ਨਵੀਂ ਦਿ¤ਲੀ, 27 ਅਪ੍ਰੈਲ (ਪੀ.ਟੀ. ਬਿਊਰੋ)-ਹੁਣ ਜਦੋਂ ਰਾਜਸੀ ਪਾਰਟੀਆਂ ਆਪਣੀ ਚੋਣ ਮੁਹਿੰਮ ਲਈ ਅਦਾਨੀ ਗਰੁ¤ਪ ਦੇ ਮੁਖੀ ਦਾ ਨਾਂਅ ਲੈ ਕੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਗੁਜਰਾਤ ਦੇ ਮੁ¤ਖ ਮੰਤਰੀ ਨਰਿੰਦਰ ਮੋਦੀ ’ਤੇ ਹਮਲੇ ਕਰ ਰਹੀਆਂ ਹਨ ਤਾਂ ਇਸ ਨਾਂਹ ਪ¤ਖੀ ਮੁਹਿੰਮ ਨੂੰ ਠੁ¤ਸ ਕਰਨ ਦੇ ਯਤਨ ਵਜੋਂ ਅਦਾਨੀ ਗਰੁ¤ਪ ਦੇ ਮੁਖੀ ਗੌਤਮ ਅਦਾਨੀ ਨੇ ਅ¤ਜ ਕਿਹਾ ਕਿ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਕੋਈ ਵਿਸ਼ੇਸ਼ ਰਿਆਇਤ ਨਹੀਂ ਦਿ¤ਤੀ ਅਤੇ ਉਨ੍ਹਾਂ ਦਾ ਗਰੁ¤ਪ 1993 ਤੋਂ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਲਈ ਕੇਵਲ ਬੰਜਰ ਜ਼ਮੀਨ ਖਰੀਦ ਰਿਹਾ ਹੈ। ਬੰਦਰਗਾਹ ਤੋਂ ਲੈ ਕੇ ਉਰਜਾ ਦੇ ਖੇਤਰ ਤਕ ਫੈਲੇ 8.7 ਅਰਬ ਡਾਲਰ ਦੇ ਅਦਾਨੀ ਗਰੁ¤ਪ ਨੇ ਗੁਜਰਾਤ ਵਿਚ 1993 ਵਿਚ ਮੁੰਦਰਾ ਤਟੀ ਕਸਬੇ ਵਿਚ ਜ਼ਮੀਨ ਹਾਸਿਲ
ਕਰਨੀ ਸ਼ੁਰੂ ਕੀਤੀ ਸੀ ਅਤੇ ਗਰੁ¤ਪ ਨੇ ਹੁਣ ਤਕ ਖਰੀਦੀ 15946 ਏਕੜ ਵਿ¤ਚੋਂ ਕੇਵਲ ਇਕ ਤਿਹਾਈ ਉਸ ਸਮੇਂ ਖਰੀਦੀ ਜਦੋਂ ਨਰਿੰਦਰ ਮੋਦੀ ਮੁ¤ਖ ਮੰਤਰੀ ਸੀ। ਸ੍ਰੀ ਅਦਾਨੀ ਕਿਹਾ ਕਿ ਅਸੀਂ ਕਿਸੇ ਵੀ ਕਿਸਾਨ ਤੋਂ ਇਕ ਏਕੜ ਵੀ ਜ਼ਮੀਨ ਨਹੀਂ ਖਰੀਦੀ। ਅਸੀਂ ਕ¤ਛ ਖੇਤਰ ਗਏ ਜਦੋਂ ਉਧਰ ਕੋਈ ਝਾਕਦਾ ਨਹੀਂ ਸੀ ਅਤੇ ਕੇਵਲ ਬੰਜਰ ਅਤੇ ਰੇਗਿਸਤਾਨ ਵਰਗੀ ਜ਼ਮੀਨ ਖਰੀਦੀ ਜਿਹੜੀ ਖੇਤੀ ਦੇ ਯੋਗ ਨਹੀਂ ਸੀ। ਅਦਾਨੀ ਨੇ ਜ਼ਮੀਨ ਦੀ ਵਰਤੋਂ ਭਾਰਤ ਦੀ ਸਭ ਤੋਂ ਵ¤ਡੀ ਬੰਦਰਗਾਹ ਜਿਥੇ 31 ਮਾਰਚ ਤਕ ਰਿਕਾਰਡ 10 ਕਰੋੜ ਟਨ ਮਾਲ ਲ¤ਦਿਆ ਤੇ ਲਾਹਿਆ ਗਿਆ ਬਣਾਉਣ ਅਤੇ ਦੇਸ਼ ਦਾ ਨਿ¤ਜੀ ਖੇਤਰ ਵਿਚ ਸਭ ਤੋਂ ਵ¤ਡਾ ਬਿਜਲੀ ਘਰ ਬਣਾਉਣ ਲਈ ਵਰਤੀ ਸੀ। ਉਨ੍ਹਾਂ ਕਿਹਾ ਕਿ ਅਸੀਂ 1993 ਵਿਚ ਮੁੰਦਰਾ ’ਚ ਜ਼ਮੀਨ ਖਰੀਦਣੀ ਸ਼ੁਰੂ ਕੀਤੀ ਸੀ ਉਸ ਸਮੇਂ ਮੁ¤ਖ ਮੰਤਰੀ ਚਿਮਨਭਾਈ ਪਟੇਲ ਨੇ ਸਾਡੇ ਕੋਲੋਂ 10 ਪੈਸੇ ਪ੍ਰਤੀ ਵਰਗੀ ਮੀਟਰ ਪੈਸੇ ਲਏ ਸੀ। 