ਝਬਾਲ, 28 ਮਈ (ਹਰਦੀਪ ਸਿੰਘ, ਜਤਿੰਦਰ ਸ਼ਰਮਾ)- ਅਜ਼ਾਦ ਕਿਸਾਨ ਸ਼ੰਘਰਸ ਕਮੇਟੀ ਪੰਜਾਬ ਬਲਾਕ ਗੰਡੀਵਿੰਡ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਬਾਬਾ ਸ਼ਹੀਦ ਜੀ ਗੰਡੀਵਿੰਡ ਵਿਖੇ ਬਲਾਕ ਪ੍ਰਧਾਨ ਅਵਤਾਰ ਸਿੰਘ ਚਾਹਲ ਦੀ ਅਗੁਵਾਈ ਵਿੱਚ ਹੋਈ ਜਿਸ ਵਿੱਚ 31 ਮਈ ਨੂੰ ਡਿਪਟੀ ਕਮਿਸ਼ਨਰ ਤਰਨਤਾਰਨ ਵਿਖੇ ਪੰਜਾਬ ਸਰਕਾਰ ਵਿਰੁੱਧ ਦਿੱਤੇ ਜਾ ਰਹੇ ਧਰਨੇ ਸਬੰਧੀ ਵਿਚਾਰ ਵਿਟਾਂਦਰੇ ਕੀਤੇ ਗਏ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਇਸ ਧਰਨੇ ਵਿੱਚ ਸੱਤ ਜਥੇਬੰਦੀਆਂ ਸ਼ਾਮਿਲ ਹੋ ਰਹੀਆਂ ਹਨ।ਅਤੇ ਪੰਜਾਬ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਮੁਕਰਨ ਦੇ ਵਿਰੁੱਧ ਇਹ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਕੀਤੇ ਬਿਜਲੀ ਰੇਟਾਂ ਵਿੱਚ ਵਾਧੇ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਸੁਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਬਿਜਲੀ ਰੇਟਾਂ ਵਿੱਚ ਕੀਤੇ ਵਾਧੇ ਤਰੁੰਤ ਵਾਪਸ ਲਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਲਾਮਬੰਦ ਕਰਕੇ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਜਾਣਗੇ।ਇਸ ਮੌਕੇ ਸੂਬਾ ਕਿਸਾਨ ਆਗੂ ਕੈਪਟਨ ਸਿੰਘ ਬਘਿਆੜੀ ਨੇ ਕਿਹਾ ਕਿ ਕੇਂਦਰ ਸਰਕਾਰ ਸੁਵਾਮੀਨਾਥਨ ਦੀ ਰਿਪੋਰਟ ਜਲਦ ਤੋਂ ਜਲਦ ਲਾਗੂ ਕਰੇ ਨਹੀਂ ਤਾਂ ਕਿਸਾਨਾਂ ਨੂੰ ਫਸਲਾਂ ਉੱਤੇ ਵੱਧ ਤੋਂ ਵੱਧ ਬੋਨਸ ਦੇ ਕੇ ਸੁਵਾਮੀ ਨਾਥਨ ਦੀ ਰਿਪੋਰਟ ਜਿੰਨ੍ਹਾਂ ਮੁੱਲ ਫਸਲਾਂ ਦਾ ਦੇਵੇ।ਅਤੇ ਜੋ ਬਿਜਲੀ ਮਹਿਕਮੇ ਵਲੋਂ ਮਹਿਕਮੇ ਦੀ ਅਣਗਹਿਲੀ ਕਾਰਨ ਲੋਕਾਂ ਦੇ ਬਿੱਲ ਵੱਧ ਭੇਜੇ ਜਾਂਦੇ ਹਨ ਉਨ੍ਹਾਂ ਕਾਰਨ ਕਿਸੇ ਵੀ ਗਰੀਬ ਪਰਿਵਾਰ ਦਾ ਮੀਟਰ ਜਾਂ ਤਾਰ ਕੱਟੀ ਤਾਂ ਬਿਜਲੀ ਮਹਿਕਮੇ ਵਿਰੁੱਧ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ।ਅਤੇ ਸਰਕਾਰ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਕੋਈ ਠੋਸ ਹੱਲ ਕੱਢੇ ਤਾਂ ਜੋ ਕੋਈ ਕਿਸਾਨ ਖੁਦਕੁਸ਼ੀ ਨਾਂ ਕਰੇ। ਇਸ ਮੌਕੇ ਉਨ੍ਹਾਂ ਨਾਲ ਲੱਖਾ ਸਿੰਘ ਢੰਡ, ਸਰਬਜੀਤ ਸਿੰਘ ਗੰਡੀਵਿੰਡ, ਗੁਰਲਾਲ ਸਿੰਘ ਲਹੀਆਂ, ਨਰਿੰਜਣ ਸਿੰਘ ਚਾਹਲ, ਭਗਵੰਤ ਸਿੰਘ ਗੰਡੀਵਿੰਡ, ਅਜੀਤ ਸਿੰਘ ਲਹੀਆਂ, ਹਰਭਾਲ ਸਿੰਘ ਨੌਸ਼ਹਿਰਾ, ਕਾਬਲ ਸਿੰਘ ਚਾਹਲ, ਕਾਰਜ ਸਿੰਘ ਸਰਾਂ, ਜੋਗਿੰਦਰ ਸਿੰਘ, ਪ੍ਰਿਤਪਾਲ ਸਿੰਘ, ਸੰਤੋਖ ਸਿੰਘ ਸੋਹਲ, ਸੁਲੱਖਣ ਸਿੰਘ,ਪੱਪੂ ਮੀਆਂਪੁਰ,ਗੁਰਜੰਟ ਸਿੰਘ ਮੀਆਂਪੁਰ, ਮੋਹਣ ਸਿੰਘ ਨਿੰਦਰ ਸਿੰਘ ਗੰਡੀਵਿੰਡ, ਭੋਲਾ ਸਿੰਘ ਲਹੀਆਂ, ਅਮਰੀਕ ਸਿੰਘ ਬਘਿਆੜੀ,ਅਜੀਤ ਸਿੰਘ, ਕੈਪਟਨ ਸਿੰਘ ਬਘਿਆੜੀ, ਖਜ਼ਾਨ ਸਿੰਘ ਗੰਡੀਵਿੰਡ, ਮਨਜਿੰਦਰ ਸਿੰਘ ਛਾਪਾ, ਹਰਵੰਤ ਸਿੰਘ ਲਹੀਆਂ ਅਤੇ ਹੋਰ ਵੀ ਕਿਸਾਨ ਆਗੂ ਹਾਜ਼ਿਰ ਸਨ।