ਲਖਨਊ, 27 ਅਪ੍ਰੈਲ (ਪੀ.ਟੀ.)-ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਬਾਰੇ ਕੀਤੀ ਗਈ ਵਿਵਾਦਤ ‘ਹਨੀਮੂਨ’ ਟਿ¤ਪਣੀ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਪ੍ਰਸਾਸ਼ਨ ਨੇ ਇਥੇ ਰਾਮ ਦੇਵ ਦੀਆਂ ਜਨਤਿਕ ਮੀਟਿੰਗਾਂ ਉਪਰ 16 ਮਈ ਤ¤ਕ ਪਾਬੰਦੀ ਲਾ ਦਿ¤ਤੀ ਹੈ। ਇਸ ਟਿ¤ਪਣੀ ਤੋਂ ਬਾਅਦ ਰਾਮਦੇਵ ਵਿਰੁ¤ਧ ਦੇਸ਼ ਭਰ ਵਿਚ ਵਿਖਾਵੇ ਹੋਏ ਹਨ ਹਾਲਾਂਕਿ ਬਾਅਦ ਵਿਚ ਰਾਮਦੇਵ ਨੇ ਆਪਣੀ ਟਿ¤ਪਣੀ ਲਈ ਮੁਆਫੀ ਮੰਗ ਲਈ ਸੀ। ਕਾਂਗਰਸ ਤੇ ਸੀ.ਪੀ.ਆਈ (ਐਮ) ਨੇ ਮੰਗ ਕੀਤੀ ਸੀ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਸ ਵਿਰੁ¤ਧ ਫੌਜਦਾਰੀ ਮਾਮਲਾ ਦਰਜ ਕੀਤਾ ਜਾਵੇ। ਰਾਮਦੇਵ ਨੇ ਟਿ¤ਪਣੀ ਕੀਤੀ ਸੀ ਕਿ ‘ਰਾਹੁਲ ਗਾਂਧੀ ਦਲਿਤਾਂ ਦੇ ਘਰਾਂ ਵਿਚ ‘ਹਨੀਮੂਨ ਤੇ ਪਿਕਨਿਕ’ ਮਨਾਉਣ ਜਾਂਦੇ ਹਨ, ਨੂੰ ਲੈ ਕੇ ਉਨ੍ਹਾਂ ਵਿਰੁ¤ਧ ਲਖਨਊ ਤੇ ਰਾਜ ਦੇ ਹੋਰ ਹਿ¤ਸਿਆਂ
ਵਿਚ ਵੀ ਕੇਸ ਦਰਜ ਕੀਤੇ ਗਏ ਹਨ। ਚੋਣ ਕਮਿਸ਼ਨ ਨੇ ਵੀ ਬੀਤੇ ਦਿਨ ਕਿਸੇ ਦੇ ਨਿ¤ਜੀ ਜੀਵਨ ਬਾਰੇ ਮੰਦਭਾਵਨਾਵਾਂ ਵਾਲੇ ਬਿਆਨ ਦੇਣ ਬਾਰੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਸੀ ਕਿ ਜੇਕਰ ਉਸ ਦੇ ਆਦੇਸ਼ ਦੀ ਉਲੰਘਣਾ ਹੋਵੇਗੀ ਤਾਂ ਸਬੰਧਤ ਵਿਅਕਤੀ ਨੂੰ ਚੋਣਾਂ ਦੌਰਾਨ ਕੋਈ ਪ੍ਰੋਗਰਾਮ ਜਾਂ ਮੀਟਿੰਗਾਂ ਕਰਨ ਦੀ ਇਜਾਜ਼ਤ ਨਹੀਂ ਦਿ¤ਤੀ ਜਾਵੇਗੀ।



