰੇਜ ਬੋਰਡ ਦੇ ਅਧਿਕਾਰੀ ਸਾਨੂੰ ਮੈਟੀਨੈਸ ਦਾ ਜਰੂਰੀ ਸਮਾਨ ਹੀ ਸਮੇ ਤੇ ਨਹੀ ਦੇ ਰਹੇ ਫਿਰ ਮੁਰੰਮਤ ਕਿਵੇ ਕਰੀਏ। ਇਸ ਸਬੰਧੀ ਜਦੋ ਸੀਵਰੇਜ ਬੋਰਡ ਦੇ ਅਧਿਕਾਰੀ ਬਲਜੀਤ ਸਿੰਘ ਨਾਲ ਗੱਲ ਕੀਤੀ ਪਹਿਲਾ ਤਾ ਉਨ੍ਹਾ ਪਾਣੀ ਦੀ ਲੀਕੇਜ਼ ਹੋਣ ਤੋ ਇਨਕਾਰ ਕਰ ਦਿੱਤਾ ਜਦੋ ਉਨ੍ਹਾ ਨੂੰ ਪਾਣੀ ਦੀ ਲੀਕੇਜ ਵਾਲੇ ਸਥਾਨਾ ਵਾਰੇ ਦੱਸਿਆ ਗਿਆ ਤਾ ਉਨ੍ਹਾ ਕਿਹਾ ਕਿ ਸਾਡੇ ਕੋਲ ਅਜੇ ਤੱਕ ਕੋਈ ਸ਼ਕਾਇਤ ਨਹੀ ਆਈ ਲਿਖਤੀ ਕੰਪਲੇਟ ਆਉਣ ਤੇ ਠੀਕ ਕਰਵਾ ਦੇਣ ਦੀ ਗੱਲ ਕਹੀ।

Send this to a friend