ਚੰਡੀਗੜ੍ਹ, 27 ਅਪ੍ਰੈਲ (ਪੀ.ਟੀ. ਬਿਊਰੋ)-ਗੁਰਬਾਣੀ ਦੀ ਤੁਕ ’ਚ ਆਪਣੇ ਵਲੋਂ ਸ਼ਬਦ ਜੋੜਨ ਦੇ ਕਾਰਨ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਕ ਪਾਸੇ ਜਿ¤ਥੇ ਇਸ ਮਾਮਲੇ ਨੂੰ ਲੈ ਕੇ ਪੂਰੇ ਸੂਬੇ ’ਚ ਧਾਰਮਿਕ, ਸਮਾਜਿਕ ਅਤੇ ਸਿਆਸੀ ਪਾਰਟੀਆਂ ਵਲੋਂ ਮਜੀਠੀਆ ਦੇ ਪੁਤਲੇ ਫੂਕੇ ਜਾ ਰਹੇ ਹਨ, ਉ¤ਥੇ ਹੀ ਐਤਵਾਰ ਨੂੰ ਚੰਡੀਗੜ੍ਹ ’ਚ ਮਨਦੀਪ ਕੌਰ ਨਾਂ ਦੀ ਵਕੀਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਉਨ੍ਹਾਂ ਖਿਲਾਫ ਪਟੀਸ਼ਨ ਦਾਇਰ ਕਰਵਾ ਦਿ¤ਤੀ ਹੈ। ਮਨਦੀਪ ਕੌਰ ਮੁਤਾਬਕ ਮਜੀਠੀਆ ਨੇ ਗੁਰਬਾਣੀ ਦੀ ਤੁਕ ’ਚ ਜੇਤਲੀ ਦਾ ਨਾਂ ਲੈ ਕੇ ਜਨਤਾ ਨੂੰ ਉਨ੍ਹਾਂ ਦੀ ਜਿ¤ਤ ਯਕੀਨੀ ਬਣਾਉਣ ਲਈ ਪ੍ਰੇਰਿਆ ਸੀ। ਮੀਡੀਆ ’ਚ ਇਹ ਖਬਰ ਨਸ਼ਰ ਹੋਣ ਤੋਂ ਬਾਅਦ ਮਜੀਠੀਆ ਦਾ ਚੌਤਰਫਾ
ਵਿਰੋਧ ਹੋਇਆ ਸੀ। ਹਾਲਾਂਕਿ ਕੈਬਨਿਟ ਮੰਤਰੀ ਨੇ ਬਾਅਦ ’ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜ¤ਥੇਦਾਰ ਕੋਲੋਂ ਲਿਖਤੀ ਤੌਰ ’ਤੇ ਮਾਫੀ ਵੀ ਮੰਗ ਲਈ ਹੈ ਪਰ ਇਸ ਦੇ ਬਾਵਜੂਦ ਸੰਗਤਾਂ ਵਲੋਂ ਇਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।