1995 ਵਿਚ ਕੇਸ਼ੂਭਾਈ ਪਟੇਲ ਦੀ ਅਗਵਾਈ ਵਿਚ ਭਾਜਪਾ ਸਰਕਾਰ ਨੇ ਉਨ੍ਹਾਂ ਤੋਂ ਇਕ ਰੁਪਿਆ ਵਰਗ ਮੀਟਰ ਪੈਸੇ ਚਾਰਜ ਕੀਤੇ ਅਤੇ 1996 ਵਿਚ ਸ਼ੰਕਰ ਸਿੰਘ ਵਘੇਲਾ ਦੀ ਅਗਵਾਈ ਵਿਚ ਰਾਸ਼ਟਰੀ ਜਨਤਾ ਪਾਰਟੀ ਦੀ ਸਰਕਾਰ ਨੇ 1.5 ਰੁਪਏ ਪ੍ਰਤੀ ਵਰਗਮੀਟਰ ਜ਼ਮੀਨ ਦੇ ਵਸੂਲੇ। ਸ੍ਰੀ ਮੋਦੀ ਦੀ ਅਗਵਾਈ ਵਿਚ ਉਨ੍ਹਾਂ ਨੇ 15 ਰੁਪਏ ਪ੍ਰਤੀ ਵਰਗ ਮੀਟਰ 5000 ਏਕੜ ਜ਼ਮੀਨ ਪ੍ਰਾਪਤ ਕੀਤੀ ਹੈ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਆਪਣੀਆਂ ਰਾਜਸੀ ਮੀਟਿੰਗਾਂ ਵਿਚ ਮੋਦੀ ’ਤੇ ਹਮਲੇ ਕਰਨ ਲਈ ਅਦਾਨੀ ਵਰਗੇ ਸਨਅਤਕਾਰਾਂ ਨੂੰ ਵਰਤ ਰਹੇ ਹਨ। ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਵੀ ਮੋਦੀ ਅਤੇ ਅਦਾਨੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਵਿਚਕਾਰ ਗੰਢਤੁ¤ਪ ਹੋਣ ਦਾ ਦੋਸ਼ ਲਾਇਆ ਹੈ। 51 ਸਾਲਾ ਅਦਾਨੀ ਨੇ ਕਿਹਾ ਕਿ ਉਹ ਕਿਸੇ ਰਾਜਸੀ ਲੜਾਈ ’ਚ ਨਹੀਂ ਪੈਣਾ ਚਾਹੁੰਦੇ ਪਰ ਜੋ ਕੁਝ ਪ੍ਰਚਾਰ ਕੀਤਾ ਜਾ ਰਿਹਾ ਹੈ ਤ¤ਥ ਉਸ ਤੋਂ ਕਿਤੇ ਵ¤ਖਰੇ ਹਨ। ਉਨ੍ਹਾਂ ਦ¤ਸਿਆ ਕਿ ਮੋਦੀ 2001 ਵਿਚ ਗੁਜਰਾਤ ਦਾ ਮੁ¤ਖ ਮੰਤਰੀ ਬਣਿਆਂ ਪਰ ਉਨ੍ਹਾਂ ਨੇ ਮੋਦੀ ਦੀ ਸਰਕਾਰ ਤਹਿਤ 2006 ਵਿਚ ਕੇਂਦਰ ਸਰਕਾਰ ਦੀ ਵਿਸ਼ੇਸ਼ ਆਰਥਿਕ ਜ਼ੋਨ ਬਣਾਉਣ ਦੀ ਨੀਤੀ ਤਹਿਤ ਵਿਸ਼ੇਸ਼ ਆਰਥਿਕ ਜ਼ੋਨ ਸਥਾਪਤ ਕੀਤਾ ਸੀ। ਸ੍ਰੀ ਆਦਾਨੀ ਨੇ ਕਿਹਾ ਕਿ ਅਸੀਂ 10 ਹਜ਼ਾਰ ਏਕੜ ਜ਼ਮੀਨ ਮੰਗਦੇ ਸੀ ਪਰ ਸਾਨੂੰ 5 ਹਜ਼ਾਰ ਏਕੜ ਹੀ ਜ਼ਮੀਨ ਮਿਲੀ। ਉਨ੍ਹਾਂ ਕਿਹਾ ਕਿ ਲੋਕ ਹੁਣ ਜ਼ਮੀਨ ਦੀ ਸੜਕਾਂ ਵਿਕਸਤ ਕਰਨ ਅਤੇ ਬਿਜਲੀ ਦਾ ਪ੍ਰਬੰਧ ਹੋਣ ਨਾਲ ਅ¤ਜ ਦੀ ਬਾਜ਼ਾਰੀ ਕੀਮਤ ਨਾਲ ਤੁਲਨਾ ਕਰ ਰਹੇ ਹਨ ਜਿਹੜੀ ਉਨ੍ਹਾਂ ਨੇ 20 ਸਾਲਾ ਪਹਿਲਾਂ ਬੰਜਰ ਅਤੇ ਗੈਰ ਖੇਤੀ ਵਾਲੀ ਖਰੀਦੀ ਸੀ।



